Thursday 15 November 2012

ਹਿੰਸਕ, ਠਰਕਭੋਰੂ ਅਤੇ ਅਸੱਭਿਅਕ ਗਾਇਕੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਦੇਸੀਂ ਵਸੇ ਪੰਜਾਬੀ ਮੈਦਾਨ 'ਚ ਨਿੱਤਰੇ।

-ਪੰਜਾਬ ਨੂੰ ਸੱਭਿਆਚਾਰਕ ਅੱਤਵਾਦ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸਟਰ ਕੀਤਾ ਰਿਲੀਜ਼।
ਅਹਿਮਦਗੜ੍ਹ (ਬਲਜਿੰਦਰ ਪਾਲ ਸਿੰਘ ) ਪੰਜਾਬੀ ਨੂੰ ਸੱਭਿਆਚਾਰਕ ਅੱਤਵਾਦ ਦੀ ਭੱਠੀ ਵਿੱਚ ਝੋਕਣ ਲਈ ਉਤਾਵਲੇ ਕਲਾਕਾਰਾਂ ਨੂੰ ਉਹਨਾਂ ਦੇ ਫ਼ਰਜ਼ਾਂ ਦੀ ਪਹਿਚਾਣ ਕਰਾਉਣ ਅਤੇ ਸਮੂਹ ਪੰਜਾਬੀਆਂ ਨੂੰ ਜਗਾਉਣ ਹਿੱਤ ਬੇਨਤੀਆਂ ਰੂਪੀ ਇਕ ਪੋਸਟਰ ਰੇਡੀਓ ਦਿਲ ਆਪਣਾ ਪੰਜਾਬੀ ਕੈਨੇਡਾ ਦੇ ਹਾਲੈਂਡ ਸਟੂਡੀਓ ਦੇ ਪੇਸ਼ਕਾਰ ਹਰਜੋਤ ਸਿੰਘ ਸੰਧੂ, ਮਨਦੀਪ ਖੁਰਮੀ (ਹਿੰਮਤਪੁਰਾ ਡੌਟ ਕੌਮ) ਅਤੇ ਯੂਨੀਵਰਸਲ ਪ੍ਰੈਸ ਕਲੱਬ ਰਜ਼ਿ ਦੇ ਸਾਂਝੇ ਉੱਦਮਾਂ ਸਦਕਾ ਅਹਿਮਦਗੜ੍ਹ ਵਿਖੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਰਿਲੀਜ਼ ਕੀਤਾ ਗਿਆ। ਜਿਸਦੀ ਰਸਮ ਬਲਜਿੰਦਰ ਪਾਲ ਸਿੰਘ ਰੇਡੀਓ ਪ੍ਰੈਜ਼ੈਟਰ ਤੇ ਪ੍ਰੋਡਿਊਸਰ ਸੀ.ਈ.ਓ ਇੰਡੀਆ, ਪ੍ਰਮਿੰਦਰ ਸਿੰਘ ਵਾਲੀਆ ਪ੍ਰਧਾਨ ਯੂਨੀਵਰਸਲ ਪ੍ਰੈਸ ਕਲੱਬ ਅਤੇ ਸੰਪਾਦਕ ਹਫ਼ਤਾਵਾਰੀ 'ਜ਼ਾਂਬਾਜ' ਅਖ਼ਬਾਰ, ਰਵਿੰਦਰ ਸਿੰਘ ਢਿਲੋਂ ਟੀਮ ਮੈਂਬਰ, ਲੇਖਕ ਮਨਜਿੰਦਰ ਸਿੰਘ ਕਾਲਾ ਸਰੌਦ, ਗੁਰਦੀਪ ਸਿੰਘ ਮੰਡਾਹਰ ਸੰਪਾਦਕ 'ਲੋਕ ਰੰਗ' ਪੰਜਾਬੀ ਮੈਗਜ਼ੀਨ, ਲਖਵਿੰਦਰ ਕੁਮਾਰ ਕੌਸ਼ਿਕ ਪ੍ਰੈਸ ਸਕੱਤਰ ਸਮਾਜ ਸੇਵਾ ਕਲੱਬ ਰੁੜਕੀ ਕਲਾਂ ਆਦਿ ਨੇ ਅਦਾ ਕੀਤੀ। ਪ੍ਰਮਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਉੱਤੇ ਹੋ ਰਹੇ ਸੱਭਿਆਚਾਰਕ ਹਮਲੇ ਨੂੰ ਰੋਕਣ ਲਈ ਅਜਿਹੇ ਉਪਰਾਲੇ ਕਰਨ ਦੀ ਲੋੜ ‘ਤੇ ਜ਼ੋਰ ਦਿਦਿੰਆਂ ਕਿਹਾ ਕਿ ਇਹ ਇਕ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਗੁਰੂਆਂ, ਪੀਰਾਂ ਦੇ ਨਾਂ ‘ਤੇ ਵਸਦੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਅਜਿਹੀਆਂ ਅਪੀਲਾਂ ਕਰਨ ਦੀ ਜ਼ਰੂਰਤ ਪੈ ਰਹੀ ਹੈ ਉਨ੍ਹਾਂ ਰੇਡੀਓ 'ਦਿਲ ਆਪਣਾ ਪੰਜਾਬੀ ‘ ਅਤੇ ਸਹਿਯੋਗੀ ਸਾਥੀਆਂ ਦੇ ਉਪਰਾਲੇ ਦੀ ਸਰਾਹਨਾ ਕੀਤੀ। ਇਸ ਮੌਕੇ ਗੁਰਬੀਰ ਸਿੰਘ ਗੋਗਾ ਸੰਗਲਾ (ਮੋਗਾ) ਸਾਬਕਾ ਚੇਅਰਮੈਨ, ਗੁਰਮੇਲ ਸਿੰਘ ਗੇਲੀ ਕਮਾਲਕੇ, ਭਾਜਪਾ ਮੰਡਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਜਗਤਾਰ ਕੌੜਾ, ਵਿਕਾਸ ਟੰਡਨ ਬਲਾਕ ਕਾਂਗਰਸ ਮੀਤ ਪ੍ਰਧਾਨ, ਜਿਲ੍ਹਾ ਮੀਤ ਪ੍ਰਧਾਨ ਅਕਾਲੀ ਦਲ ਬਾਦਲ ਅਵਤਾਰ ਸਿੰਘ ਜੱਸਲ, ਅਜੀਤ ਸਿੰਘ ਵਾਲੀਆ ਸਟੇਟ ਕਾਰਜ਼ਕਾਰੀ ਮੈਂਬਰ ਅਕਾਲੀ ਦਲ ਲੋਂਗੋਵਾਲ, ਮੁਕੰਦ ਸਿੰਘ ਚੀਮਾ ਸੰਦੌੜ ਸਰਪ੍ਰਸਤ, ਰਣਵੀਰ ਸਿੰਘ ਮਹਿਮੀ ਡੇਹਲੋਂ ਚੇਅਰਮੈਨ, ਰਣਜੀਤ ਸਿੰਘ ਨੰਗਲ ਸੀਨੀਅਰ ਮੀਤ ਪ੍ਰਧਾਨ, ਦਲਜਿੰਦਰ ਸਿੰਘ ਕਲਸੀ ਮਲੇਰ ਕੋਟਲਾ, ਕਮਲਜੀਤ ਸਿੰਘ ਬੋਪਾਰਾਏ ਮੀਤ ਪ੍ਰਧਾਨ, ਆਤਮਾ ਸਿੰਘ ਲੋਹਟਬੱਦੀ, ਮੇਜਰ ਸਿੰਘ ਬਿੱਟੂ ਹਲਵਾਰਾ, ਸਲਵਿੰਦਰ ਸਿੰਘ ਅਹਿਮਦਗੜ੍ਹ, ਬਚਿੱਤਰ ਸਿੰਘ ਕੈਂਥ, ਅਸ਼ਵਨੀ ਸੋਢੀ ਮਲੇਰ ਕੋਟਲਾ, ਸੰਤੋਸ ਕੁਮਾਰ ਸਿੰਗਲਾ ਮਲੌਦ, ਮਨਜੀਤ ਸਿੰਘ ਥਿੰਦ ਲੋਹਟਬੱਦੀ, ਸੁਖਵਿੰਦਰ ਸਿੰਘ ਲਾਡਪੁਰੀ, ਸੁਖਵਿੰਦਰ ਸਿੰਘ ਡਿੰਪੀ ਕੁੱਪ ਕਲਾਂ, ਅਵਤਾਰ ਸਿੰਘ ਸਰੋਏ ਸਹਾਰਨ ਮਾਜਰਾ, ਜਸਪਾਲ ਸਿੰਘ ਡੇਹਲੋਂ, ਹਰਜੀਤ ਸਿੰਘ ਨੰਗਲ, ਡਾæ ਕੁਲਵਿੰਦਰ ਸਿੰਘ ਗਿੱਲ ਕੁੱਪ ਕਲਾਂ, ਸੁਖਦੇਵ ਸਿੰਘ ਛਪਾਰ, ਨਰਿੰਦਰ ਸਿੰਘ ਪਾਇਲ, ਮਨਦੀਪ ਸਿੰਘ ਸਰੋਏ, ਬਿਕਰਪ੍ਰੀਤ ਸਿੰਘ ਰੁੜਕੀ, ਇਕਬਾਲ ਸਿੰਘ, ਨਰਿੰਦਰ ਸਿੰਘ ਪੱਪੂ ਸਰਪੰਚ ਭੋਡੀਵਾਲਾ, ਮਨਪੀ੍ਰਤ ਸਿੰਘ ਧਰਮਕੋਟ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਉਕਤ ਪੋਸਟਰ ਪੰਜਾਬ ਭਰ ਵਿੱਚ ਲਗਾ ਕੇ ਲੋਕਾਂ ਨੂੰ ਸੱਭਿਆਚਾਰਕ ਕਦਰਾਂ ਕੀਮਤਾਂ ਬਾਰੇ ਸੁਚੇਤ ਕੀਤਾ ਜਾਵੇਗਾ ਕਿ ਕਿਵੇਂ ਅਜੋਕੀ ਗਾਇਕੀ ਉਹਨਾਂ ਦੇ ਪੁੱਤਾਂ ਧੀਆਂ ਨੂੰ ਮਾਨਸਿਕ ਤੌਰ ‘ਤੇ ਅਪਾਹਜ ਬਣਾਉਣ ਦਾ ਕੰਮ ਕਰ ਰਹੀ ਹੈ।