Tuesday 2 October 2012

ਪੰਜਾਬ ਸਰਕਾਰ ਕੈਂਸਰ ਦੀ ਪੰਜਾਬ ਪੱਧਰੀ ਜਾਂਚ ਦਾ ਫ਼ੈਸਲੇ ਲਈ ਵਧਾਈ ਦੀ ਪਾਤਰ- ਕੁਲਵੰਤ ਧਾਲੀਵਾਲ ਯੂ ਕੇ

ਕੈਂਸਰ ਦੀਆਂ ਖ਼ਬਰਾਂ ਲਈ ਮੀਡੀਏ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ- ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨਿਹਾਲ ਸਿੰਘ ਵਾਲਾ( ਮਿੰਟੂ ਖੁਰਮੀਂ) ਗੁਰੂਆਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਕੈਂਸਰ ਜਿਹੀ ਭਿਆਨਕ ਬਿਮਾਰੀ ਨੇ ਬੁਰੀ ਤਰਾਂ੍ਹ ਨਾਲ ਮਧੋਲ ਸੁਟਿਆ ਹੈ ਅਤੇ ਪੰਜਾਬ ਸਰਕਾਰ ਦੇ ਕੈਂਸਰ ਦੇ ਭਿਆਨਕ ਰੋਗ ਨੂੰ ਜੜੋਂ ਖਤਮ ਕਰਨ ਲਈ ਕੀਤੇ ਸਰਵੇ ਕਰਨ ਦੇ ਅਦੇਸਾਂ ਦਾ ਅਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਇਹ ਇੱਕ ਬਿਆਨ ਬਾਜੀ ਨਾਂ ਹੋਕੇ ਇੱਕ ਸੱਚਾ ਕਾਜ ਬਣੇਂ ਅਤੇ ਸਾਡਾ ਇਹ ਗੁਰਾਂ ਦੇ ਨਾਮ ਤੇ ਵਸਿਆ ਪੰਜਾਬ ਜਿਸ ਦੀ ਖੁਸੀ ਕੈਂਸਰ ਜਿਹੇ ਭਿਆਨਕ ਰੋਗ ਨੇ ਚੁਰਾ ਲਈ ਹੈ ਫਿਰ ਤੋਂ ਹਸਦਾ ਵਸਦਾ ਹੋਵੇ। ਇਹਨਾਂ ਭਾਵਪੂਰਤ ਸਬਦਾਂ ਦਾ ਪ੍ਰਗਟਾਵਾ ਪ੍ਰਵਾਸੀ ਭਾਰਤੀ ਅਤੇ ਪੰਜਾਬ ਦੇ ਦੁੱਖਾਂ ਨੂੰ ਆਪਣਾਂ ਦੁੱਖ ਸਮਝਣ ਵਾਲੇ ਇੰਟਰ ਨੈਸ਼ਨਲ "ਰੋਕੋ ਕੈਂਸਰ" ਸੰਸਥਾ ਦੇ ਗਲੋਬਲ ਬ੍ਰਾਂਡ ਅੰਬੈਸਡਰ ਸ੍ਰੀ ਕੁਲਵੰਤ ਧਾਲੀਵਾਲ ਯੂਕੇ ਨੇ ਨਵਾਂ ਜਮਾਨਾਂ ਨਾਲ ਫੋਨ ਤੇ ਹੋਈ ਗੱਲਬਾਤ ਦੌਰਾਨ ਕੀਤਾ । ਇਸ ਸਮੇਂ ਬੋਲਦਿਆਂ ਸ੍ਰੀ ਧਾਲੀਵਾਲ ਨੇ ਕਿਹਾ ਕਿ ਰੋਕੋ ਕੈਂਸਰ ਸੰਸਥਾ ਵੀ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰ ਰਹੀ ਹੈ ਅਤੇ ਆ ਰਹੇ ਸਤੰਬਰ ਮਹੀਨੇ ਵਿੱਚ ਤਕਰੀਬਨ ਚਾਰ ਤੋਂ ਪੰਜ ਮੈਗਾ ਕੈਂਸਰ ਚੈਕਅੱਪ ਕੈਂਪ ਲਗਾਏ ਜਾਣਗੇ ਅਤੇ ਕੈਂਸਰ ਦੇ ਮਰੀਜਾਂ ਦੀ ਪਹਿਚਾਣ ਕਰਕੇ ਉਹਨਾਂ ਦੇ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਬੰਧੀ ਇਸ ਪ੍ਰਤੀਨਿਧੀ ਵੱਲੋਂ ਭਾਈ ਘਨਈਆ ਕੈਂਸਰ ਰੋਕੋ ਸੰਸਥਾ ਦੇ ਸ੍ਰੀ ਗੁਰਪੀਤ ਸਿੰਘ ਚੰਦਬਾਜਾ ਨਾਲ ਵੀ ਗੱਲਬਾਤ ਕੀਤੀ ਗਈ ਇਸ ਸਮੇਂ ਸ੍ਰੀ ਚੰਦਬਾਜਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਇਸ ਕਾਰਜ ਲਈ ਸੁਕਰੀਆ ਅਦਾ ਕਰਦੇ ਹਾਂ। ਉਹਨਾਂ ਪੰਜਾਬ ਅਤੇ ਅਤੇ ਵਿਦੇਸ਼ ਵਿੱਚ ਵਿੱਚਰ ਰਹੇ ਪੰਜਾਬੀ ਮੀਡੀਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਾਡੀਆਂ ਕੋਸ਼ਿਸ਼ਾਂ ਅਤੇ ਪੰਜਾਬੀ ਮੀਡੀਏ ਦੇ ਸਹਿਯੋਗ ਦਾ ਹੀ ਨਤੀਜਾ ਹੈ ਕਿ ਮੀਡੀਏ ਨੇ ਕੈਂਸਰ ਦੇ ਸਿਕਾਰ ਪੰਜਾਬੀ ਭਰਾਵਾਂ ਦੀਆਂ ਖਬਰਾਂ ਨੂੰ ਅਤੇ ਕੈਸਰ ਨਾਲ ਪੀੜਤ ਪੰਜਾਬ ਦੇ ਦਰਦਾਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ, ਸਾਨੂੰ ਆਸ ਹੈ ਕਿ ਪੰਜਾਬੀ ਮੀਡੀਆ ਅੱਗੇ ਤੋਂ ਵੀ ਦੁੱਖਾਂ ਦਰਦਾਂ ਨੂੰ ਸਮਝਦਾ ਰਹੇਗਾ। ਇਸ ਸਮੇਂ ਬੋਲਦਿਆਂ ਉਹਨਾਂ ਕਿਹਾ ਕਿ ਭਾਈ ਘਨਈਆ ਕੈਂਸਰ ਰੋਕੋ ਸੰਸਥਾ ਫਰੀਦਕੋਟ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਵਿੱਚ ਦਾਖ਼ਲ ਕੈਂਸਰ ਦੇ ਮਰੀਜ਼ਾ ਨੂੰ ਹਰ ਰੋਜ æਲੰਗਰ ਦੇ ਨਾਲ ਨਾਲ ਦੁੱਧ ਅਤੇ ਬਰੈਡਾਂ ਦਾ ਵੀ ਪ੍ਰਬੰਧ ਕਰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮਰੀਜਾਂ ਦੀ ਸਹੂਲਤ ਲਈ ਇਹ ਫੈਸਲਾ ਕਿ ਮਰੀਝæ ਜਿਸ ਦਿਨ ਵੀ ਦਾਖ਼ਲ ਹੁੰਦਾ ਹੈ Aੇਸੇ ਦਿਨ ਤੋਂ ਫਰੀ ਦਵਾਈ ਸੁਰੂ ਕਰਕੇ ਇਲਾਜ਼ ਕਰਨ ਦਾ ਪ੍ਰਬੰਧ ਕਰਨਾਂ ਅਤੇ ਇਲਾਜ ਲਈ ਆਈ ਰਾਸੀæ ਤੁਰੰਤ ਜਾਰੀ ਕਰਨ ਦਾ ਪ੍ਰਬੰਧ ਕਰਨਾਂ ਚਾਹੀਦਾ ਹੈ।