Wednesday 8 August 2012

ਮਾਸਟਰ ਸਲੀਮ ਨੇ ਯਾਦਗਾਰੀ ਬਣਾ ਦਿੱਤਾ ਪਰਥ ਵਾਲਾ ਸ਼ੋਅ।

ਭੁੱਲਰ ਗ੍ਰਾਫਿਕਸ ਵਧੀਆ ਕਾਰਗੁਜਾਰੀ ਲਈ ਸਨਮਾਨਿਤ
ਪਰਥ- ਬੀਤੇ ਦਿਨੀਂ ਪਰਥ ਸ਼ਹਿਰ ਦੇ ਸਟੇਟ ਥੀਏਟਰ ਵਿੱਚ ਮਾਸਟਰ ਸਲੀਮ {ਸ਼ਹਿਜ਼ਾਦਾ ਸਲੀਮ} ਦਾ ਸ਼ੋਅ ਕਰਵਾਇਆ ਗਿਆ। ਰਹਿਮਾਨ ਹੇਅਰ ਸਟੂਡੀਓ ਅਤੇ ਸਰਬ ਸਾਂਝਾ ਦਰਬਾਰ ਵੱਲੋ ਆਯੋਜਿਤ ਇਸ ਸ਼ੋਅ ਵਿੱਚ ਮਾਸਟਰ ਸਲੀਮ ਨੇ ਆਪਣੇ ਨਵੇ ਪੁਰਾਣੇ ਗੀਤਾਂ ਰਾਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਆਸਟ੍ਰੇਲੀਆ ਵਿੱਚ ਸੁਲਝੇ ਹੋਏ ਮੰਚ ਸੰਚਾਲਕ ਵਜੋਂ ਚਰਿਚਤ ਹਰਮੰਦਰ ਕੰਗ ਨੇ ਜਿਉਂ ਹੀ ਅਦਬੀ ਲਹਿਜੇ ਵਿੱਚ ਮਾਸਟਰ ਸਲੀਮ ਨੂੰ ਮੰਚ 'ਤੇ ਆਉਣ ਦਾ ਸੱਦਾ ਦਿੱਤਾ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਮਾਸਟਰ ਸਲੀਮ ਨੇ ਵੀ ਪੂਰੇ ਜੋਸ਼ ਨਾਲ ਲਗਾਤਾਰ ਤਿੰਨ ਘੰਟੇ ਦਰਸ਼ਕਾਂ ਦੀ ਫਰਮਾਇਸ਼ 'ਤੇ ਆਪਣੇ ਚਰਚਿਤ ਗੀਤ ਜਿਵੇਂ 'ਚਰਖੇ ਦੀ ਘੂਕ','ਤੇਰੇ ਬਿਨ',ਮਾਂ ਦਾ ਲਾਡਲਾ, ਗੋਦੜੀ ਆਦਿ ਗੀਤ ਸੁਣਾਏ। ਮਾਸਟਰ ਸਲੀਮ ਦੀ ਕਲਾਸੀਕਲ ਗਾਇਕੀ ਦੇ ਦੀਵਾਨੇ
ਪਰਥ ਨਿਵਾਸੀਆ ਨੇ 'ਚਰਖੇ ਦੀ ਘੂਕ' ਗੀਤ ਬਾਰ ਬਾਰ ਸੁਣਨ ਦੀ ਫਰਮਾਇਸ਼ ਕੀਤੀ ਤੇ ਸਲੀਮ ਹੋਰਾਂ ਨੇ ਵੀ ਤਿੰਨ ਵਾਰ ਇਹ ਗੀਤ ਗਾ ਕੇ ਆਪਣੇ ਚਾਹੁਣ ਵਾਲਿਆ ਦਾ ਪਿਆਰ ਅਤੇ ਸਤਿਕਾਰ ਪ੍ਰਾਪਤ ਕੀਤਾ। ਇਸ ਸ਼ੋਅ ਦੇ ਮੁੱਖ ਪ੍ਰਬੰਧਕ ਸੰਦੀਪ ਸਿੰਘ (ਸੈਂਡੀ) ਅਤੇ ਅਮਰ ਪੁਰੇਵਾਲ ਨੇ ਮਾਸਟਰ ਸਲੀਮ ਨੂੰ ਸਨਮਾਨ ਚਿੰਨ ਵੀ ਭੇਂਟ ਕੀਤਾ ਅਤੇ ਇਸ ਸ਼ੋਅ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਵੀ ਕੀਤਾ। ਸਮੁੱਚੇ ਸਮਾਗਮ ਦੌਰਾਨ ਸਲੀਮ ਦੀ ਗਾਇਕੀ ਤੋਂ ਬਾਦ ਭੁੱਲਰ ਗ੍ਰਾਫਿਕਸ ਵੱਲੋਂ ਕੀਤੀ ਸ਼ਾਨਦਾਰ ਫੋਟੋਗ੍ਰਾਫੀ ਅਤੇ ਸਲਾਈਡ ਸ਼ੋਅ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਥੋੜ੍ਹੀ ਹੋਵੇਗੀ। ਕਿਉਂਕਿ ਵੱਡ ਆਕਾਰੀ ਪਰਦੇ ਉੱਪਰ ਦਿਲਕਸ਼ ਅੰਦਾਜ਼ ਵਿੱਚ ਕੀਤੀਆਂ ਪੇਸ਼ਕਾਰੀਆਂ ਮਨ ਮੋਹ ਰਹੀਆਂ ਸਨ। ਪ੍ਰਬੰਧਕਾਂ ਵੱਲੋਂ ਭੱਲਰ ਗਰਾਫਿਕਸ ਵਾਲੇ ਡੀ.ਪੀ.ਭੁੱਲਰ ਨੂੰ ਸਾਰੇ ਸ਼ੋਅ ਦੀ ਫੋਟੋਗ੍ਰਾਫੀ ਸਮੇਤ ਵਧੀਆਂ ਕਾਰਗੁਜ਼ਾਰੀ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ।