Saturday, 25 June 2011

ਕਬੱਡੀ ਦੇ ਗਰਾਊਂਡ ਵਿੱਚ ਹੋ ਰਹੇ ਟੂਣਿਆਂ ਤੋਂ ਖਿਡਾਰੀ ਚਿੰਤਤ

ਮੋਗਾ, 25 ਜੂਨ ( ਲਖਵੀਰ ਸਿੰਘ ) : ਵਿਗਿਆਨਕ ਯੁੱਗ ਹੋਣ ਦੇ ਬਾਵਜੂਦ ਵੀ ਅੱਜ ਚਾਰੇ ਪਾਸੇ ਅੰਧ-ਵਿਸ਼ਵਾਸ਼ ਦਾ ਬੋਲਬਾਲਾ ਅਤੇ ਪੇਂਡੂ ਲੋਕ ਆਪਣੇ ਭਲੇ ਅਤੇ ਘਰ ਵਿਚ ਸੁੱਖਾਂ ਦੀ ਪ੍ਰਾਪਤੀ
ਕਰਨ ਲਈ ਮਨੁੱਖ ਅਤੇ ਜਾਨਵਰਾਂ ਦੀ ਬਲੀ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਤਰਾ ਦੀਆਂ ਲਗਾਤਾਰ ਘਟਨਾਵਾਂ ਇੱਥੋਂ ਨਜ਼ਦੀਕੀ ਪਿੰਡ ਕੁੱਸਾ ਵਿਖੇ ਸਰਕਾਰੀ ਹਾਈ ਸਕੂਲ ਦੇ ਕਬੱਡੀ ਗਰਾਉਂਡ ਵਿੱਚ ਵਾਪਰੀਆਂ ਹਨ। ਅੱਜ ਕੁੱਸਾ ਵਿਖੇ ਕਬੱਡੀ ਖਿਡਾਰੀ ਹਰਪ੍ਰੀਤ ਸਿੰਘ ਸੋਨਾ, ਰਮਨਦੀਪ ਸਿੰਘ, ਸੁਮੀਤ ਸਿੰਘ ਸਿੱਧੂ, ਸੰਦੀਪ ਸਿੰਘ, ਜਸਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕੋਈ ਅੰਧ-ਵਿਸ਼ਵਾਸ਼ ਵਿੱਚ ਫਸਿਆ ਇਨਸਾਨ ਕਬੱਡੀ ਦੇ ਗਰਾਊਂਡ ਵਿੱਚ ਦੋ ਬੋਤਲਾਂ ਦੇਸੀ ਠੇਕੇ ਦੀ ਮੋਟਾ ਸੰਤਰਾ ਸ਼ਰਾਬ ਦੀਆਂ ਇੱਕ ਕਾਲੇ ਰੰਗ ਦਾ ਮੁਰਗਾ ਵੱਢ ਕੇ 'ਤੇ ਉਸ ਦੀਆਂ ਲੱਤਾਂ 10 ਦੇ ਕਰੀਬ ਮੁਰਗੀ ਦੇ ਆਂਡੇ, ਇੱਕ ਕਿਲੋ ਲੱਡੂਆਂ ਉੱਪਰ ਲਾਲ ਰੰਗ ਦਾ ਸੰਧੂਰ ਲਾ ਕੇ ਗਰਾਊਂਡ ਵਿੱਚ ਰੱਖ ਗਿਆ। ਇਸ ਨੂੰ ਕਬੱਡੀ ਖਿਡਾਰੀ ਅਤੇ ਪਿੰਡ ਦੇ ਲੋਕ ਟੂਣਾ ਕੀਤਾ ਹੋਇਆ ਜਾਂ ਕਿਸੇ ਨੇ ਆਪਣਾ ਢਾਲਾ ਲਾਇਆ ਹੋਇਆ ਕਹਿ ਕੇ ਡਰਦੇ ਹਨ, ਪਰ ਪਿੰਡ ਦੇ ਜਾਗਰੂਕ ਨੌਜਵਾਨਾਂ ਅਤੇ ਲੋਕਾਂ ਨੇ ਗਰਾਊਂਡ ਵਿੱਚ ਇਸ ਤਰ•ਾਂ ਦੇ ਟੂਣੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਤਰ•ਾਂ ਦੇ ਟੂਣੇ ਕਰਨ ਦੀਆਂ ਹਰਕਤਾਂ ਕਰਦਾ ਕੋਈ ਫੜਿਆ ਗਿਆ ਤਾਂ ਸਖ਼ਤ ਸਜਾ ਦਿੱਤੀ ਜਾਵੇਗੀ।