Tuesday, 28 June 2011

ਬੀਬੀ ਦੇਵਿੰਦਰ ਕੌਰ ਨੂੰ (ਰਾਣੀ ਸਾਹਿਬ ਕੌਰ) ਸਾਹਿਤਕ ਪੁਰਸਕਾਰ ਨਾਲ ਸ੍ਰ: ਤਰਲੋਚਨ ਸਿੰਘ ਦੁਪਾਲਪੁਰ ਨੂੰ ਸ:ਲਾਲ ਸਿੰਘ ਕਮਲਾ ਅਕਾਲੀ ਪੁਰਸਕਾਰ

ਪੰਜਾਬੀ ਸੱਥ (ਲਾਂਬੜਾ) ਜਲੰਧਰ,ਪੰਜਾਬ,ਇੰਡੀਆ ਵਲੌਂ ਬੀਬੀ ਦੇਵਿੰਦਰ ਕੌਰ ਨੂੰ (ਰਾਣੀ ਸਾਹਿਬ ਕੌਰ) ਸਾਹਿਤਕ ਪੁਰਸਕਾਰ ਨਾਲ ਸ੍ਰ: ਤਰਲੋਚਨ ਸਿੰਘ ਦੁਪਾਲਪੁਰ ਨੂੰ ਸ:ਲਾਲ ਸਿੰਘ ਕਮਲਾ ਅਕਾਲੀ
ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਬਹੁਤ ਖੂਬਸੂਰਤ ਰਿਹਾ। ਐਤਵਾਰ ਦਾ ਦਿਨ,ਪੂਰੀ ਧੁੱਪ ਨਾਲ ਟਹਿਕ ਰਿਹਾ ਸੀ। ਟਾਇਮਿੰਗ ਵੀ ਬੜੀ ਅੱਛੀ ਸੀ। ਪੰਜਾਬੀ ਸੱਥ ਇੰਡੀਅਂ ਤੌ ਡਾਕਟਰ ਨਿਰਮਲ ਸਿੰਘ ਤੇ ਡਾਕਟਰ ਕੁਲਵੰਤ ਕੌਰ ਜੀ ਤੋ ਇਸੇ ਤਰਾਂ ਇੰਗਲੈਂਡ ਤੋ ਸ੍ਰ: ਮੋਤਾ ਸਿਘ ਸਰਾਏ ਜੀ ਅਤੇ ਹਰਜਿੰਦਰ ਸਿੰਘ ਸੰਧੂ ਜੀ ਸਭ ਸਨਮਾਨ ਸਮਾਗਮ ਲਈ ਹਾਲ ਵਿਚ ਪਹੁੰਚੇ ਹੋਏ ਸਨ। ਸਭ ਤੋ ਪਹਿਲਾਂ ਡਾਕਟਰ ਨਿਰਮਲ ਸਿੰਘ ਜੀ ਹੋਰਾਂ ਆਪਣੀ ਸੰਸਥਾਂ ਪੰਜਾਬੀ ਸੱਥ ਬਾਰੇ ਸਾਰੇ ਪਰੋਗਰਾਮ ਤੇ ਆਏ ਹੋਏ ਸਰੋਤਿਆ ਨੂੰ ਜਾਣੂ ਕਰਾਇਆ ਅਤੇ ਸ੍ਰਾ ਤਰਲੋਚਨ ਸਿੰਘ ਦੁਪਾਲਪੁਰੀ ਜੀ ਬਾਰੇ ਵੀ ਦੱਸਿਆਂ। ਸ੍ਰਾ ਮੋਤਾ ਸਿੰਘ ਸਰਾਏ ਜੀ ਨੇ ਬੀਬੀ ਦੇਵਿੰਦਰ ਕੌਰ ਜੀ ਦੀ ਕਿਤਾਬ ਬਾਦਸ਼ਾਹ ਦੀ ਮੋਤ ਵਿਚੌਂ ਸਰੋਤਿਆ ਨਾਲ ਵੇਰਵਾ ਸਾਝਾਂ ਕੀਤਾ।