ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਦੇ ਨਾਮਵਾਰ ਸਾਹਿਤਕ 'ਲੇਖਕ ਪਾਠਕ ਸੱਭਿਆਚਾਰਕ ਮੰਚ' ਸਲੌਹ ਵੱਲੋਂ ਵਿਸ਼ੇਸ਼ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਸ਼ਹੀਦ ਊਧਮ ਸਿੰਘ ਸੁਨਾਮ ਦੀ ਲਾਸਾਨੀ ਕੁਰਬਾਨੀ ਅਤੇ ਵਿਸ਼ਨੂੰ ਦੱਤ ਸ਼ਰਮਾ ਦੀ ਨਿੱਘੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਨਾਵਲਕਾਰ ਗੁਰਨਾਮ ਸਿੰਘ ਗਿੱਲ ਦੇ ਨਾਵਲ ਧਰਤਿ-ਸਤਾਨ ਅਤੇ ਨਾਵਲਕਾਰ ਹਰਮਿੰਦਰ ਚਾਹਲ ਦੇ ਨਾਵਲ 'ਬਲੀ' ਉੱਪਰ ਵਿਚਾਰ ਗੋਸ਼ਟੀ ਕੀਤੀ ਗਈ। ਜਿਸ ਦੌਰਾਨ ਨਾਵਲਕਾਰ ਸ਼ਿਵਚਰਨ ਸਿੰਘ ਗਿੱਲ ਅਤੇ ਨਾਵਲਕਾਰ ਹਰਜੀਤ ਅਟਵਾਲ ਨੇ ਕਰਮਵਾਰ ਦੋਵਾਂ ਨਾਵਲਾਂ ਸੰਬੰਧੀ ਪਰਚੇ ਪੜ੍ਹੇ। ਪਰਚੇ ਉੱਪਰ ਹੋਈ ਉਸਾਰੂ ਬਹਿਸ ਵਿੱਚ ਅਵਤਾਰ ਉੱਪਲ, ਸੰਤੋਖ ਸਿੰਘ ਸੰਤੋਖ, ਅਮਰ ਜਯੋਤੀ, ਮਹਿੰਦਰਪਾਲ ਧਾਲੀਵਾਲ ਆਦਿ ਨੇ ਹਿੱਸਾ ਲਿਆ। ਇਸ ਉਪਰੰਤ ਦੇਰ ਰਾਤ ਤੱਕ ਚੱਲੇ ਕਵੀ ਦਰਬਾਰ ਵਿੱਚ ਅਵਤਾਰ ਉੱਪਲ, ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਸੰਤੋਖ ਸਿੰਘ ਸੰਤੋਖ, ਦਰਸ਼ਨ ਸਿੰਘ ਢਿੱਲੋਂ, ਸਰਵਣ ਸਿੰਘ ਜਫ਼ਰ, ਬੀਬੀ ਗੁੱਗੂ ਸਿੰਘ, ਗੁਰਨਾਮ ਗਿੱਲ, ਕਾਮੇਡੀਅਨ ਬਰਿਜ ਮੋਹਨ, ਧਰਮ ਵਰਮਾ, ਅਜ਼ੀਮ ਸੇਖਰ, ਸ਼ਿਵਚਰਨ ਸਿੰਘ ਗਿੱਲ, ਭੁਪਿੰਦਰ ਧੂਤ, ਅਮਰ ਜਯੋਤੀ, ਦਰਸ਼ਨ ਬੁਲੰਦਵੀ, ਕੁਲਵਿੰਦਰ ਕਾਸੀ, ਰਾਜਿੰਦਰਜੀਤ, ਚਮਨ ਲਾਲ ਚਮਨ, ਮਹਿੰਦਰਪਾਲ ਧਾਲੀਵਾਲ, ਮਨਪ੍ਰੀਤ ਬੱਧਨੀ, ਗੁਰਬਚਨ ਆਜਾਦ, ਹਰਮਿੰਦਰ ਚਾਹਲ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਰਾਹੀਂ ਸਮਾਗਮ ਨੂੰ ਰੰਗੀਨ ਕੀਤਾ।