Saturday 4 August 2012

ਪੱਤਰਕਾਰ ਤੇ ਲੇਖਕ ਅਜਮੇਰ ਚਾਨਾ ਦਾ ਇੰਗਲੈਂਡ ਵਿੱਚ ਟੈੱਲਫੋਰਡ ਯੁਨਾਈਟਡ ਕਬੱਡੀ ਕਲੱਬ ਵਲੋਂ ਸਨਮਾਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਇੰਗਲੈਂਡ ਦੇ ਉੱਘੇ ਕਬੱਡੀ ਪ੍ਰੋਮੋਟਰ ਅਤੇ ਪ੍ਰਸਿੱਧ ਬਿਜਸਨਮੈਨ ਸ. ਨਛੱਤਰ ਸਿੰਘ ਥਿਆੜਾ ਅਤੇ ਸਤਿੰਦਰਜੀਤ ਸਿੰਘ ਥਿਆੜਾ ਦੇ ਵਿਸ਼ੇਸ਼ ਸੱਦੇ 'ਤੇ ਇੰਗਲੈਂਡ ਪਹੁੰਚੇ ਪੱਤਰਕਾਰ ਤੇ ਲੇਖਕ ਸ. ਅਜਮੇਰ ਸਿੰਘ ਚਾਨਾ ਦਾ ਟੈੱਲਫੋਰਡ ਯੁਨਾਈਟਡ ਕਬੱਡੀ ਕਲੱਬ ਦੇ ਅਹੁਦੇਦਾਰਾਂ ਵੱਲੋਂ ਵਿਸ਼ੇਸ਼ ਸਨਮਾਨ ਕਰਨ ਹਿਤ ਸਮਾਗਮ ਦਾ ਆਯੋਜਨ ਕੀਤਾ ਗਿਆ।ਅਜਮੇਰ ਚਾਨਾ ਦੇ ਪੱਤਰਕਾਰਤਾ ਰਾਹੀਂ ਪਾਏ ਜਾ ਰਹੇ ਯੋਗਦਾਨ 'ਤੇ ਚਾਨਣਾ ਪਾਉਂਦਿਆਂ ਨਛੱਤਰ ਸਿੰਘ ਥਿਆੜਾ ਨੇ ਕਿਹਾ ਕਿ ਅਜਮੇਰ ਸਿੰਘ ਚਾਨਾ ਵਲੋਂ ਪੱਤਰਕਾਰਤਾ ਦੇ ਖੇਤਰ ਵਿਚ ਜ਼ਿੰਮੇਵਾਰੀ ਨਿਭਾਉੁਣ ਦੇ ਨਾਲ ਨਾਲ ਖੇਡ ਲੇਖਕ ਵਜੋਂ ਕਬੱਡੀ ਦੇ ਖੇਤਰ ਵਿਚ ਵੀ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਕਾਰਨ ਇੰਗਲੈਂਡ ਵਿਚ ਹੋ ਰਹੇ ਕਬੱਡੀ ਟੂਰਨਾਮੈਂਟ ਦੇਖਣ ਲਈ ਉਹਨਾਂ ਨੂੰ ਵਿਸ਼ੇਸ਼ ਸੱਦਾ ਦਿਤਾ ਗਿਆ ਹੈ।ਇਸ ਉਪਰੰਤ ਬਲਦੇਵ ਸਿੰਘ ਚੱਠਾ, ਬਲਵੀਰ ਸਿੰਘ ਧਾਲੀਵਾਲ, ਹਰਵੇਲ ਸਿੰਘ ਛੋਕਰ, ਲਹਿੰਬਰ ਸਿੰਘ ਕੰਦੋਲਾ, ਗੁਰਪਾਲ ਸਿੰਘ ਚੱਠਾ, ਬਲਵਿੰਦਰ ਸਿੰਘ ਚੱਠਾ, ਜਸਵਿੰਦਰ ਸਿੰਘ ਸੂਰਜ ਆਦਿ ਸਮੇਤ ਕਲੱਬ ਦੇ ਸਰਗਰਮ ਅਹੁਦੇਦਾਰਾਂ ਤੇ ਮੈਂਬਰਾਂ ਦੀ ਹਾਜਰੀ ਵਿੱਚ ਉਹਨਾਂ ਨੂੰ ਸਨਮਾਨ ਚਿੰਨ੍ਹ ਨਾਲ ਨਿਵਾਜਿਆ ਗਿਆ। ਇਸ ਮੌਕੇ ਪੱਤਰਕਾਰ ਤੇ ਲੇਖਕ ਅਜਮੇਰ ਸਿੰਘ ਚਾਨਾ ਨੇ ਕਿਹਾ ਕਿ ਉਹਨਾਂ ਨੂੰ ਪਹਿਲੀ ਵਾਰ ਕਿਸੇ ਵਿਕਸਤ ਮੁਲਖ ਦੇ ਦਰਸ਼ਣ ਕਰਨ ਦਾ ਮੌਕਾ ਮਿਲਿਆ ਹੈ ਤੇ ਉਹ ਇਹੋ ਜਿਹੇ ਮੁਲਖ ਵਿਚ ਪੰਜਾਬੀ ਭਾਈਚਾਰੇ ਵਲੋਂ ਕੀਤੀ ਗਈ ਤਰੱਕੀ ਨੂੰ ਦੇਖ ਕੇ ਰੋਮਾਂਚਿਤ ਹੋਏ ਹਨ।