Friday, 5 August 2011
ਪ੍ਰਸਿੱਧ ਕੱਬਡੀ ਖਿਡਾਰੀ ਜੀਤਾ ਸਿੱਧਵਾਂ ਵਾਲਾ ਦਾ ਡੈਨਮਾਰਕ ਚ ਸਨਮਾਨ।
Aਸਲੋ(ਰੁਪਿੰਦਰ ਢਿੱਲੋ ਮੋਗਾ)-ਕੱਬਡੀ ਦੇ ਇਤਿਹਾਸ ਵਿੱਚ ਹਮੇਸ਼ਾ ਚਮਕਣ ਵਾਲਾ ਨਾਮ ਸਵ ਹਰਜੀਤ ਬਰਾੜ(ਬਾਜਾਖਾਨਾ) ਦੇ ਨਾਲ ਰੇਡਾਂ ਪਾਉਣ ਵਾਲਾ ਰੋਸ਼ਨੀ ਦਾ ਮੇਲਾ ਲੱਗਣ ਕਾਰਨ ਪੰਜਾਬ ਦਾ ਮਸ਼ਹੂਰਸ਼ਹਿਰ ਜਗਰਾਉ ਦੇ ਨਜਦੀਕੀ ਪਿੰਡ ਸਿੱਧਵਾ ਦਾ ਵਸਨੀਕ ਜੀਤਾ ਸਿੱਧਵਾ ਵਾਲਾ(ਹਾਲ ਨਿਵਾਸੀ ਸਵੀਡਨ) ਜਿਸ ਨੇ ਦੇਸ਼ ਵਿਦੇਸ਼ ਚ ਚੋਟੀ ਦੀ ਕੱਬਡੀ ਖੇਡੀ ਦਾ ਕੱਬਡੀ ਪ੍ਰਤੀ ਵਿਸ਼ੇਸ ਲਗਾਅ ਸੱਦਕੇ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕੱਬਡੀ ਖਿਡਾਰੀ ਭੋਲਾ ਜਨੇਤਪੁਰੀਆ, ਪਿੰਦਾ ਜਨੇਤਪੁਰੀਆ ਅਤੇ ਸਮੂਹ ਮੈਬਰ ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਵਿਸ਼ੇਸ ਸਨਮਾਨ ਕੀਤਾ ਗਿਆ।ਵਰਨਣਯੋਗ ਗੱਲ ਹੈ ਕਿ ਅੱਜ ਵੀ ਇਹ ਖਿਡਾਰੀ ਨਾਰਵੇ ਡੈਨਮਾਰਕ ਸਵੀਡਨ ਚ ਕੱਬਡੀ ਦਾ ਮਿਆਰ ਉੱਚਾ ਚੁੱਕਣ ਚ ਆਪਣਾ ਫਰਜ਼ ਪੂਰਨ ਨਿਭਾ ਰਹੇ ਹਨ।