
-ਦੋ ਕਹਾਣੀ ਸੰਗ੍ਰਹਿ ਅੰਗਰੇਜ਼ੀ 'ਚ ਅਨੁਵਾਦ ਹੋ ਕੇ 'ਐਮਾਜ਼ੋਨ' 'ਤੇ ਉਪਲਬਧ।
ਲੰਡਨ (ਮਨਦੀਪ ਖੁਰਮੀ) ਇੰਗਲੈਂਡ ਵਾਸੀ ਕਹਾਣੀਕਾਰਾ ਭਿੰਦਰ ਜਲਾਲਾਬਾਦੀ ਦੇ ਕਹਾਣੀ ਸੰਗ੍ਰਹਿ ਅੰਗਰੇਜ਼ੀ 'ਚ ਅਨੁਵਾਦ ਹੋਣ ਕਾਰਨ ਬਰਤਾਨੀਆ 'ਚ ਪੰਜਾਬੀ ਮਾਂ ਬੋਲੀ ਦੀ ਸੇਵਾ 'ਚ ਜੁਟੀਆਂ ਔਰਤ ਸਾਹਿਤਕਾਰਾਂ ਦੀ ਸ਼੍ਰੇਣੀ 'ਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਅੰਤਾਂ ਦੇ ਸੂਖਮ ਸੁਭਾਅ ਦੀ ਮਾਲਕ ਭਿੰਦਰ ਜਲਾਲਾਬਾਦੀ ਇੱਕ ਰੇਡੀਓ ਪ੍ਰਜੈਂਟਰ ਵਜੋਂ ਵੀ ਲੋਕਾਂ ਵਿੱਚ ਲੰਮਾ ਸਮਾਂ ਵਿਚਰ ਚੁੱਕੀ ਹੈ। ਉਸ ਵੱਲੋਂ ਆਪਣੇ ਅੰਦਰ ਬੈਠੀ ਕਹਾਣੀਕਾਰਾ ਨੂੰ ਬਾਹਰ ਕੱਢਿਆਂ ਬੇਸ਼ੱਕ ਬਹੁਤੀ ਦੇਰ ਵੀ ਨਹੀਂ ਹੋਈ ਪਰ ਉਸ ਵੱਲੋਂ ਛੋਹੇ ਗਏ ਕਹਾਣੀਆਂ ਦੇ ਵਿਸ਼ਿਆਂ ਨੇ ਦੇਸ਼ ਵਿਦੇਸ਼ ਵਿੱਚ ਪਾਠਕਾਂ ਦਾ ਲੰਮਾ ਕਾਫ਼ਲਾ ਨਾਲ ਤੋਰਨ ਵਿੱਚ ਸਫਲਤਾ ਇੱਕ ਅੰਤਾਂ ਦੇ ਸਰਗਰਮ ਕਹਾਣੀਕਾਰ ਵਾਂਗ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਭਿੰਦਰ ਜਲਾਲਾਬਾਦੀ ਦੀਆਂ ਕਹਾਣੀਆਂ ਇੰਗਲੈਂਡ ਦੇ ਅਖ਼ਬਾਰਾਂ ਦੇ ਨਾਲ ਨਾਲ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਇਟਲੀ, ਜ਼ਰਮਨ, ਬੈਲਜ਼ੀਅਮ, ਪੰਜਾਬ ਆਦਿ ਸਮੇਤ ਹੋਰ ਵੀ ਮੁਲਕਾਂ Ḕਚੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰਾਂ, ਰਸਾਲਿਆਂ ਦਾ ਸ਼ਿੰਗਾਰ ਬਣ ਰਹੀਆਂ ਹਨ। ਕੈਨੇਡਾ, ਅਮਰੀਕਾ ਤੇ ਆਸਟਰੇਲੀਆ ਦੇ ਰੇਡੀਓ ਸ਼੍ਰੋਤੇ ਉਸ ਦੀਆਂ ਕਹਾਣੀਆਂ ਦਾ ਅਨੰਦ ਇਹਨਾਂ ਮੁਲਕਾਂ ਦੇ ਚਰਚਿਤ ਰੇਡੀਓ ਸਟੇਸ਼ਨਾਂ ਰਾਹੀਂ ਵੀ ਅਕਸਰ ਮਾਣਦੇ ਰਹਿੰਦੇ ਹਨ। ਘਰੇਲੂ ਮਾਹੌਲ Ḕਚੋਂ ਉੱਠ ਕੇ ਇੱਕ ਚਰਚਿਤ ਕਹਾਣੀਕਾਰਾ ਵਜ਼ੋਂ ਆਪਣੀ ਪਛਾਣ ਕਾਇਮ ਕਰ ਚੁੱਕੀ ਭਿੰਦਰ ਜਲਾਲਾਬਾਦੀ ਦੀਆਂ ਕਹਾਣੀਆਂ ਨੂੰ ਅੰਗਰੇਜ਼ੀ ਵਿੱਚ ਵੀ ਪੜ੍ਹਿਆ ਜਾ ਸਕੇਗਾ ਕਿਉਂਕਿ ਇੰਗਲੈਂਡ ਦੀ ਮਸ਼ਹੂਰ ਪ੍ਰਕਾਸ਼ਨ ਕੰਪਨੀ ਆਈ ਬੀ ਐੱਸ ਵੱਲੋਂ ਉਸਦਾ ਇੱਕ ਕਹਾਣੀ ਸੰਗ੍ਰਹਿ Ḕਦ ਬਲਾਈਂਡ ਐਂਡ ਡੈੱਫ ਗੌਡḔ ਛਾਪ ਕੇ ਪਾਠਕਾਂ ਦੀ ਕਚਿਹਰੀ ਵਿੱਚ ਭੇਜਿਆ ਜਾ ਚੁੱਕਾ ਹੈ ਜਦੋਂਕਿ ਦੂਸਰਾ ਕਾਣੀ ਸੰਗ੍ਰਹਿ Ḕਡੈੱਥ ਆਫ ਏ ਸਾਈḔ (ਇੱਕ ਹਉਕੇ ਦੀ ਮੌਤ) ਆਉਣ ਵਾਲੇ ਦਿਨਾਂ ਵਿੱਚ ਅੰਗਰੇਜ਼ੀ ਪਾਠਕਾਂ ਦੀ ਪੜ੍ਹਨ ਭੁੱਖ ਪੂਰੀ ਕਰਨ ਲਈ ਮਾਰਕੀਟ ਵਿੱਚ ਆ ਜਾਵੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਿੰਦਰ ਦੀਆਂ ਪੰਜਾਬੀ ਕਹਾਣੀਆਂ ਆਜ਼ਾਦ ਰੰਗਮੰਚ (ਰਜ਼ਿ) ਅਤੇ ਪੰਜਾਬੀ ਨਾਟਕ ਵਿਹੜਾ ਵੱਲੋਂ ਨਾਟ ਰੂਪ ਵਿੱਚ ਪੰਜਾਬ ਪੱਧਰ Ḕਤੇ ਰੰਗਮੰਚ ਦਰਸ਼ਕਾਂ ਦੀ ਝੋਲੀ ਪਾਈਆਂ ਜਾ ਚੁੱਕੀਆਂ ਹਨ ਜਦੋਂਕਿ ਭਿੰਦਰ ਦੀ ਇੱਕ ਕਹਾਣੀ ਦੇ ਪ੍ਰਭਾਵਸ਼ਾਲੀ ਅੰਸ਼ਾਂ ਨੂੰ ਟੈਲੀਫਿਲਮ Ḕਠੇਕਾ ਮਿੱਤਰਾਂ ਦਾḔ ਵਿੱਚ ਵੀ ਵਿਸ਼ਾ ਬਣਾਇਆ ਜਾ ਚੁੱਕਾ ਹੈ। ਇਹਨਾਂ ਪ੍ਰਾਪਤੀਆਂ ਬਦਲੇ ਵਾਕਿਆ ਹੀ ਭਿੰਦਰ ਨੂੰ ਸ਼ਬਾਸ਼ ਦੇਣੀ ਬਣਦੀ ਹੈ ਜਿਸਨੇ ਪੰਜਾਬੀ ਪ੍ਰਕਾਸ਼ਕਾਂ ਤੋਂ ਸ਼ੁਰੂਆਤ ਕਰਕੇ Ḕਐਮਾਜ਼ੋਨḔ ਤੱਕ ਦਾ ਸਫ਼ਰ ਤੈਅ ਕੀਤਾ ਹੈ। ਭਿੰਦਰ ਦੇ ਕਹਾਣੀ ਸੰਗ੍ਰਹਾਂ ਦਾ ਅੰਗਰੇਜ਼ੀ ਅਨੁਵਾਦ Ḕਐਮਾਜ਼ੋਨḔ ਤੋਂ ਵੀ ਖਰੀਦਿਆ ਜਾ ਸਕਦਾ ਹੈ। ਇੱਥੇ ਇਹ ਵੀ ਕਹਿਣਾ ਮੁਨਾਸਿਬ ਹੋਵੇਗਾ ਕਿ ਇੱਕ ਪੰਜਾਬੀ ਕਹਾਣੀਕਾਰਾ ਦੀ ਮਿਹਨਤ ਨੂੰ Ḕਐਮਾਜ਼ੋਨḔ ਵੱਲੋਂ ਸਵੀਕਾਰਨਾ ਵੀ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ।