ਐਡੀਲੇਡ (ਰਿਸ਼ੀ ਗੁਲਾਟੀ) ਉਂਝ ਤਾਂ ਪੂਰੀ ਦੁਨੀਆਂ 'ਚ ਹੀ ਪੰਜਾਬੀ ਬੜੇ ਪੁਰਾਣੇ ਵਸਦੇ ਹਨ ਤੇ ਆਸਟ੍ਰੇਲੀਆ 'ਚ ਵੀ ਪੁਰਾਣੇ


ਬੱਬੂ ਮਾਨ ਨੇ ਸਾਰਾ ਸਮਾਂ ਸਟੇਜ ਬੰਨੀ ਰੱਖੀ | ਆਪਣੀ ਗਾਇਕੀ ਤੇ ਭੰਗੜੇ ਦਾ ਖੁਦ ਵੀ ਆਨੰਦ ਉਠਾਉਣ ਦੇ ਨਾਲ਼ ਨਾਲ਼ ਕੁਝ ਪਲਾਂ ਦੀਆਂ ਚੁਟਕੀਆਂ ਵੀ ਲਈਆਂ | ਇੱਕ ਵਿਦੇਸ਼ੀ ਜੰਮਪਲ ਪੰਜਾਬੀ ਦਰਸ਼ਕ ਨੇ "ਸਾਉਣ ਦੀ ਝੜੀ" ਗੀਤ ਸੁਣਨ ਲਈ ਪਰਚੀ 'ਤੇ ਲਿਖ ਭੇਜਿਆ "ਸੋਹਨ ਦੀ ਚੜੀ ਸੁਨਾ ਦੋ ਪਿਆਰਿਓ" ਤਾਂ ਮਾਨ ਨੇ ਚੁਟਕੀ ਲਈ "ਵਾਹ ਬਈ ! ਮਾਂ ਬੋਲੀ ਪੰਜਾਬੀ ਦੇ ਸ਼ੇਰੋ !" ਵਿਆਹਾਂ 'ਚ ਸ਼ਰਾਬੀ ਦਰਸ਼ਕਾਂ ਦੀ ਹਾਲਤ ਉਸ ਇੰਝ ਬਿਆਨ ਕੀਤੀ ਕਿ ਦੋ-ਚਾਰ ਗੀਤ ਸੁਣਾ ਦਿਓ, ਮੁੜ ਦਰਸ਼ਕ ਜੈਨਰੇਟਰ ਦੀ ਆਵਾਜ਼ 'ਤੇ ਹੀ ਨੱਚੀ ਜਾਂਦੇ ਹਨ | ਉਸਨੇ ਆਉਣ ਵਾਲੀ ਪੰਜਾਬੀ ਫਿਲਮ "ਹੀਰੋ ਹਿਟਲਰ ਇਨ ਲਵ" ਦੇ ਗੀਤਾਂ ਦੇ ਕੁਝ ਅੰਤਰੇ ਵੀ ਦਰਸ਼ਕਾਂ ਨਾਲ਼ ਸਾਂਝੇ ਕੀਤੇ |
ਹਾਲਾਂਕਿ ਸ਼ੁਰੂਆਤ 'ਚ ਦਰਸ਼ਕ ਕੁਝ ਘੱਟ ਨਜ਼ਰ ਆਏ ਪਰ ਕਰੀਬ ਅੱਧੇ ਘੰਟੇ ਬਾਅਦ ਹਾਲ ਪੂਰਾ ਭਰ ਗਿਆ ਤੇ ਇਸ ਪ੍ਰੋਗਰਾਮ ਦੀ ਸਫ਼ਲਤਾ ਦਾ ਅੰਦਾਜ਼ਾ ਪ੍ਰਬੰਧਕਾਂ ਬੌਬੀ ਗਿੱਲ, ਸੌਰਭ ਅਗਰਵਾਲ, ਜਸਦੀਪ ਢੀਂਡਸਾ ਤੇ ਸਨੀ ਮੱਲੀ ਦੇ ਚਿਹਰਿਆਂ 'ਤੇ ਆਏ ਖੇੜੇ ਤੋਂ ਲਗਾਇਆ ਜਾ ਸਕਦਾ ਸੀ | ਪਰਿਵਾਰਾਂ ਨੇ ਵੀ ਇਸ ਪ੍ਰੋਗਰਾਮ ਦਾ ਖੂਬ ਆਨੰਦ ਉਠਾਇਆ ਤੇ ਉਨ੍ਹਾਂ ਦੁਆਰਾ ਪਾਇਆ ਭੰਗੜਾ ਇਸ ਗੱਲ ਦੀ ਗਵਾਹੀ ਸੀ | ਪ੍ਰੋਗਰਾਮ ਦੇ ਦੌਰਾਨ ਐਡੀਲੇਡ ਦੇ ਗਾਇਕ ਜੱਗੀ ਰੰਧਾਵਾ ਨੇ ਵੀ ਇੱਕ ਗੀਤ ਪੇਸ਼ ਕੀਤਾ, ਜੋ ਕਿ ਬੱਬੂ ਮਾਨ ਵੱਲੋਂ ਵੀ ਸਰਾਹਿਆ ਗਿਆ | ਇਸ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਲਿਆਂ 'ਚ ਅਮਰੀਕ ਸਿੰਘ ਥਾਂਦੀ, ਮਿੰਟੂ ਬਰਾੜ, ਪਰਮਜੀਤ ਸਿੰਘ, ਸੁਮਿਤ ਟੰਡਨ, ਜਗਤਾਰ ਸਿੰਘ ਨਾਗਰੀ, ਰਣਜੀਤ ਸਿੰਘ ਥਿੰਦ, ਸੁਲੱਖਣ ਸਿੰਘ ਸਹੋਤਾ, ਮੋਹਣ ਨਾਗਰਾ, ਪ੍ਰਦੀਪ ਤਾਂਗਲੀ, , ਸੁਖਵਿੰਦਰ ਸਿੰਘ, ਨਿੰਦਾ ਅਰਕ ਤੇ ਨਰਿੰਦਰ ਬੈਂਸ ਆਦਿ ਤੋਂ ਇਲਾਵਾ ਸਾਊਥ ਆਸਟ੍ਰੇਲੀਆ ਦਾ ਮਸ਼ਹੂਰ ਫੁੱਟਬਾਲ ਕਲੱਬ "ਪੰਜਾਬ ਲਾਇਨਜ਼" ਦੇ ਸਭ ਮੈਂਬਰ ਸ਼ਾਮਲ ਸਨ | ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਆਸਟ੍ਰੇਲੀਆਈ ਨਾਗਰਿਕ ਡੌਨ ਗੋਲਡਸਮਿੱਥ ਦਾ ਵੀ ਜ਼ਿਕਰ ਕਰਨਾ ਬਣਦਾ ਹੈ, ਜੋ ਕਿ ਸਿੱਖੀ ਤੋਂ ਇਸ ਕਦਰ ਪ੍ਰਭਾਵਿਤ ਹੈ ਕਿ ਉਹ ਹਮੇਸ਼ਾ ਆਪਣੇ ਸਿਰ ਤੇ ਦਸਤਾਰ ਸਜਾ ਕੇ ਰੱਖਦਾ ਹੈ ਤੇ ਨਿੱਜੀ ਜਿੰਦਗੀ 'ਚ ਵੀ ਉਸਨੂੰ ਪੰਜਾਬੀ ਪਹਿਰਾਵੇ 'ਚ ਦੇਖਿਆ ਜਾ ਸਕਦਾ ਹੈ | ਉਸਨੇ ਆਪਣਾ ਪੰਜਾਬੀ ਨਾਮ ਦਵਿੰਦਰ ਡੌਨ ਗੋਲਡਸਮਿੱਥ ਸਿੰਘ ਰੱਖਿਆ ਹੋਇਆ ਹੈ ਤੇ ਹਰ ਪ੍ਰੋਗਰਾਮ 'ਚ ਸ਼ਿਰਕਤ ਕਰਦਾ ਹੈ |
ਇੱਕ ਦਰਸ਼ਕ ਦੁਆਰਾ ਸਟੇਜ 'ਤੇ ਚੜ੍ਹਨ ਦੀ ਕੋਸ਼ਿਸ਼ ਨੇ ਦਾਲ 'ਚ ਕੋਕੜੂ ਦਾ ਕੰਮ ਕੀਤਾ ਪਰ ਬੱਬੂ ਮਾਨ ਨੇ ਬੜੀ ਸੂਝ ਬੂਝ ਨਾਲ਼ ਇਸ ਸਥਿਤੀ ਨੂੰ ਪਲਾਂ 'ਚ ਹੀ ਸੰਭਾਲ ਲਿਆ | ਵਿਚਾਰਨ ਦੀ ਲੋੜ ਹੈ ਕਿ ਵਿਦੇਸ਼ੀ ਯੂਨੀਵਰਸਿਟੀਆਂ 'ਚ ਪੜ੍ਹ ਲਿਖ ਕੇ ਤੇ ਏਨੇ ਅਗਾਂਹਵਧੂ ਮੁਲਕਾਂ 'ਚ ਵਰ੍ਹਿਆਂ ਬੱਧੀ ਵਿਚਰਨ ਦੇ ਬਾਵਜੂਦ ਹੋਰਨਾਂ ਲਈ ਪ੍ਰੇਸ਼ਾਨੀਆਂ ਖੜੀਆਂ ਕਰਨਾ ਕਿੰਨ੍ਹਾਂ ਕੁ ਜਾਇਜ਼ ਹੈ ?