
Monday, 8 August 2011
ਪੰਜ ਪਿਆਰਿਆਂ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ।
ਲੰਡਨ, 9 ਅਗਸਤ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਗੁਰੂ ਨਾਨਕ ਸਿੱਖ ਸਕੂਲ ਹੇਜ ਵਿਖੇ ਆਯੋਜਿਤ ਧਾਰਮਿਕ ਸਮਾਗਮਾਂ ਦੌਰਾਨ ਸੰਤ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਬਰਤਾਨੀਆ ਦੇ ਕੋਨੇ ਕੋਨੇ ਵਿੱਚੋਂ
ਚਰਚਿਤ ਗੀਤਕਾਰ ਤੇ ਕਵੀ ਤਰਲੋਚਨ ਸਿੰਘ ਚੰਨ ਜੰਡਿਆਲਵੀ, ਸ੍ਰੀ ਰਾਮ ਜੀ, ਡਾ: ਤਾਰਾ ਸਿੰਘ ਆਲਮ, ਸਾਹਿਬਜੀਤ ਸਿੰਘ ਸੰਧੂ, ਸ਼ਾਇਰਾ ਕਲਵੰਤ ਕੌਰ ਢਿੱਲੋਂ, ਉਰਦੂ ਸ਼ਾਇਰਾ ਅਪਰਨਾ, ਰਣਜੀਤ ਸਿੰਘ ਰਾਣਾ, ਸ਼ਾਇਰਾ ਮਨਜੀਤ ਕੌਰ ਪੱਡਾ, ਨਾਟਕਕਾਰ ਸ਼ੇਖਰ ਮੋਗਾ, ਮਹਾਂ ਕਾਵਿ ਰਚੇਤਾ ਗੁਰਦੇਵ ਸਿੰਘ ਮਠਾੜੂ, ਬਲਵੀਰ ਸਿੰਘ ਕੰਵਲ,ਮਨਦੀਪ ਹਿੰਮਤਪੁਰਾ ਅਤੇ ਡਾ: ਸਾਥੀ ਲੁਧਿਆਣਵੀ, ਰਵਿੰਦਰ ਸਿੰਘ ਖਹਿਰਾ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਹਾਜ਼ਰੀਨ ਨੂੰ ਮੰਤਰ ਮੁਗਧ ਕੀਤਾ। ਕਵੀ ਦਰਬਾਰ ਦੀ ਖਾਸੀਅਤ ਸੀ ਕਿ ਪੰਜ ਪਿਆਰਿਆਂ ਸੰਬੰਧੀ ਲਿਖਤੀ ਸਮੱਗਰੀ ਇਕੱਤਰ ਕਰਨ ਦੇ ਮਨਸ਼ੇ ਨਾਲ ਸਮੂਹ ਕਵੀਆਂ ਤੋਂ ਰਚਨਾਵਾਂ ਵਿਸ਼ੇਸ਼ ਤੌਰ ਉੱਤੇ ਲਿਖਵਾਈਆਂ ਗਈਆਂ ਸਨ। ਇਸ ਕਵੀ ਦਰਬਾਰ ਦੌਰਾਨ ਹਜਾਰਾਂ ਦੀ ਤਾਦਾਦ ਵਿੱਚ ਪਹੁੰਚੀਆਂ ਸੰਗਤਾਂ ਨੇ ਕਵੀਆਂ ਦੀਆਂ ਰਚਨਾਵਾਂ ਦਾ ਆਨੰਦ ਮਾਣਿਆ। ਮੰਚ ਸੰਚਾਲਕ
