Sunday, 25 September 2011
ਇੰਗਲੈਂਡ ਦੌਰੇ ਦੌਰਾਨ ਗਾਇਕ ਮੰਗੀ ਮਾਹਲ, ਹਰਜੀਤ ਹਰਮਨ ਤੇ ਜੀਤ ਜਗਜੀਤ ਨੇ ਸੰਗੀਤਕ ਮਿਲਣੀ ਦੌਰਾਨ ਕਲਾ ਦੇ ਰੰਗ ਬਿਖੇਰੇ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬੀਤੇ ਦਿਨੀਂ ਇੰਗਲੈਂਡ ਦੌਰੇ 'ਤੇ ਆਏ ਗਾਇਕ ਮੰਗੀ ਮਾਹਲ, ਹਰਜੀਤ ਹਰਮਨ ਅਤੇ ਜੀਤ ਜਗਜੀਤ ਦਾ ਇੰਗਲੈਡ ਦੇ ਸੁਹਿਰਦ ਸੰਗੀਤ ਪ੍ਰੇਮੀਆਂ ਨੇ ਭਰਵਾਂ
ਸਵਾਗਤ ਕੀਤਾ। ਹੇਜ਼ ਦੇ ਸਪਰਿੰਗਫੀਲਡ ਰੋਡ ਸਥਿਤ "ਸੇਫਟੈੱਕ ਹਾਊਸ" ਦੇ ਮੈਨੇਜਿੰਗ ਡਾਇਰੈਕਟਰ ਸਰਬਜੀਤ ਸਿੰਘ ਗਰੇਵਾਲ ਅਤੇ ਗਾਇਕ ਹਰਵਿੰਦਰ ਥਰੀਕੇ ਦੀ ਅਗਵਾਈ ਵਿੱਚ ਵਿਸ਼ੇਸ਼ ਸਾਹਿਤਕ ਤੇ ਸੰਗਤਿਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਹਾਜ਼ਰੀਨ ਦੀ ਪੁਰਜ਼ੋਰ ਮੰਗ Ḕਤੇ ਮੰਗੀ ਮਾਹਲ, ਹਰਜੀਤ ਹਰਮਨ, ਜੀਤ ਜਗਜੀਤ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹੱਕ Ḕਚ ਹਾਅ ਦਾ ਨਾਅਰਾ ਮਾਰਦੇ ਚੋਣਵੇਂ ਗੀਤ ਗਾ ਕੇ ਮਾਹੌਲ ਨੂੰ ਭਾਵੁਕ ਕੀਤਾ। ਆਪਣੇ ਵਿਚਾਰ ਪੇਸ਼ ਕਰਦਿਆਂ ਉਹਨਾਂ ਕਿਹਾ ਕਿ ਪ੍ਰਦੇਸਾਂ ਵਿੱਚ ਬੈਠੇ ਪੰਜਾਬੀ ਮਾਂ ਬੋਲੀ ਦੇ ਪਾਸਾਰ ਤੇ ਚੜ੍ਹਦੀ ਕਲਾ ਲਈ ਵਧੇਰੇ ਚਿੰਤਤ ਹਨ ਜਦੋਂਕਿ ਪੰਜਾਬ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਕੋਈ ਖਾਸ ਤਵੱਕੋਂ ਨਹੀਂ ਦਿੱਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੀਤਕਾਰ ਕੁਲਦੀਪ ਮੱਲ੍ਹੀ, ਅਮਰੀਕ ਸਿੰਘ ਸਿੱਧੂ, ਰਣਜੀਤ ਸਿੰਘ ਸੈਂਹਭੀ, ਹਰਜਿੰਦਰ ਸਿੰਘ ਥਿੰਦ, ਤਲਵਿੰਦਰ ਸਿੰਘ ਢਿੱਲੋਂ, ਸਤਵੰਤ ਮੱਲ੍ਹੀ, ਗੁਰਮੀਤ ਸਿੰਘ ਗਿੱਲ, ਗਾਇਕ ਇੰਦਰਜੀਤ ਲੰਡਨ, ਗਾਇਕ ਬਲਦੇਵ ਬੁੱਲਟ, ਗੀਤਕਾਰ ਪਾਲੀ ਚੀਮਾ, ਸਰਮੁੱਖ ਸਿੰਘ ਗਰੇਵਾਲ ਕੈਨੇਡਾ, ਜਸ ਗਿੱਲ (ਜਸ ਟਰੈਵਲ), ਜਸਵੰਤ ਸਿੰਘ, ਸਾਧੂ ਸਿੰਘ ਗਰੇਵਾਲ ਆਦਿ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਹਰਵਿੰਦਰ ਥਰੀਕੇ ਦੇ ਗੀਤ "ਸੁੰਨੀਆਂ ਸੁੰਨੀਆਂ ਪਿੰਡ ਤੇਰੇ ਦੀਆਂ ਰਾਹਵਾਂ" ਨਾਲ ਹੋਈ। ਮੰਚ ਸੰਚਾਲਕ ਦੇ ਫ਼ਰਜ਼ ਦਵਿੰਦਰ ਸਿੰਘ ਦੇਵਗਣ ਨੇ ਨਿਭਾਏ।