Sunday, 25 September 2011

ਵਾਲਸਾਲ ਏਸ਼ੀਅਨ ਲਾਇਬ੍ਰੇਰੀ ਯੂਜਰ ਗਰੁੱਪ ਵੱਲੋਂ ਬਾਲੀਵੁੱਡ ਈਵਨਿੰਗ ਸਮਾਗਮ ਦਾ ਆਯੋਜਨ।

ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਵਾਲਸਾਲ ਏਸ਼ੀਅਨ ਲਾਇਬ੍ਰੇਰੀ ਯੂਜਰ ਗਰੁੱਪ ਵੱਲੋਂ ਏਬਲ ਵੈੱਲ ਸਟਰੀਟ ਸਥਿਤ ਸੈਂਟਰਲ ਹਾਲ ਵਿਖੇ ਗਰੁੱਪ ਅਤੇ ਕੌਂਸਲ ਦੇ ਸਹਿਯੋਗਦੁਆਰਾ ਬਾਲੀਵੁੱਡ ਈਵਨਿੰਗ ਨਾਮਕ ਵਿਸ਼ਾਲ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵੱਖ ਵੱਖ ਏਸ਼ੀਆਈ ਖਿੱਤਿਆਂ ਨਾਲ ਸੰਬੰਧਤ ਲੋਕਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਚੇਅਰਮੈਨ ਮਹਿੰਦਰ ਡਡਲੇ ਅਤੇ ਗਰੁੱਪ ਮੇਨੇਜਰ ਜਸਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸਮੇਂ ਦੇ ਬਦਲਦੇ ਦੌਰ ਨਾਲ ਕਿਤਾਬਾਂ ਜਾਂ ਇੰਟਰਨੈੱਟ ਹੀ ਅਜਿਹਾ ਸਾਧਨ ਹਨ ਜੋ ਸਾਨੂੰ ਸਮੇਂ ਦੀ ਪੈੜ ਵਿੱਚ ਪੈੜ ਪਾ ਕੇ ਚੱਲਣ ਦਾ ਵੱਲ ਦੱਸਦੇ ਹਨ। ਹਰ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਕਿਤਾਬਾਂ ਨੂੰ ਆਪਣਾ ਦੋਸਤ ਜਰੂਰ ਬਣਾਵੇ ਕਿਉਂਕਿ ਕਿਤਾਬਾਂ ਤੋਂ ਹਾਸਲ ਹੋਇਆ ਗਿਆਨ ਪਲ ਪਲ ਵਧਦਾ ਜਰੂਰ ਹੈ ਪਰ ਘਟਦਾ ਨਹੀਂ। ਉਹਨਾਂ ਸਮੂਹ ਲਾਇਬ੍ਰੇਰੀ ਵਰਤਨ ਵਾਲੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਜੇ ਉਹਨਾਂ ਨੂੰ ਵਧਦੀ ਉਮਰ ਪੱਖੋਂ ਕੰਪਿਊਟਰ ਗਿਆਨ ਹਾਸਲ ਕਰਨ ਵਿੱਚ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਗਰੁੱਪ ਹਰ ਪਲ ਸਾਥ ਦੇਣ ਲਈ ਤਤਪਰ ਹੈ। ਈਕੋਜ਼ ਇੰਟਰਨੈਸ਼ਨਲ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਗਮ ਨੂੰ ਰੰਗੀਨ ਕਰ ਦਿੱਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰ ਅਜੈਬ ਸਿੰਘ ਗਰਚਾ, ਸੰਨੀ ਅਟਵਾਲ, ਅਰਵਿੰਦ ਕੁਮਾਰ, ਕਾਂਤੀ ਭਾਈ ਪਟੇਲ, ਮੁਰਾਰਜੀ ਭਾਈ, ਇੰਦੂ ਬਾਲਾ ਪ੍ਰਕਾਸ਼, ਲੀਲਾ ਬਹਿਨ, ਡਾ: ਸ਼ਾਇਆ, ਸਰੋਜ ਜੈਨ, ਹਰਜੀਤ ਕੌਰ, ਹਰਪਾਲ ਕੌਰ ਆਦਿ ਵਿਸ਼ੇਸ਼ ਤੌਰ Ḕਤੇ ਹਾਜਰ ਸਨ।