ਡਾਕਟਰ ਕੁਲਵੰਤ ਕੌਰ ਹੋਰਾਂ ਦੱਸਿਆ,ਉਹ ਪਟਿਆਲਾ ਵਿਚ ਵੀ ਪੰਜਾਬੀ ਸੱਥ ਇਸ ਸੰਸਥਾ ਦੀਆਂ ਗਤੀ ਵਿਧੀਆਂ ਨਾਲ ਜੁੜੇ ਹੋਏ ਹਨ ਤੇ ਭਰੋਸਾ ਦੁਆਇਆ,ਉਹਨਾਂ ਦਾ ਪੇਕਾ ਪਰਿਵਾਰ ਜੋ ਕੈਲੀਫੋਰਨੀਆਂ ਰਹਿੰਦੇ ਹਨ ਉਹ ਪੰਜਾਬੀ ਸੱਥ ਨੂੰ ਪੂਰਾ ਸਹਿਯੋਗ ਦੇਣਗੇ। ਡਾਕਟਰ ਕੁਲਵੰਤ ਕੌਰ ਜੀ ਬੜੇ ਨਿੱਘ ਨਾਲ ਮਿਲੇ,ਇੰਝ ਲਗ ਰਿਹਾ ਸੀ ਜਿਵੇਂ ਅਸੀਂ ਸਭ ਇਕ ਦੂਸਰੇ ਨੂੰ ਪਹਿਲਾਂ ਤੋ ਹੀ ਜਾਣਦੇ ਹੋਈਏ। ਮੈਨੂੰ ਸਭਨਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ।ਸਭ ਤੋ ਜਿਆਦਾ ਖੁਸ਼ੀ ਦੀ ਇਹ ਗੱਲ ਇਹਨਾਂ ਚਾਰ ਮਹਾਨ ਹਸਤੀਆਂ ਵਿਚ ਮੈਂ ਕੋਈ ਹਊਮੈਂ ਜਾਂ ਹੰਕਾਰ ਵਾਲੀ ਗੱਲ ਨਹੀ ਦੇਖੀ।ਡਾਕਟਰ ਨਿਰਮਲ ਸਿੰਘ ਜੀ ਜਦੌਂ ਕੈਲੀਫੋਰਨੀਆਂ ਪਹੁੰਚੇ ਉਹਨਾਂ ਨੇ ਫੋਨ ਤੇ ਮੇਰੇ ਨਾਲ ਗੱਲ ਕਰਦੇ ਸਮੇਂ ਕਿਹਾ ਕਿ ਅਸੀ ਤਾਂ ਤੁਹਾਡੇ ਦਰਸ਼ਨ ਕਰਨ ਆਏ ਹਾਂ। ਅਸੀ ਤੁਹਾਡੇ ਤੋ ਕੁਝ ਸਿੱਖਣ ਆਏ ਹਾਂ।ਇਹੋ ਜਿਹੀਆਂ ਗੱਲਾਂ ਇਕ ਪਿਆਰ ਨਾਲ ਰੱਜੀ ਹੋਈ ਰੂਹ ਹੀ ਕਰ ਸਕਦੀ ਹੈ।ਸ੍ਰਾ ਮੋਤਾ ਸਿੰਘ ਜੀ ਵੀ ਹਮੇਸ਼ਾਂ ਬੜੇ ਸਤਿਕਾਰ ਨਾਲ ਮੈਨੂੰ ਬੀਬੀ ਜੀ ਕਹਿ ਕੇ ਬੁਲਾਉਦੇ ਹਨ। ਪਹਿਲੇ ਸਮੇਂ ਵਿਚ ਵੱਡੀ ਭੈਣ ਨੂੰ ਬੀਬੀ ਜੀ ਕਹਿ ਕੇ ਹੀ ਬੁਲਾਂਉਦੇ ਹੁੰਦੇ ਸਨ, ਭਾਂਵੇਂ ਹੁਣ ਇਹ ਸ਼ਬਦ ਵੱਡੀ ਭੈਣ ਲਈ ਕੋਈ ਹੀ ਵਰਤਦਾ ਹੋਵੇਗਾ।ਸ੍ਰਾ ਮੋਤਾ ਸਿੰਘ ਜੀ ਨੂੰ ਆਪਣੇ ਸਭਿਆਚਾਰ ਨੂੰ ਕਿਵੇਂ ਜੀਉਦਾ ਰੱਖਣਾਂ ਉਸਦੀ ਪੂਰੀ ਖਬਰਹੈ। ।