Wednesday, 11 May 2011

ਸਿੱਖ ਟੈਂਪਲ ਕਬੱਡੀ ਕਲੱਬ ਵਾਲਸਾਲ ਲਈ ਖੇਡਣ ਆਏ ਖਿਡਾਰੀਆਂ ਦਾ ਹੀਥਰੋ ਏਅਰਪੋਰਟ 'ਤੇ ਭਰਵਾਂ ਸਵਾਗਤ

ਲੰਡਨ {ਮਨਦੀਪ ਖੁਰਮੀ ਹਿੰਮਤਪੁਰਾ} ਇੰਗਲੈਂਡ ਕਬੱਡੀ ਕੱਪ 2011 ਲਈ ਖੇਡਣ ਆਉਣ ਵਾਲੇ ਕਬੱਡੀ ਖਿਡਾਰੀਆਂ ਦੀ ਆਮਦ ਨੂੰ ਲੈ ਕੇ ਕਬੱਡੀ ਪ੍ਰੇਮੀਆਂ ਵਿੱਚ ਬੇਹੱਦ ਉਤਸੁਕਤਾ ਪਾਈ ਜਾ ਰਹੀ ਸੀ। 15 ਮਈ ਨੂੰ ਹੇਜ ਵਿਖੇ ਹੋਣ ਜਾ ਰਹੇ ਪਹਿਲੇ ਕਬੱਡੀ ਖੇਡ ਮੇਲੇ ਨੂੰ ਮੱਦੇਨਜ਼ਰ ਰੱਖਦਿਆਂ ਖਿਡਾਰੀਆਂ ਦਾ ਉਤਾਰਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਸਿੱਖ ਟੈਂਪਲ ਕਬੱਡੀ ਕਲੱਬ ਵਾਲਸਾਲ
ਸਿੱਖ ਟੈਂਪਲ ਕਬੱਡੀ ਕਲੱਬ ਵਾਲਸਾਲ ਲਈ ਖੇਡਣ ਵਾਲੇ ਖਿਡਾਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਸਮੇਂ
ਕਬੱਡੀ ਖਿਡਾਰੀਆਂ ਨੂੰ ਹੀਥਰੋ ਏਅਰਪੋਰਟ 'ਤੇ ਸਵਾਗਤ ਕਰਦੇ ਹੋਏ ਪ੍ਰਬੰਧਕ 
ਲਈ ਖੇਡਣ ਵਾਲੇ ਖਿਡਾਰੀਆਂ ਨੂੰ ਜੀ ਆਇਆਂ ਕਹਿਣ ਲਈ ਹੀਥਰੋ ਏਅਰਪੋਰਟ 'ਤੇ ਉਹਨਾਂ ਦਾ ਪ੍ਰਧਾਨ ਆਰ. ਐੱਸ. ਜੌਹਲ, ਪ੍ਰਸਿੱਧ ਬਿਜਨਸਮੈਨ ਜਸਵੰਤ ਸਿੰਘ ਗਰੇਵਾਲ, ਕਾਕਾ ਚੀਮਾ, ਬਾਈ ਚੀਮਾ, ਚਰਨ ਸੂਜਾਪੁਰ, ਭੋਲਾ ਚੀਮਾ, ਬਿੱਲੂ ਦਾਖਾ, ਤਾਰੀ ਗਗੜਾ, ਬਲਦੇਵ ਜਟਾਣਾ, ਹਰੀ ਸਿੰਘ ਪਦਨ, ਜੱਗਾ ਚਕਰ, ਕੁੱਕੂ ਸਿੱਧਵਾਂ, ਪੰਮ ਸਿੱਧੂ, ਬਲਵੀਰ ਸਿੰਘ {ਸੀਰਾ ਗਰੌਸਰ}, ਪ੍ਰਭਜੋਤ ਹਿੰਮਤਪੁਰਾ, ਮੁਕੰਦ ਸਿੰਘ ਧਾਲੀਵਾਲ, ਪਿਆਰਾ ਸਿੰਘ ਕਲਸੀ, ਹਰਬੰਸ ਸਿੰਘ ਗਿੱਲ ਆਦਿ ਪਤਵੰਤਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਉਪਰੰਤ ਸਿੱਖ ਟੈਂਪਲ ਕਬੱਡੀ ਕਲੱਬ ਵਾਲਸਾਲ ਲਈ ਖੇਡਣ ਵਾਲੇ ਖਿਡਾਰੀਆਂ ਬਿੱਲਾ ਘਲੋਟੀ, ਬਲਜੀਤ ਗੋਰਾ, ਰਾਜਾ ਭਾਦਸੋਂ, ਹੈਪੀ ਕਾਂਝਲਾ, ਚੀਨਾ ਠੀਕਰੀਵਾਲ, ਜੱਗੀ ਗੋਰਸੀਆਂ, ਮਨੀ ਘਲੋਟੀ ਆਦਿ ਨੂੰ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਲਿਜਾ ਕੇ ਮੱਥਾ ਟਿਕਵਾਇਆ ਗਿਆ। ਸਿੱਖ ਟੈਂਪਲ ਕਬੱਡੀ ਕਲੱਬ ਵਾਲਸਾਲ ਦੇ ਸਮੂਹ ਮੈਂਬਰਾਨ, ਪ੍ਰਸੰਸਕਾਂ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਖਿਡਾਰੀਆਂ ਦੀ ਚੰਗੀ ਸਿਹਤ ਅਤੇ ਸਾਫ ਸੁਥਰੀ ਖੇਡ ਦੀ ਕਾਮਨਾ ਕੀਤੀ।