ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਇੰਗਲੈਂਡ ਅਤੇ ਹੌਲੈਂਡ 'ਤੋ ਆਏ ਸਿੱਖ ਵਫਦ ਦੀ ਮੰਗ 'ਤੇ ਸਥਾਨਕ ਮੇਅਰ ਲੁੱਕ ਦਿਹਾਨ ਨੇ ਪਹਿਲੀ ਵਿਸ਼ਵ ਯੁੱਧ 'ਚ ਸਹੀਦ ਸਿੱਖ ਫੌਜੀਆਂ ਯਾਦ 'ਚ ਕਿਸੇ ਯੋਗ ਯਾਦਗਾਰ 'ਤੇ ਉਸ ਸਮੇਂ ਜੂਝਣ ਵਾਲੀਆਂ ਸਿੱਖ ਰੈਜਮੈਟਾਂ ਦਾ ਝੰਡਾਂ ਝੁਲਾਉਣ ਦੀ ਮੰਗ ਮੰਨਜੂਰ ਕਰ ਲਈ ਹੈ ।
ਇੰਗਲੈਂਡ Ḕਤੋ ਆਏ ਸਿੱਖ ਕਮਿAਨਟੀ ਐਂਡ ਯੂਥ ਸਰਵਿਸ ਦੇ ਚੇਅਰਮੈਂਨ ਸ: ਦਲ ਸਿੰਘ ਢੇਸੀ, ਸਾਇਸਦਾਨ ਰਣਵੀਰ ਸਿੰਘ ਵਿਰਦੀ, ਸ: ਜਸਵੰਤ ਸਿੰਘ ਮਠਾਰੂ , ਦੋ ਦਹਾਕੇ ਦੇ ਕਰੀਬ ਬ੍ਰਮਿੰਘਮ Ḕਚ ਕੌਂਸਲਰ ਰਹੇ ਅਤੇ ਆਨਨੇਰੀ ਐਲਡਰਮੈਂਨ ਦਾ ਖਿਤਾਬ ਪ੍ਰਾਪਤ ਸ: ਗੁਰਦੇਵ ਸਿੰਘ ਮਣਕੂ , ਹੌਲੈਂਡ Ḕਤੋ ਆਏ ਸ: ਭੁਪਿੰਦਰ ਸਿੰਘ ( ਜੋ ਵਿਸ਼ਵ ਯੁੱਧ Ḕਚ ਸਹੀਦ ਸਿੱਖ ਫੌਜੀਆਂ Ḕਤੇ ਖੋਜ ਕਰ ਚੁੱਕੇ ਹਨ ), ਬਲਵਿੰਦਰ ਸਿੰਘ ਪ੍ਰਧਾਨ ਗੁਰੂਘਰ ਮਾਨਸਰੋਵਰ ਅਮੈਂਸਟਰਡਮ ਅਤੇ ਗੁਰਸੇਵ ਸਿੰਘ ਦਾ ਸਵਾਗਤ ਅੰਤਰਾਸ਼ਟਰੀ ਫਲਾਂਨਦਰਨ ਫੀਲਡ ਮਿਊਜੀਅਮ ਦੇ ਸ੍ਰੀ ਦੋਮੀਨਿਕ ਦਿਨਦੂਵਨ ਨੇ ਕੀਤਾ । ਬਹੁਤ ਹੀ ਖ਼ੁਸਗਵਾਰ ਮਹੌਲ Ḕਚ ਹੋਈ ਇਸ ਮੁਲਾਕਾਤ ਦੌਰਾਂਨ ਮੇਅਰ ਦਿਹਾਨ ਇਹ ਮੰਗ ਤੁਰੰਤ ਮੰਨ ਲਈ ਅਤੇ ਅਗਲੇ ਸਾਲਾਂ Ḕਚ ਮਨਾਏ ਜਾ ਰਹੇ ਸੌ ਸਾਲਾਂ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਸਿੱਖਾਂ ਨੂੰ ਵਧ-ਚੜ ਕੇ ਸਾਮਲ ਹੋਣ ਦੀ ਅਪੀਲ ਕੀਤੀ । ਇਸੇ ਦੌਰਾਂਨ ਮੇਅਰ ਸੀ੍ਰਮਾਨ ਲੁੱਕ ਦਿਹਾਨ, ਹਿਸਟੋਰੀਅਨ ਦੋਮੀਨਿਕ ਦਿਨਦੂਵਨ ਅਤੇ ਸ: ਭੁਪਿੰਦਰ ਸਿੰਘ ਹੌਲੈਂਡ ਨੂੰ ਸ: ਢੇਸੀ ਹੋਰੀ ਅਪਣੀ ਸੰਸਥਾਂ ਵੱਲੋ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ।
ਸਹੀਦ ਸਿੱਖ ਫੌਜੀਆਂ ਦੀਆਂ ਯਾਦਗਾਰਾਂ ਦੀ ਯਾਤਰਾ
ਮੇਅਰ ਨਾਲ ਮੁਲਾਕਾਤ ਉਪਰੰਤ ਸਿੱਖ ਵਫਦ ਨੇ ਹੋਲੇਬੇਕੇ ਸਥਿਤ ਸਹੀਦ ਭਾਰਤੀ ਫੌਜੀਆਂ ਦੀ ਯਾਦ Ḕਚ ਬਣੇ ਮੋਨੂੰਮੈਂਟ ਅਤੇ ਬੈਡਫੋਰਡ ਸਮਸਾਨਘਾਟ ਜਾ ਕੇ ਉਥੇ ਦਫਨਾਏ ਕਿਸ਼ਨ ਸਿੰਘ ਅਤੇ ਹੋਰ ਸਮੂਹ ਫੌਜੀਆਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ । ਫਿਰ ਇਹ ਵਫਦ ਈਪਰ Ḕਤੋ 40 ਕੁ ਕਿਲੋਮੀਟਰ ਦੀ ਦੂਰੀ Ḕਤੇ ਫਰਾਂਸ Ḕਚ ਨਿਊ ਚੈਪਲ ਨਾ ਦੇ ਪਿੰਡ Ḕਚ ਸਥਿਤ ਭਾਰਤੀ ਸਹੀਦਾਂ ਦੀ ਇੱਕ ਵੱਡੀ ਯਾਦਗਾਰ ਦੇਖਣ ਵੀ ਗਿਆ । ਇੰਗਲੈਂਡ Ḕਤੋ ਆਏ ਸਿੱਖਾਂ ਸਮੇਤ ਦੋ ਦਰਜਨ ਦੇ ਕਰੀਬ ਇਹਨਾਂ ਯਾਤਰੀਆਂ ਦੀ ਇਸ ਯਾਤਰਾ ਦਾ ਪ੍ਰਬੰਧ ਯੂਰਪੀਨ ਮੈਂਬਰ ਆਫ ਪਾਰਲੀਮੈਂਟ ਸ੍ਰੀਮਾਨ ਮਾਈਕਲ ਕੈਸ਼ਮੈਂਨ ਦੁਆਰਾ ਕੀਤਾ ਗਿਆ ਸੀ ।
ਰੋਜਾਨਾਂ ਸਾਂਮ ਨੂੰ ਲਾਸਟ ਪੋਸਟ ਐਸੋæਸੀਏਸਨ ਵੱਲੋ 8 ਵਜੇ ਹੋਣ ਵਾਲੀ ਪਰੇਡ ਦੌਰਾਂਨ ਵੀ ਉਪਰੋਕਤ ਸਿੰਘਾਂ ਨੇ ਸਿੱਖ ਭਾਈਚਾਰੇ ਵੱਲੋ ਮੀਨਨ ਗੇਟ Ḕਤੇ ਸਰਧਾਜਲੀਆਂ ਭੇਟ ਕੀਤੀਆਂ ਜਿਸ ਦੌਰਾਂਨ ਉਹਨਾਂ ਨਾਲ ਸਮੇਤ ਗਰੁਪ ਐਮ ਈ ਪੀ ਕੈਸ਼ਮੈਂਨ ਦੇ ਮੀਡੀਆਂ ਇੰਚਾਰਜ ਡੈਨ ਵੈਟਸਨ, ਜੋਹਨ ਵਿਲੀਅਮ, ਜੋਹਨ ਬਲੇਥ ਅਤੇ ਸਾਬਕਾ ਕੌਸਲਰ ਸੀ੍ਰਮਤੀ ਗਿਲੀਅਨ ਆਦਿ ਮੌਜੂਦ ਸਨ ।