Monday 29 October 2012

ਸ੍ਰੋਮਣੀ ਅਕਾਲੀ ਦਲ ( ਬਾਦਲ) ਦੇ ਬਰਨਾਲਾ ਹਲਕਾ ਤੋਂ ਸਾਬਕਾ ਵਿਧਾਇਕ ਅਤੇ ਟਰੱਕ ਆਪ੍ਰੇਟਰ ਯੂਨੀਅਨ ਪੰਜਾਬ ਦੇ ਪ੍ਰਧਾਨ ਮਲਕੀਤ ਸਿੰਘ ਕੀਤੂ ਦਾ ਕਤ

ਭਤੀਜਿਆ ਸਮੇਤ 6 ਵਿਰੁੱਧ ਕਤਲ ਦਾ ਮਾਮਲਾ ਦਰਜ,
ਦੋਸੀਆਂ ਦੀ ਭਾਲ ਜਾਰੀ ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ, ਜਗਸੀਰ ਸ਼ਰਮਾ, ਮਿੰਟੂ ਖੁਰਮੀ) ਮੋਗਾ ਜਿਲ੍ਹੇ ਦੇ ਪਿੰਡ ਬਿਲਾਸਪੁਰ ਵਿੱਖੇ ਅੱਜ ਸਵੇਰੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਬਰਨਾਲਾ ਤੋਂ ਸਾਬਕਾ ਵਿਧਾਇਕ ਅਤੇ ਪੰਜਾਬ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾਈ ਪ੍ਰਧਾਨ ਮਲਕੀਤ ਸਿੰਘ ਕੀਤੂ ਦੀ ਉਸਦੇ ਘਰ ਵਿੱਚ ਹੀ ਉਸਦੇ ਭਤੀਜਿਆ ਵੱਲੋ ਗੋਲੀਆ ਮਾਰਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ ਵਿੱਚ ਨਿਹਾਲ ਸਿੰਘ ਵਾਲਾ ਪੁਲਸ ਵੱਲੋ ਮ੍ਰਿਤਕ ਦੇ ਬੇਟੇ ਕੁਲਵੰਤ ਸਿੰਘ ਕੰਤਾ ਦੇ ਬਿਆਨਾ ਤੇ ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਜੱਸਾ, ਰਾਜੂ, ਕੁਲਵੰਤ ਸਿੰਘ ਲਾਡੀ ਨਿਵਾਸੀ ਬਿਲਾਸਪੁਰ, ਅੰਗਰੇਜ ਸਿੰਘ ਨਿਵਾਸੀ ਦੀਪਗੜ੍ਹ (ਬਰਨਾਲਾ) ਦੇ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਘਟਨਾ ਦਾ ਪਤਾ ਲਗਣ ਤੇ ਜਿਲ੍ਹਾ ਪੁਲਸ ਮੁੱਖੀ ਸੁਰਜੀਤ ਸਿੰਘ ਗਰੇਵਾਲ, ਐਸ਼ਪੀæਡੀæ ਬਲਵਿੰਦਰ ਸਿੰਘ ਸੰਧੂ, ਐਸ਼ਪੀæਡੀæ ਬਲਰਾਜ ਸਿੰਘ ਸਿਧੂ ਬਰਨਾਲਾ, ਜਸਵਿੰਦਰ ਸਿੰਘ ਘਾਰੂ ਡੀæਐਸ਼ਪੀæ ਨਿਹਾਲ ਸਿੰਘ ਵਾਲਾ, ਥਾਣਾ ਮੁੱਖੀ ਜਸਵਿੰਦਰ ਸਿੰਘ, ਬਿਲਾਸਪੁਰ ਦੇ ਚੌਕੀ ਇੰਚਾਰਜ ਵਕੀਲ ਸਿੰਘ ਦੇ ਇਲਾਵਾ ਹੋਰ ਉੱਚ ਪੁਲਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਹੱਤਿਆ ਮਾਮਲੇ ਦੀ ਜਾਚ ਕੀਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਮਲਕੀਤ ਸਿੰਘ ਕੀਤੂ ਤੇ ਕਥਿਤ ਦੋਸ਼ੀ ਜੋ ਅਸਲੇ ਨਾਲ ਲੈਸ ਸਨ ਵੱਲੋ ਅੰਧਾਧੁੰਦ ਗੋਲੀਆ ਚਲਾਉਣੀਆ ਸ਼ੂਰੁ ਕਰ ਦਿੱਤੀਆਂ। ਗੋਲੀਆਂ ਲਗਣ ਨਾਲ ਮਲਕੀਤ ਸਿੰਘ ਕੀਤੂ ਬੁਰੀ ਤਰ੍ਹਾਂ ਜਖਮੀ ਹੋ ਗਿਆ ਅਤੇ ਉੱਥੇ ਹੀ ਡਿੱਗ ਪਿਆ। ਇਸ ਉਪਰੰਤ ਹਮਲਾਵਰ ਆਪਣੀ ਗੱਡੀ ਤੇ ਫਰਾਰ ਹੋ ਗਏ ਅਤੇ ਇੱਕ ਗੱਡੀ ਉੱਖੇ ਹੀ ਛੱਡ ਗਏ। ਜਿਸਨੂੰ ਪੁਲਸ ਨੇ ਆਪਣੇ ਕਬਜੇ ਵਿੱਚ ਲੈ ਲਿਆ। ਗੋਲੀਆਂ ਚਲਣ ਦੀ ਆਵਾਜ ਸੁਣਕੇ ਉਸਦਾ ਬੇਟਾ ਕੁਲਵੰਤ ਸਿੰਘ ਕੰਤਾ ਅਤੇ ਗਨਮੈਨ ਦੇ ਇਲਾਵਾ ਹੋਰ ਲੋਕ ਉੱਥੇ ਆ ਪਹੁੰਚੇ ਜਿਨ੍ਹਾ ਤੁਰੰਤ ਮਲਕੀਤ ਸਿੰਘ ਕੀਤੂ ਨੂੰ ਚੁੱਕਕੇ ਬੱਧਨੀ ਕਲਾਂਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ ਕਰਵਾਇਆ, ਜਿੱਥੇ ਡਾਕਟਰਾ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਜਾਣਕਾਰੀ ਮੁਤਾਬਕ ਮਲਕੀਤ ਸਿੰਘ ਕੀਤੂ ਅਤੇ ਉਸਦੇ ਭਤੀਜਿਆ ਵਿੱਚਕਾਰ ਘਰੇਲੂ ਰੰਜਿਸ਼ ਚੱਲਦੀ ਆ ਰਹੀ ਸੀ। ਜਿਕਰਯੋਗ ਹੈ ਕਿ ਮਲਕੀਤ ਸਿੰਘ ਕੀਤੂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੱਕ ਵਫਾਦਾਰ ਸਿਪਾਹੀ ਸਨ ਅਤੇ ਉਹ ਹਲਕਾ ਬਰਨਾਲਾ ਦੇ ਇੰਚਾਰਜ ਵੀ ਸਨ। ਮਲਕੀਤ ਸਿੰਘ ਕੀਤੂ ਵੱਲੋ ਪਹਿਲੀ ਵਾਰ 1997 ਵਿੱਚ ਆਜਾਦ ਉਮੀਦਵਾਰ ਵੱਜੋ ਚੋਣ ਲੜੀ ਅਤੇ ਜਿੱਤੇ। ਇਸ ਉਪਰਾਤ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਿਲ ਹੋ ਗਏ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋ ਉਨ੍ਹਾ ਨੂੰ 2002 ਵਿੱਚ ਬਰਨਾਲਾ ਵਿਧਾਨ ਸਭਾ ਹਲਕੇ ਤੋ ਆਪਣਾ ਉਮੀਦਵਾਰ ਨਾਮਜਦ ਕੀਤਾ। ਜਿਨ੍ਹਾ ਭਾਰੀ ਵੋਟਾ ਨਾਲ ਆਪਣੇ ਵਿਰੋਧੀ ਕਾਗਰਸੀ ਉਮੀਦਵਾਰ ਸੁਰਿੰਦਰ ਸਿੰਘ ਸਿਵੀਆ ਨੂੰ ਹਰਾਇਆ। ਇਸਤੋ ਇਲਾਵਾ ਉਨ੍ਹਾ ਅਕਾਲੀ ਦਲ ਦੀ ਟਿਕਟ ਤੇ ਦੋ ਵਾਰ ਚੋਣ ਲੜੀ। ਮਲਕੀਤ ਸਿੰਘ ਕੀਤੂ ਪੰਜਾਬ ਟਰੱਕ ਆਪਰੇਟਰ ਯੂਨੀਅਨ ਦੇ ਸੁਬਾਈ ਪ੍ਰਧਾਨ ਵੀ ਸਨ। ਉਕਤ ਘਟਨਾ ਸੰਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਜਿਲ੍ਹਾ ਪੁਲਸ ਮੁੱਖੀ ਸੁਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਦੋਸ਼ੀਆ ਨੂੰ ਕਾਬੂ ਕਰਣ ਲਈ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਹਮਲਾਵਰਾ ਦੀ ਭਾਲ ਲਈ ਛਾਪਾਮਾਰੀ ਕਰ ਰਹੀ ਹੈ। ਮਲਕੀਤ ਸਿੰਘ ਕੀਤੂ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਮੋਗਾ ਲਿਆਦਾ ਗਿਆ। ਇਸ ਸਮੇਇਲਾਕੇ ਦੇ ਪਤਵੰਤੇ ਸਜਣਾ ਦੇ ਇਲਾਵਾ ਉਨ੍ਹਾ ਦੇ ਸੈਕੜਾ ਸਮਰਥਕ ਉੱਥੇ ਸੌਜੂਦ ਸਨ, ਜਿਨ੍ਹਾ ਵਿੱਚ ਦਰਬਾਰਾ ਸਿੰਘ ਗੁਰੂ ਸਾਬਕਾ ਪਰਮੁੱਖ ਸਕੱਤਰ ਪੰਜਾਬ ਸਰਕਾਰ, ਵਿਧਾਇਕ ਰਾਜਵਿੰਦਰ ਕੌਰ ਭਾਗੀਕੇ, ਜਗਰਾਜ ਸਿੰਘ ਦੌਧਰ ਮੈਬਰ ਸ਼੍ਰੋਮਣੀ ਕਮੇਟੀ, ਅਜਮੇਰ ਸਿੰਘ ਬਧਨੀ ਕਲਾ ਆਦਿ ਨੇ ਇਸ ਘਟਨਾ ਦੀ ਸਖ਼ਤ ਸ਼ਬਦਾ ਵਿੱਚ ਨਿਖੇਪੀ ਕੀਤੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਲਾਵਾ ਹੋਰ ਕਈ ਅਕਾਲੀ ਮੰਤਰੀਆ ਵਿਧਾਇਕਾਂਅਤੇ ਵੱਖ ਵੱਖ ਰਾਜਨੀਤਿਕ ਪਾਰਟੀਆ ਦੇ ਨੇਤਾਵਾ ਵੱਲੋ ਮਲਕੀਤ ਸਿੰਘ ਕੀਤੂ ਦੀ ਹੱਤਿਆ ਤੇ ਗਹਿਰੇ ਦੁੱਖ ਦਾ ਪ੍ਰਕਟਾਵਾ ਕੀਤਾ ਗਿਆ ਹੈ।