Wednesday 18 July 2012

ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਜੱਥੇਬੰਦਕ ਢਾਂਚੇ ਦੇ ਵਿਸਥਾਰ ਲਈ ਪਹਿਲਕਦਮੀ ਕੀਤੀ ਇੰਗਲੈਂਡ ਤੋਂ।

ਹੋਰਨਾਂ ਦੇਸ਼ਾਂ 'ਚ ਵੀ ਇਕਾਈਆਂ ਦਾ ਗਠਨ ਜਲਦੀ ਹੋਵੇਗਾ- ਅਮਨਪ੍ਰੀਤ ਛੀਨਾ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੀਪਲਜ਼ ਪਾਰਟੀ ਆਫ਼ ਪੰਜਾਬ ਵੱਲੋਂ ਵਿਦੇਸ਼ਾਂ ਵਿੱਚ ਵੀ ਆਪਣੀਆਂ ਸ਼ਾਖਾਵਾਂ ਸਥਾਪਿਤ ਕਰਨ ਬਾਰੇ ਚੁੰਝ ਚਰਚਾਵਾਂ ਉਸ ਵੇਲੇ ਖਤਮ ਹੋ ਗਈਆਂ ਜਦੋਂ ਪਾਰਟੀ ਦੇ ਐੱਨ. ਆਰ. ਆਈ. ਵਿੰਗ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਛੀਨਾ ਨੇ ਪਾਰਟੀ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੇ ਆਦੇਸ਼ਾਂ ਅਨੁਸਾਰ ਇਸ ਮੁਹਿੰਮ ਦਾ ਆਗਾਜ਼ ਇੰਗਲੈਂਡ ਤੋਂ ਕੀਤਾ। ਪੰਜਾਬ ਦੇ ਰਾਜਨੀਤਕ ਹਾਲਾਤਾਂ ਤੋਂ ਫਿਕਰਮੰਦ ਪੰਜਾਬੀਆਂ ਦੀ ਵਿਸ਼ੇਸ਼ ਇਕੱਤਰਤਾ ਦੌਰਾਨ ਸ੍ਰੀ ਛੀਨਾ ਵੱਲੋਂ ਗੁਰਮੀਤ ਸਿੰਘ ਗਿੱਲ ਨੂੰ ਪ੍ਰਧਾਨ, ਪ੍ਰਗਨ ਸਿੰਘ ਮੱਲ•ੀ ਸੀਨੀਅਰ ਮੀਤ ਪ੍ਰਧਾਨ, ਕੌਂਸਲਰ ਰਾਜੂ ਸੰਸਾਰਪੁਰੀ ਨੂੰ ਜਨਰਲ ਸਕੱਤਰ ਦੀਆਂ ਸੇਵਾਵਾਂ ਸੌਂਪੀਆਂ ਗਈਆਂ। ਰਘਬਿੰਦਰ ਸਿੰਘ ਸਿੱਧੂ, ਜਗਦੇਵ ਸਿੰਘ ਪੁਰੇਵਾਲ, ਅਮਰੀਕ ਸਿੰਘ ਢਿੱਲੋਂ, ਦਿਲਬਾਗ ਸਿੰਘ ਚਾਹਲ, ਧਰਮਿੰਦਰ ਸਿੰਘ ਛੀਨਾ ਕੇਂਦਰੀ ਕਮੇਟੀ ਦੇ ਐਗਜੈਕਟਿਵ ਮੈਂਬਰ ਥਾਪੇ ਗਏ। ਦੱਖਣੀ ਲੰਡਨ ਇਕਾਈ ਦੇ ਅਮਰੀਕ ਸਿੰਘ ਢਿੱਲੋਂ ਪ੍ਰਧਾਨ, ਦਿਲਬਾਗ ਸਿੰਘ ਚਾਹਲ, ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ, ਟੁਟ ਸਾਹਿਬ, ਬਲਵੀਰ ਸਿੰਘ ਮਾਹਲ ਮੀਤ ਪ੍ਰਧਾਨ, ਪਰਮਜੀਤ ਸਿੰਘ ਰਤਨਪਾਲ ਦਫ਼ਤਰ ਸਕੱਤਰ, ਜਗਦੇਵ ਸਿੰਘ ਪੁਰੇਵਾਲ, ਅਮਰੀਕ ਸਿੰਘ ਬੋਪਾਰਾਏ ਜੁਆਇੰਟ ਸਕੱਤਰ, ਮਹਿੰਦਰ ਸਿੰਘ ਸੰਘਾ ਤੇ ਰਾਜਬੀਰ ਸਿੰਘ ਬੜਿੰਗ ਖਜਾਨਚੀ ਐਲਾਨੇ ਗਏ। ਪੱਛਮੀ ਲੰਡਨ ਇਕਾਈ ਲਈ ਰਘਵਿੰਦਰ ਸਿੰਘ ਸਿੱਧੂ ਪ੍ਰਧਾਨ, ਸੁਖਦੇਵ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਚੀਮਾ, ਜਤਿੰਦਰ ਵਿਰਕ ਮੀਤ ਪ੍ਰਧਾਨ, ਸੁਖਦੇਵ ਸਿੰਘ ਬੜਿੰਗ ਜਨਰਲ ਸਕੱਤਰ, ਹਰਬੰਤ ਸਿੰਘ ਢੀਡਸਾ ਦਫ਼ਤਰ ਸਕੱਤਰ, ਸੁਖਦੇਵ ਸਿੰਘ ਢਿੱਲੋਂ, ਪਰਮਿੰਦਰ ਸਿੰਘ ਪਨੇਸਰ, ਸਤਵੰਤ ਸਿੰਘ ਮੱਲ•ੀ ਜੁਆਇੰਟ ਸਕੱਤਰ ਐਲਾਨੇ ਗਏ। ਇਸ ਚੋਣ ਦੌਰਾਨ ਸ੍ਰੀ ਛੀਨਾ ਅਤੇ ਉਹਨਾਂ ਨਾਲ ਵਿਸ਼ੇਸ਼ ਤੌਰ Ḕਤੇ ਪਹੁੰਚੇ ਦਵਿੰਦਰ ਸਿੰਘ ਢੋਸ (ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ) ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸਿਰ ਉੱਪਰੋਂ ਡੰਡੇ ਜਾਂ ਬੰਦੇ ਦੇ ਰਾਜ ਦਾ ਭੈਅ ਖਤਮ ਕਰਨ ਦੇ ਮਨਸ਼ੇ ਨਾਲ ਹੀ ਪੀ. ਪੀ. ਪੀ. ਹੋਂਦ ਵਿੱਚ ਆਈ ਹੈ। ਪੰਜਾਬ ਵਿੱਚ ਮੁੜ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਪੰਜਾਬ ਪ੍ਰਤੀ ਦਰਦਮੰਦ ਲੋਕਾਂ ਦੀ ਵੱਡੀ ਫੌਜ਼ ਦੀ ਜਰੂਰਤ ਹੈ। ਉਮੀਦ ਕਰਦੇ ਹਾਂ ਕਿ ਇਸ ਫੌਜ਼ ਦੀ ਮੁਢਲੀ ਭਰਤੀ ਵਜੋਂ ਇੰਗਲੈਂਡ Ḕਚੋਂ ਚੁਣੇ ਸਿਪਾਹੀ ਤਨਦੇਹੀ ਨਾਲ ਆਪਣੇ ਫ਼ਰਜ਼ ਅਦਾ ਕਰਨਗੇ। ਉਹਨਾਂ ਯਕੀਨ ਦੁਆਇਆ ਕਿ ਉਹਨਾਂ ਦੀ ਤੇਜ਼ਤਰਾਰ ਜ਼ਿੰਦਗੀ Ḕਚੋਂ ਪਾਰਟੀ ਲੇਖੇ ਲਾਇਆ ਇੱਕ ਇੱਕ ਪਲ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਵੈਸਟ ਮਿਡਲੈਂਡ, ਵੇਲਜ਼, ਸਕਾਟਲੈਂਡ, ਇਟਲੀ, ਜਰਮਨੀ, ਅਮਰੀਕਾ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਮੁਲਕਾਂ ਵਿੱਚ ਵੀ ਪਾਰਟੀ ਦੀਆਂ ਸਾਖਾਵਾਂ ਜਲਦੀ ਕਾਇਮ ਕੀਤੀਆਂ ਜਾਣਗੀਆਂ।