Tuesday 2 October 2012

ਸੜਕਾਂ ਤੇ ਚਲਦੇ ਹੱਥਾਂ ਤੇ ਸਰੋਂ ਜਮਾਉਣ ਵਾਲੇ ਤੰਬੂ ਨੁਮਾਂ ਨਜਾਇਜ਼ ਹਸਪਤਾਲ ਕਰ ਰਹੇ ਨੇ ਭੋਲੇ ਭਾਲੇ ਲੋਕਾਂ ਦੀ ਲੁੱਟ

ਨਿਹਾਲ ਸਿੰਘ ਵਾਲਾ( ਮਿੰਟੂ ਖੁਰਮੀਂ) ਲਗਦਾ ਹੈ ਪੰਜਾਬ ਲੁੱਟਣ ਵੱਲੋਂ ਪਿਆ, ਪੰਜਾਬ ਦਾ ਕੋਈ ਰਾਜਾ ਬਾਬੂ ਨੀ। ਇੱਕ ਅਨਪੜ੍ਹ ਬਾਬੇ ਵੱਲੋਂ ਆਖੇ ਇਹ ਸ਼ਬਦ ਸਾਇਦ ਅਟਪਟੇ ਜਿਹੇ ਲਗਦੇ ਹਨ ਪਰ ਦੇਖਣ ਵਾਲੀ ਅੱਖ ,
ਸੁਣਨ ਵਾਲੇ ਕੰਨਾਂ ਅਤੇ ਸੋਚਣ ਵਾਲੇ ਦਿਮਾਗ ਨੂੰ ਇਹ ਸ਼ਬਦ ਅਟਪਟੇ ਨਹੀਂ ਸਗੋਂ ਸੌ ਪ੍ਰਤੀਸ਼ਤ ਸੱਚ ਜਾਪਦੇ ਹਨ। ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਹੋਂਦ ਵਿੱਚ ਆਇਆ ਸਿਹਤ ਮਹਿਕਮਾਂ ਅਤੇ ਪੰਜਾਬ ਸਰਕਾਰ ਦੇ ਦਾਅਵੇ ਅਤੇ ਵਾਅਦੇ ਇੱਕ ਅਨਪੜ੍ਹ ਬਾਬੇ ਦੇ ਇਸ ਆਖੇ ਸਬਦ ਅੱਗੇ ਬੌਣੇ ਜਿਹੇ ਜਾਪਦੇ ਹਨ। ਅਤੇ ਤਹਿਸ਼ੀਲ ਨਿਹਾਲ ਸਿੰਘ ਵਾਲੇ ਦੇ ਨੇੜ ਤੇੜ ਨਿਹਾਲ ਸਿੰਘ ਵਾਲਾ ਬਰਨਾਲਾ ਰੋਡ ਅਤੇ ਨਿਹਾਲ ਸਿੰਘ ਵਾਲਾ ਬਾਘਾ ਪੁਰਾਣਾਂ ਰੋਡ ਤੇ ਖੁਲੀਆਂ ਅਖੌਤੀ ਨੀਮ ਹਕੀਮਾਂ ਦੀਆਂ ਭਾਰਤੀ ਪ੍ਰਚਾਰੀ ਦੁਕਾਨਾਂ ਦੇ ਨਾਮ ਥੱਲੇ ਅਤੇ ਹੱਥਾਂ ਤੇ ਸਰੋਂ ਜਮਾਉਣ ਦੇ ਗੱਪ ਮਾਰ ਰਹੀਆਂ ਇਹ ਤੰਬੂ ਵਾਲੀਆਂ ਡਿਸਪੈਸਰੀਆਂ, ਪੰਜਾਬ ਸਰਕਾਰ ਦੇ ਹਰ ਦਾਅਵੇ ਅਤੇ ਸਖ਼ਤੀ ਦੀਆਂ ਧੱਜੀਆਂ ਉਡਾਉਦੀਆਂ ਹੋਈਆਂ ਜਾਪ ਰਹੀਆਂ ਹਨ। ਇਹ ਦੱਸਣ ਯੌਗ ਹੈ ਕਿ ਇਹ ਅਖੌਤੀ ਨੀਮ ਹਕੀਮਾਂ ਦੀਆਂ ਦੁਕਾਨਾਂ ਸੜਕ ਮਹਿਕਮੇਂ ਦੇ ਸਰਕਾਰੀ ਥਾਂ ਤੇ ਨਜ਼ਾਇਜ਼ ਕਬਜੇ ਕਰ ਕੇ ਬਣਾਈਆਂ ਗਈਆਂ ਹਨ ਅਤੇ ਜਿੱਥੇ ਇਹ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰ ਰਹੀਆਂ ਹਨ ਉੱਥੇ ਭੋਲੇ ਭਾਲੇ ਲੋਕਾਂ ਦੀ ਆਰਥਿਕ ਲੁੱਟ ਦਾ ਕਾਰਨ ਵੀ ਬਣ ਰਹੀਆਂ ਹਨ। ਇੱਥੇ ਬੈਠੇ ਅਖੌਤੀ ਵੈਦ ਆਪਣੇ ਕੋਲੇ ਇੱਕ ਵਾਰ ਫ਼ਸੇ ਮਰੀਜ਼ ਨੂੰ ਅਜਿਹਾ ਗੱਲਾਂ ਵਿੱਚ ਉਲਝਾਉਦੇ ਹਨ ਕਿ ਇਕੱ ਵਾਰ ਤਾਂ ਉਸ ਭੋਲੇ ਮਰੀਜ਼ ਦੀਆਂ ਅੱਖ਼ਾਂ ਮੂਹਰੇ ਮੌਤ ਦੇ ਫ਼ਰਿਸਤੇ ਨੱਚਣ ਲਗਾ ਦਿੰਦੇ ਹਨ ਤੇ ਫਿਰ ਸੁਰੂ ਹੁੰਦੀ ਹੈ ਅਜਿਹੇ ਫਸੇ ਹੋਏ ਮਰੀਜ਼ਾਂ ਦੀ ਦਵਾਈਆਂ ਦੇ ਨਾਂ ਤੇ ਆਰਥਿਕ ਲੁੱਟ ਜੋ ਸੈਕੜਿਆਂ ਤੋਂ ਸੁਰੂ ਹੋ ਕੇ ਹਜਾਰਾਂ ਲੱਖਾਂ ਤੇ ਜਾ ਕੇ ਸਾਹ ਲੈਦੀ ਹੈ ਅਤੇ ਜੋ ਮਰੀਜ਼ ਅਜੇ ਬਿਮਾਰੀ ਨਾਲ ਵੀ ਨਹੀਂ ਮਰਨ ਵਾਲਾ ਹੁੰਦਾ ਉਹ ਆਪਣੇ ਨਾਲ ਇਹਨਾਂ ਅਖੌਤੀ ਹਕੀਮਾਂ ਵੱਲੋਂ ਹੋਏ ਇਲਾਜ਼ ਦੇ ਨਾਂਮ ਤੇ ਧੋਖੇ ਨਾਲ ਜਰੂਰ ਪ੍ਰਾਣ ਤਿਆਗ ਜਾਂਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਕਾਮਰੇਡ ਸੁਖਦੇਵ ਭੋਲਾ ਅਤੇ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਨੇ ਕਿਹਾ ਕਿ ਪਿੰਡਾਂ ਵਿੱਚ ਡਾਕਟਰੀ ਦੀ ਪਰੈਕਟਸ ਕਰਕੇ ਅਤੇ ਲੋਕਾਂ ਦਾ ਮਮੂਲੀ ਰੁਪਏ ਲੈਕੇ ਇਲਾਜ ਕਰ ਰਹੇ ਲੋਕਾਂ ਲਈ ਰੱਬ ਦੇ ਸਮਾਨ ਇਹਨਾਂ ਮੈਡੀਕਲ ਪਰੈਕਟਨੀਸਰਾਂ ਤੇ ਤਾਂ ਮਹਿਕਮਾਂ ਆਪਣਾਂ ਡੰਡਾ ਤੀਸਰੇ ਕੁ ਦਿਨ ਚੁੱਕ ਲੈਦਾ ਹੈ ਕੀ ਇਸ ਮਹਿਕਮੇਂ ਜਾਂ ਸਰਕਾਰ ਨੂੰ ਇਹ ਅਖੌਤੀ ਹੱਥਾਂ ਤੇ ਸਰੋਂ ਜਮਾਉਣ ਦਾ ਦਾਅਵਾ ਕਰਨ ਵਾਲੇ ਕਦੇ ਨਜ਼ਰ ਨਹੀਂ ਪੈਂਦੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇਹਨਾਂ ਨੀਂਮ ਹਕੀਮਾਂ ਕੋਲ ਮਹਿੰਗੀਆਂ ਮਹਿੰਗੀਆਂ ਗੱਡੀਆਂ ਅਤੇ ਹੋਰ ਐਸ਼ੋ ਇਸਰਤ ਵਾਲਾ ਸਮਾਨ ਵੀ ਹੁੰਦਾ ਹੈ। ਇਹਨਾਂ ਤੰਬੂ ਨੁੰਮਾਂ ਹਕੀਮਾਂ ਕੋਲ ਇਹ ਮਹਿੰਗਾ ਸਮਾਨ ਕਿੱਥੋਂ ਆਇਆ ?ਇਹ ਵੀ ਇੱਕ ਸੰਗੀਨ ਮਾਮਲਾ ਹੈ। ਇਸ ਤੋਂ ਇਹ ਅਨੁਮਾਨ ਲਗਾਉਣਾਂ ਔਖਾ ਨਹੀਂ ਹੈ ਕਿ ਇਹ ਚਲਾਕ ਟੇਡੀਆਂ ਪੱਗਾਂ ਵਾਲੇ ਅਖੌਤੀ ਹਕੀਮ ਭੋਲੇ ਭਾਲੇ ਲੋਕਾਂ ਦੀ ਕਿੰਨੀ ਕੁ ਲੁੱਟ ਕਰਦੇ ਹੋਣਗੇ? ਇਹ ਦੱਸਣ ਯੋਗ ਹੈ ਕਿ ਇਹਨਾਂ ਅਖੌਤੀ ਹਕੀਮਾਂ ਕੋਲ ਜਿਆਦਾਤਰ ਉਤੇਜਨਾਂ ਵਰਧਕ ਦਵਾਈਆਂ ਹੀ ਹੁੰਦੀਆਂ ਹਨ ਤੇ ਜੋ ਮਰੀਜ਼ ਇਹਨਾਂ ਦੇ ਚੁੰਗਲ ਵਿੱਚ ਫਸ ਜਾਂਦਾ ਹੈ ਉਹ ਆਰਥਿਕ ਲੁੱਟ ਤਾਂ ਕਰਵਾਉਦਾ ਹੀ ਹੈ ਅਤੇ ਨਾਲ ਹੀ ਸ਼ਰਮ ਦਾ ਮਾਰਿਆ ਕਿਸੇ ਨੂੰ ਦੱਸਦਾ ਵੀ ਨਹੀਂ ਹੈ । ਲੋਕਾਂ ਦੀ ਮੰਗ ਹੈ ਕਿ ਇਹੋ ਜਿਹੇ ਠੱਗਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਇਹ ਤੰਬੂ ਨੁਮਾਂ ਦੁਕਾਨਾਂ ਬੰਦ ਕਰਵਾਈਆਂ ਜਾਣ, ਜਦੋਂ ਇਸ ਮਾਮਲੇ ਸਬੰਧੀ ਸਿਵਲ ਸਰਜਨ ਮੋਗਾ ਨਾਲ ਗੱਲ ਕਰਨੀ ਚਾਹੀ ਤਾਂ ਫੋਨ ਬੰਦ ਆ ਰਿਹਾ ਸੀ।