ਸਮੂਹ ਪਾਠਕਾਂ ਨਾਲ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ ਕਿ "ਚੱਕ ਬਖਤੂ ਡੌਟ ਕੌਮ" ਜ਼ਰੀਏ ਬੈਲਜ਼ੀਅਮ ਤੋਂ ਸਾਹਿਤ ਸੇਵਾ ਕਰ ਰਹੇ ਧਰਮਿੰਦਰ ਸਿੱਧੂ ਦੇ ਘਰ ਅੱਜ ਬੇਟੀ ਨੇ ਜਨਮ ਲਿਆ ਹੈ। ਬੇਟੀ ਦਾ ਨਾਮਕਰਨ "ਸੀਰਤ ਕੌਰ ਸਿੱਧੂ" ਕੀਤਾ ਹੈ। ਬੇਟੀ ਸੀਰਤ ਕੌਰ ਅਤੇ ਉਸਦੀ ਮਾਤਾ ਤੰਦਰੁਸਤ ਹਨ। ਇਸ ਖੁਸ਼ੀ ਦੀ ਘੜੀ ਵਿੱਚ ਹਿੰਮਤਪੁਰਾ ਪਰਿਵਾਰ ਦੇ ਸਮੂਹ ਮੈਂਬਰਾਨ ਸ਼ਾਮਿਲ ਹੁੰਦੇ ਹੋਏ ਧਰਮਿੰਦਰ ਸਿੱਧੂ ਨੂੰ ਵਧਾਈ ਪੇਸ਼ ਕਰਦੇ ਹਨ। ਕਾਮਨਾ ਕਰਦੇ ਹਾਂ ਕਿ ਬੇਟੀ ਸੀਰਤ ਕੌਰ ਸਿੱਧੂ ਮੁੰਡਿਆਂ ਤੋਂ ਵਧੇਰੇ ਨਿੱਡਰ, ਸੁਯੋਗ ਅਤੇ ਸਰਵਗੁਣ ਸੰਪੰਨ ਹੋਵੇ।