ਪੰਜਾਬੀ ਸੱਥ ਨਿਸ਼ਕਾਂਮ ਸੇਵਾ ਪੰਜਾਬੀ ਨੂੰ ਚ੍ਹੜਦੀ ਕਲਾ ਵਿਚ ਰੱਖਣ ਲਈ ਸਭ ਖਰਚੇ ਆਪਣੇ ਪੱਲੇ ਤੋ ਉਠਾ ਰਹੇ ਹਨ। ਜਿੰਦਗੀ ਵਿਚ ਪਹਿਲੀ ਵਾਰ ਹੋਇਆ ਕਿ ਇੰਡੀਆਂ,ਇੰਗਲੈਂਡ ਤੋ ਐਡੀ ਦੂਰੌਂ ਸਫਰ ਕਰ ਕੇ ਤੁਹਾਡੇ ਘਰ ਆ ਕੇ ਕੋਈ ਤੁਹਾਨੂੰ ਸਨਮਾਨ ਦੇਵੇ।ਇਕ ਕੀਮਤੀ ਹੀਰਾ (ਮਾਂ ਬੋਲੀ )ਸਾਡੇ ਗੁਰੂਆਂ ਦੀ ਬਖਸ਼ੀ ਹੋਈ ਦਾਤ ਤੁਹਾਡੀ ਝੋਲੀ ਪਾਵੇ ਤੇ ਕਹੇ ਇਹਦੀ ਸੰਭਾਲ ਤੁਸੀਂ ਕਰਨੀ ਹੈ। ਮੇਰਾ ਆਪਣੀ ਮਾਂ ਬੋਲੀ ਲਈ ਸਿਰ ਮਾਣ ਨਾਲ ਝੁੱਕ ਗਿਆ। ਸਿਆਣੇ ਕਹਿੰਦੇ ਹਨ, ਪਤਾ ਨਹੀ ਕਿਸ ਰੂਪ ਵਿਚ ਭਗਵਾਨ ਮਿਲ ਜਾਵੇ। ਮੈਂ ਅਜੇ ਭਗਵਾਨ ਦੇ ਦਰਸ਼ਨ ਤਾਂ ਨਹੀ ਕੀਤੇ ਪਰ, ਮੇਰਾ ਪੱਕਾ ਵਿਸ਼ਵਾਸ ਹੈ ਕਿ ਇਹ ਸਨਮਾਨ ਦੇਣ ਲਈ ਭਗਵਾਨ ਨੇ ਇਹਨਾਂ ਪਵਿੱਤਰ ਰੂਹਾਂ ਨੂੰ ਮੇਰੇ ਕੋਲ ਭੇਜਿਆ। ਪੰਜਾਬੀ ਸੱਥ ਨੇ ਮੈਨੂੰ( ਰਾਣੀ ਸਾਹਿਬ ਕੋਰ) ਜੀ
ਦਾ ਸਨਮਾਨ ਦੇ ਕੇ ਮੈਨੂੰ ਮੇਰੀ ਮਾਂ ਬੋਲੀ ਦੇ ਫਰਜਾਂ ਪ੍ਰਤੀ ਹੋਰ ਵੀ ਪੱਕਾ ਕੀਤਾ ਹੈ। ਵਾਹਿਗਰੂ ਅੰਗ ਸੰਗ ਰਹੇ,ਆਸ ਕਰਦੀ ਹਾਂ ਮੈਂ ਇਹਨਾਂ ਦੀ ਸੋਚ ਤੇ ਪੂਰੀ ੳਤਰਾਂ।ਸਭ ਤੋ ਪਹਿਲਾਂ ਸ੍ਰਾ ਤਰਲੋਚਨ ਸਿੰਘ ਦੁਪਾਲ ਪੁਰ ਨੂੰ ਸਨਮਾਨਿਆ ਗਿਆ।ਮੈਨੂੰ ਇਕ ਦਪੁੱਟਾ ਜਿਸ ਨੂੰਬਾਗ ਕਹਿੰਦੇ ਹਨ ਸਭ ਨੇ ਕਿਹਾ ਸਿਰ ਤੇ ਲਉ ਹੋਰ ਵੀ ਅੱਛਾ ਲਗੇਗਾ।ਮੈਨੂੰ ਖੁਸ਼ੀ ਹੈ ਇਹ ਬਾਗ ਮੇਰੀ ਮਾਂ ਬੋਲੀ ਨੇ ਮੇਰੇ ਸਿਰ ਤੇ ਦਿਤਾ ਤੇ ਮੈਨੂੰ ਇਸ ਨਾਲ ਧੁਰ ਰੂਹ ਤੋਂ ਮੋਹ ਹੈ।