- 31 ਜੁਲਾਈ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਖੇ ਲੱਗੇਗਾ 51 ਪਿੰਡਾਂ ਦਾ ਮੁਫ਼ਤ ਕੈਂਸਰ ਜਾਂਚ ਕੈਂਪ
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਰੋਕੋ ਕੈਂਸਰ ਸੰਸਥਾ ਦੇ ਲੰਡਨ ਸਥਿਤ ਦਫ਼ਤਰ ਵੱਲੋਂ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਆਯੋਜਿਤ ਇੱਕ ਹੰਗਾਮੀ ਇਕੱਤਰਤਾ ਦੌਰਾਨ ਪੰਜਾਬ ਦੇ ਪੀਣਯੋਗ ਪਾਣੀ ਵਿੱਚ ਯੂਰੇਨੀਅਮ ਦੀ ਖਤਰਨਾਕ ਹੱਦ ਤੱਕ ਬਹੁਤਾਤ ਹੋਣ Ḕਤੇ ਚਿੰਤਾ ਪ੍ਰਗਟਾਈ ਗਈ। ਸ੍ਰੀ ਧਾਲੀਵਾਲ ਨੇ ਪ੍ਰੈੱਸ ਦੇ ਨਾਂ ਬਿਆਨ ਜ਼ਾਰੀ ਕਰਦਿਆਂ ਕਿਹਾ ਕਿ ਰੋਕੋ ਕੈਂਸਰ ਸੰਸਥਾ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਨ ਕੈਂਸਰ ਖਿਲਾਫ਼ ਜਾਗਰਿਤੀ ਦਿਵਸ ਵਜੋਂ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕਰਨ ਲਈ ਵਿਸ਼ੇਸ਼ ਬੱਸ ਭੇਂਟ ਕਰਕੇ ਮਨਾਏਗੀ। 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ Ḕਤੇ ਸੁਨਾਮ ਊਧਮ ਸਿੰਘ ਵਾਲਾ ਵਿਖੇ 51 ਪਿੰਡਾਂ ਦਾ ਵਿਸ਼ਾਲ ਕੈਂਸਰ ਚੈੱਕਅਪ ਕੈਂਪ ਵੀ ਲਾਇਆ ਜਾਵੇਗਾ। ਉਹਨਾਂ ਕਿਹਾ ਕਿ ਜਾਗਰਿਤੀ ਦੀ ਘਾਟ ਕਾਰਨ ਹੀ ਹੋਰਨਾਂ ਸੂਬਿਆਂ ਦਾ ਆਨਾਜ਼ ਪੱਖੋਂ ਪੇਟ ਭਰਨ ਵਾਲੇ ਪੰਜਾਬ ਦੇ ਲੋਕ ਕੈਂਸਰ ਦੀ ਬੀਮਾਰੀ ਅੱਗੇ ਮਰਨ ਲਈ ਗੋਡੇ ਟੇਕ ਰਹੇ ਹਨ। ਉਹਨਾਂ ਨੂੰ ਇੰਨਾ ਵੀ ਗਿਆਨ ਨਹੀਂ ਕਿ ਕੈਂਸਰ ਨੂੰ ਕਿਸੇ ਸਟੇਜ Ḕਤੇ ਰੋਕਿਆ ਵੀ ਜਾ ਸਕਦਾ ਹੈ। ਪੀਣ ਵਾਲੇ ਪਾਣੀ ਵਿੱਚ ਯੂਰੇਨੀਅਮ ਦੀ ਬੁਹਤਾਤ ਦੇ ਅੰਕੜਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਲੰਡਨ ਦਫ਼ਤਰ ਵੱਲੋਂ 26 ਜੁਲਾਈ ਨੂੰ ਬਾਘਾਪੁਰਾਣਾ ਅਤੇ 27 ਜੁਲਾਈ ਨੂੰ ਪਿੰਡ ਸੁਖਾਨੰਦ ਵਿਖੇ 25-25 ਪਿੰਡਾਂ ਦੇ ਮੈਗਾ ਕੈਂਪ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ ਤਾਂ ਜੋ ਮੋਗਾ-ਫਰੀਦਕੋਟ ਜਿਲਿ•ਆਂ ਵਿੱਚੋਂ ਵੀ ਕੈਂਸਰ ਸੰਬੰਧੀ ਬਾਰੀਕੀ ਨਾਲ ਅੰਕੜੇ ਪ੍ਰਾਪਤ ਕੀਤੇ ਜਾ ਸਕਣ। ਸੰਸਥਾ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਕਤ ਬੱਸ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕੈਂਸਰ ਬਾਰੇ ਪ੍ਰਚਾਰ ਦਾ ਕੰਮ ਕਰੇਗੀ। ਘਰ ਘਰ ਤੱਕ ਪਹੁੰਚਾਉਣ ਲਈ 15 ਲੱਖ ਪਰਚਾ ਛਪ ਚੁੱਕਾ ਹੈ। ਉਹਨਾਂ ਐਲਾਨ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਕੈਂਸਰ ਖਿਲਾਫ਼ ਚੇਤੰਨ ਕਰਨ ਤੋਂ ਬਗੈਰ ਅਸੀਂ ਆਪਣੀਆਂ ਟੀਮਾਂ ਪੰਜਾਬ ਵਿੱਚੋਂ ਵਾਪਸ ਨਹੀਂ ਬੁਲਾਵਾਂਗੇ।