Monday, 8 August 2011

ਉੱਘੇ ਕਾਰੋਬਾਰੀ ਸੁਖਵਿੰਦਰ ਗੋਲਡੀ ਦਾ ਇੰਗਲੈਂਡ ਦੌਰੇ ਸਮੇਂ ਭਰਵਾਂ ਸਵਾਗਤ।

ਲੰਡਨ, 9 ਅਗਸਤ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਥ ਆਗੂ ਅਤੇ ਉੱਘੇ ਕਾਰੋਬਾਰੀ ਸੁਖਵਿੰਦਰ ਸਿੰਘ ਗੋਲਡੀ ਦਾ ਇੰਗਲੈਂਡ ਪਹੁੰਚਣ 'ਤੇ ਬੀ. ਐੱਸ਼. ਬੀ. ਬਿਲਡਿੰਗ ਕੰਪਨੀ ਦੇ ਮਾਲਕ ਬਖਤਾਵਰ ਸਿੰਘ ਦਯਾਲ (ਬੇਕ ਸਿੰਘ) ਅਤੇ ਸਰਪੰਚ ਗੁਰਵਿੰਦਰ ਸਿੰਘ ਬਾਘੇਲਾ ਆਦਿ ਸਮੇਤ ਦੋਸਤਾਂ
ਪ੍ਰਸੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੀ ਆਮਦ 'ਤੇ ਹੋਈ ਇਕੱਤਰਤਾ ਸਮੇਂ ਜਗ ਬਾਣੀ ਨਾਲ ਵਿਸ਼ੇਸ਼ ਵਾਰਤਾ ਦੌਰਾਨ ਬੋਲਦਿਆਂ ਸ੍ਰੀ ਗੋਲਡੀ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਆ ਕੇ ਸਖਤ ਕਮਾਈਆਂ ਕਰਕੇ ਉਹ ਮੰਜ਼ਿਲਾਂ ਸਰ ਕੀਤੀਆਂ ਹਨ ਜਿਹੜੀਆਂ ਜਣੇ ਖਣੇ ਦੇ ਵੱਸ ਦਾ ਰੋਗ ਨਹੀਂ ਹਨ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਸੰਬੰਧੀ ਪੈਂਦੇ ਵਿਵਾਦਾਂ ਕਾਰਨ ਜੋ ਸਹਿਮ ਦਾ ਮਾਹੌਲ ਪ੍ਰਵਾਸੀ ਪੰਜਾਬੀਆਂ ਵਿੱਚ ਪਾਇਆ ਜਾ ਰਿਹਾ ਹੈ ਉਸ ਸੰਬੰਧੀ ਉਹ ਇੱਕ ਜ਼ਿੰਮੇਵਾਰ ਭਰਾ ਵਜੋਂ ਪੀੜਤ ਪਰਵਾਸੀ ਵੀਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਜਰੂਰ ਖੜ੍ਹਨਗੇ। ਇਸ ਉਪਰੰਤ ਉਹਨਾਂ ਨੂੰ ਹਾਜਰੀਨ ਵੱਲੋਂ ਯਾਦ ਨਿਸ਼ਾਨੀ ਵੀ ਭੇਂਟ ਕੀਤੀ ਗਈ।