ਪੰਜਾਬੀ ਸੱਥ ਦੀਆਂ ਸੇਵਾਵਾਂ ਲਈ ਸੰਚਾਲਕ ਪੰਜਾਬੀ ਸੱਥ ਵਾਲਸਾਲ ਇੰਗਲੈਂਡ,ਸ੍ਰਾ ਮੋਤਾ ਸਿੰਘ ਸਰਾਏ ਜੀ ਨੂੰ ਵੀ ਸਨਮਾਨਿਆ ਗਿਆ। ਸਾਰਿਆ ਦੇ ਦੱਸਣ ਅਨੁਸਾਰ ਪਤਾ ਲਗਦਾ ਹੈ ਕਿ ਹਵਾਈ ਸਫਰ ਤੇ ਸੰਸਥਾ ਦੇ ਖਰਚੇ ਸ੍ਰਾ ਮੋਤਾ ਸਿੰਘ ਸਰਾਏ ਜੀ ਖੁਦ ਆਪ ਕਰਦੇ ਹਨ।ਉਹਨਾਂ ਆਪ ਮੈਨੂੰ ਦਸਿਆ ਉਹਨਾਂ ਦਾ ਨਿਸ਼ਾਨਾ ਮਾਂ ਬੋਲੀ ਨੂੰ ਹਮੇਸ਼ਾ ਚ੍ਹੜਦੀ ਕਲਾ ਵਿਚ ਰੱਖਣਾਂ ਹੈ। ਇਸ ਸੰਸਥਾਂ ਦੀਆਂ ਇਕੀ ਇਕਾਈਆਂ ਹਨ, ਜੋ ਸਾਲ ਵਿਚ ਹਰ ਇਕ ਇਕਾਈ,ਸਲਾਨਾ ਪਰੋਗਰਾਮ ਕਰਦੀ ਹੈ। ਡਾਕਟਰ ਨਿਰਮਲ ਸਿੰਘ ਜੀ ਇੰਡੀਆ ਦੇ ਪਰੋਗਰਾਮਾਂ ਦੀ ਦੇਖ ਰੇਖ ਕਰਦੇ ਹਨ।ਇਸੇ ਤਰਾਂ ਸ੍ਰਾ ਮੋਤਾ ਸਿੰਘ ਸਰਾਏ ਸੰਚਾਲਕ ਵਾਲਸਾਲ ਇੰਗਲੈਂਡ ਬਰਾਂਚ ਬਾਕੀ ਵੀਹ ਮੁਲਕਾਂ ਵਿਚ ਆਪਣੇ ਖਰਚੇ ਤੇ ਜਾਦੇਂ ਹਨ। ਪੰਜਾਬੀ ਸੱਥ ਅੱਜ ਤਕ ਤਿੰਨ ਸੋ ਲੋਕਾਂ ਨੂੰ ਸਨਮਾਨਿਤ ਕਰ ਚੁੱਕੇ ਹਨ।ਡਾਕਟਰ ਨਿਰਮਲ ਸਿੰਘ ਜੀ ਹੋਰਾਂ ਦੱਸਿਆਕਿ ਕਿਸੇ ਦੀ ਫਰਮਾਇਸ਼ ਤੇ ਨਹੀ, ਕਿਸ ਵਿਅਕਤੀ ਨੂੰ ਸਨਮਾਨ ਦੇਣਾਂ ਸੰਸਥਾਂ ਇਸਦਾ ਫੈਸਲਾ ਖੁੱਦ ਕਰਦੀ ਹੈ। ਸਾਰੇ ਪਰੋਗਰਾਮ ਨੂੰ ਥੋੜੇ ਸਮੇ ਵਿਚ ਬੀਬੀ ਰਾਜਵੀਰ ਕੌਰ ਸੇਖੌ ਨੇ ਬੜੀ ਹੀ ਸਲੀਕੇ ਨਾਲ ਉਲਕਿਆ ਅਤੇ ਨਿਬਾਹਿਆ ਹਾਲਾਂਕਿ ਉਹਨਾਂ ਦੀ ਭੈਣ ਦੀ ਸ਼ਾਦੀ ਵੀ ਇਕ ਦਿਨ ਪਹਿਲਾਂ ਹੀ ਸੀ। ।ਪਰੋਗਰਾਮ ਗੁਰਦੁਆਰੇ ਦੇ ਹਾਲ ਵਿਚ ਹੋਣ ਕਰਕੇ ਅਸੀ ਬੀਬੀ ਰਾਜਵੀਰ ਕੌਰ ਜੀ ਸੇਖੌ ਹੋਰਾਂ ਦਾ ਗੀਤ ਸੁਣਨ ਤੋ ਵਾਂਝੇਂ ਰਹਿ ਗਏ। ਬੀਬੀ ਰਾਜਵੀਰ ਕੌਰ ਸੇਖੌ ਖੁਦ ਮਿਊਯਕ ਦੀ ਐਮ ਏ ਕੀਤੀ ਹੋਈ ਹੈ ਤੇ ਤੇ ਸੂਫੀ ਕਲਾਮ ਵੀ ਗਾਂਉਦੇ ਹਨ। ਬੱਚਿਆਂ ਨੂੰ ਮਿਊਯਕ ਵੀ ਸਿਖਾਂਉਦੇ ਹਨ। ਪਰੋਗਰਾਮ ਵਿਚ ਸ੍ਰਾ ਨਰਿੰਦਰਪਾਲ ਸਿੰਘ ਹੁੰਦਲ ਹੋਰਾਂ ਨੇ ਸ੍ਰਾ ਤਰਲੋਚਨ ਸਿੰਘ ਦੁਪਾਲਪੁਰੀ ਤੇ ਬੀਬੀ ਦੇਵਿੰਦਰ ਕੌਰ ਨੂੰ ਸਨਮਾਨ ਲਈ ਵਧਾਈ ਦਿਤੀ।ਯੂ ਕੇ ਤੋ ਆਏ ਹੋਏ ਸ੍ਰਾ ਹਰਜਿੰਦਰ ਸਿੰਘ ਸੰਧੂ ਜੀ ਹੋਰਾਂ ਆਪਣੀ ਮਾਂ ਬੋਲੀ ਲਈ ਭਾਵਪੂਰਤ ਦੋ ਕਵਿਤਾਵਾਂ ਸੁਣਾਂ ਕੇ ਸਰੋਤਿਆਂ ਤੋ ਵਧੀਆ ਵਾਹ ਵਾਹ ਲਈ । ਸ੍ਰਾ ਮੇਜਰ ਸਿੰਘ ਮੌਜੀ ਹੋਰਾਂ ਨੇ ਆਪਣੀਆਂ ਕਵਿਤਾਵਾਂ ਨਾਲ ਸਭ ਦੇ ਚਿਹਰੇ ਤੇ ਹਾਸ ਰੰਗ ਬਖੇਰਿਆ।ਤ੍ਰਿਪਤ ਸਿੰਘ ਭੱਟੀ ਹੋਰਾਂ ਦੋ ਮਿੰਨੀ ਕਹਾਣੀਆਂ ਪੇਸ਼ ਕੀਤੀਆਂ।ਸਟਾਕਟਨ ਤੋ ਸ੍ਰਾ ਜਸਵੰਤ ਸਿੰਘ ਜੀ ਨੇ ਵੀ ਆਪਣੀਆਂ ਦੋ ਪਿਆਰੀਆਂ ਕਵਿਤਾਵਾਂ ਸੁਣਾਈਆਂ।ਸ੍ਰਾ ਹੁਸਨ ਲੜੋਆ ਵੀ ਇਸ ਵਧੀਆ ਮੋਕੇ ਨੂੰ ਕੈਮਰੇ ਵਿਚ ਬੰਦ ਕਰਨ ਲਈ ਮੋਜੂਦ ਸਨ। ਉਹਨਾਂ ਦੀ ਬਦੋਲਤ ਹੀ ਆਪ ਜੀ ਇਹ ਤਸਵੀਰਾਂ ਵੇਖ ਰਹੇ ਹੋ। ਸ੍ਰਾ ਹੁਸਨ ਲੜੋਆ ਜੀ ਦਾ ਨਾਮ ਮੈਂ ਅਕਸਰ ਅਖਬਾਰ ਵਿਚ ਪ੍ਹੜਦੀ ਹੁੰਦੀ ਸੀ। ਉਹਨਾਂ ਨਾਲ ਪਹਿਲੀ ਵਾਰ ਹੀ ਫ਼ੋਨ ਤੇ ਗੱਲ ਕਰਕੇ ਮਹਿਸੂਸ ਹੋਇਆ ਉਹ ਇਕ ਵਧੀਆ ਸੱਜਣ ਹਨ, ਜਿਹਨਾਂ ਵਿਚ ਸਚਾਈ ਤੇ
ਰਸੂਖ ਦੋਨੋ ਭਰਪੂਰ ਹਨ।ਪਰੋਗਰਾਮ ਵਿਚ ਸ਼ਾਮਿਲ ਹੋ ਕੇ ਉਹਨਾਂ ਨੇ ਮਹਿਫਲ ਨੂੰ ਹੋਰ ਸਜਾ ਦਿਤਾ। ਪਰੋਗਰਾਮ ਬੱਚਿਆਂ ਦੇ ਸ਼ਬਦ ਕੀਰਤਨ ਨਾਲ ਆਰੰਭ ਹੋਇਆ, ਤੇ ਅਖੀਰ ਵਿਚ ਕਵਿਤਾਵਾਂ ਨਾਲ ਖਤਮ ਹੋਇਆ। ਬਾਅਦ ਵਿਚ ਗੁਰੂ ਦਾ ਲੰਗਰ ਸੀ।