ਈਪਰ ( ਪ੍ਰਗਟ ਸਿੰਘ ਜੋਧਪੁਰੀ ) ਭਰੂਣ ਹੱਤਿਆ ਖਿਲਾਫ ਪੰਜਾਬੀਆਂ ਨੂੰ ਜਾਗਰਤ ਕਰਨ ਹਿੱਤ ਸਰਗਰਮ ਡਾ: ਹਰਸ਼ਿੰਦਰ ਕੌਰ ਜੋ ਸਵਿਟਜਰਲੈਂਡ ਸਥਿਤ ਸਯੁੰਕਤ ਰਾਸਟਰ 'ਚ ਤਕਰੀਰ ਕਰਨ ਲਈ ਭਾਰਤ 'ਤੋ ਵਿਸ਼ੇਸ਼ ਤੌਰ ਤੇ ਆਏ ਸਨ ਇੰਨੀ ਦਿਨੀ ਬੈਲਜ਼ੀਅਮ 'ਚ ਹਨ ਜਿਨ੍ਹਾਂ ਦਾ ਗੁਰਦਵਾਰਾ ਸਿੱਖ ਸੰਗਤ ਸਾਹਿਬ ਵਿਲਵੋਰਦੇ ਵਿਖੇ ਸੰਗਤਾਂ ਦੇ ਰੂਬਰੂ ਹੋਣ ਤੋ ਬਾਅਦ ਕਮੇਟੀ ਪ੍ਰਧਾਨ ਸ: ਜਰਨੈਲ ਸਿੰਘ ਵੱਲੋ ਸਿਰੋਪਾ ਅਤੇ ਇਥੋ ਦੀ ਇੰਟਰਨੈਂਸਨਲ ਸਿੱਖ ਕੌਸ਼ਲ ਦੇ ਚੇਅਰਮੈਂਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕ੍ਰਿਪਾਨ ਭੇਟ ਕਰ ਕੇ ਸਨਮਾਨ ਕੀਤਾ । ਅਗਲੇ ਦਿਨ ਇਥੋ ਦੀ ਐਨ. ਆਰ. ਆਈ. ਸਭਾ ਵੱਲੋਂ ਉਹਨਾਂ ਨੂੰ ਬਰੁਸਲਜ਼ ਦੇ ਹੋਟਲ ਕੈਪੀਟਲ ਵਿਖੇ ਉਹਨਾਂ ਦੇ ਮਾਣ 'ਚ ਖਾਣੇ ਦੀ ਦਾਅਵਤ ਦਿੱਤੀ ਗਈ ਜਿਥੇ ਅਪਣੀ ਤਕਰੀਰ 'ਚ ਡਾ: ਹਰਸ਼ਿੰਦਰ ਕੌਰ ਨੇ ਪੰਜਾਬ 'ਚ ਫੈਲੇ ਨਸ਼ਿਆਂ ਦੇ ਕੋਹੜ ਅਤੇ ਏਡਜ ਵਰਗੀਆਂ ਭਿਆਨਕ ਬਿਮਾਰੀਆਂ ਸਮੇਤ ਭਰੂਣ ਹੱਤਿਆ ਵਰਗੇ ਸ਼ਵੇਦਨਸੀਲ ਮੁੱਦਿਆ ਦਾ ਅੰਕੜਿਆਂ ਸਮੇਤ ਜਿਕਰ ਕਰਦਿਆਂ ਪ੍ਰਵਾਸੀ ਪੰਜਾਬੀਆਂ ਨੂੰ ਇਹਨਾਂ ਹੱਲ ਲਈ ਅਪਣਾ ਯੋਗਦਾਨ ਪਾਉਣ ਲਈ ਝੰਜੋੜਿਆ । ਸਮਾਂਗਮ ਦੌਰਾਂਨ ਪ੍ਰਬੰਧਕਾਂ ਵੱਲੋਂ ਡਾ ਕੌਰ ਨੂੰ ''ਮਾਣ ਪੰਜਾਬ ਦਾ'' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਾਜਰ ਸਖਸੀਅਤਾਂ 'ਚ ਸ: ਤਰਸੇਮ ਸਿੰਘ ਸ਼ੇਰਗਿੱਲ ਪ੍ਰਧਾਨ ਐਨ. ਆਰ. ਆਈ. ਸਭਾ, ਸੱਜਣ ਸਿੰਘ ਵਿਰਦੀ, ਅਮਰਜੀਤ ਸਿੰਘ ਭੋਗਲ, ਸੁਰਿੰਦਰ ਸਿੰਘ ਰਾਣਾਂ, ਬਲਵੀਰ ਸਿੰਘ ਮੰਡੇਰ, ਅਵਤਾਰ ਸਿੰਘ ਛੋਕਰ, ਡਾ: ਦਲਜੀਤ ਸਿੰਘ, ਬਾਬਾ ਗੁਦਿਆਲ ਰਾਮ, ਸੁਰਜੀਤ ਸਿੰਘ ਕੂਨਰ, ਰੇਸ਼ਮ ਸਿੰਘ, ਹਰਚਰਨ ਸਿੰਘ ਢਿੱਲੋਂ ਆਦਿ ਹਾਜਰ ਸਨ , ਸਟੇਜ ਦੀ ਸੇਵਾ ਸੁਭਰੀਤ ਵਾਲੀਆ ਨੇ ਨਿਭਾਈ ।
ਬੈਲਜੀਅਮ ਦੀ ਸੰਖੇਪ ਫੇਰੀ ਦੌਰਾਨ ਡਾ: ਹਰਸ਼ਿੰਦਰ ਕੌਰ ਇਤਿਹਾਸਿਕ ਸਹਿਰ ਈਪਰ 'ਚ ਵੀ ਪਹਿਲੀ ਵਿਸ਼ਵ ਯੁੱਧ ਦੀਆਂ ਯਾਦਗਾਰਾਂ ਦੇਖਣ ਵੀ ਆਏ ਜਿਥੇ ਉਹਨਾਂ ਨੇ ਸ਼ਹੀਦੀ ਸਮਾਰਕ ''ਮੀਨਨ ਗੇਟ'' 'ਤੇ ਜਾ ਕੇ ਸਹੀਦਾਂ ਨੂੰ ਸਰਧਾਜਲੀ ਭੇਟ ਕੀਤੀ ਅਤੇ ਫਿਰ ਅੰਤਰਰਾਸਟਰੀ ਫਲਾਂਦਰਨ ਫੀਲਡ ਮਿਊਜੀਅਮ ਵੀ ਦੇਖਿਆ । ਇਹਨਾਂ ਇਤਿਹਾਸਿਕ ਥਾਵਾਂ 'ਚ ਗਹਿਰੀ ਰੁਚੀ ਦਿਖਾਉਦਿਆਂ ਡਾ: ਕੌਰ ਨੇ ਇਹਨਾਂ ਯਾਦਗਾਰਾਂ ਦੀ ਸਾਭ-ਸੰਭਾਲ ਲਈ ਸਥਾਨਕ ਸਰਕਾਰ ਨੂੰ ਵਧਾਈ ਦਾ ਪਾਤਰ ਦੱਸਿਆ । ਉਪਰੰਤ ਡਾ: ਹਰਸ਼ਿੰਦਰ ਕੌਰ ਪਰਿਵਾਰ ਸਮੇਤ ਸਿੱਖ ਫੋਜੀਆਂ ਦੀ ਹੋਲੇਬੇਕੇ ਸਥਿਤ ਯਾਦਗਾਰ ਅਤੇ ਫੌਜੀ ਕਿਸ਼ਨ ਸਿੰਘ ਦੀ ਕਬਰ 'ਤੇ ਵੀ ਸ਼ਰਧਾਜਲੀ ਭੇਟ ਕਰਨ ਗਏ । ਇਸ ਸਮੇਂ ਉਹਨਾਂ ਨਾਲ ਦੋਨੋਂ ਬੱਚੇ ਅਤੇ ਉਹਨਾਂ ਦੇ ਪਤੀ ਡਾ: ਗੁਰਪਾਲ ਸਿੰਘ, ਭਾਈ ਜਗਦੀਸ਼ ਸਿੰਘ ਭੂਰਾ ਅਤੇ ਜੋਧਪੁਰੀ ਪਰਿਵਾਰ ਵੀ ਨਾਲ ਸਨ । ਅਪਣੇ ਈਪਰ ਦੌਰੇ ਦੌਰਾਂਨ ਡਾ: ਕੌਰ ਉਚੇਚੇ ਤੌਰ 'ਤੇ ਜੋਧਪੁਰੀ ਪਰਿਵਾਰ ਦੀ ਨਵਜਨਮੀ ਬੱਚੀ ਗੁਰਫਤਿਹ ਕੌਰ ਨੂੰ ਅਸ਼ੀਰਵਾਦ ਦੇਣ ਵੀ ਉਹਨਾਂ ਦੇ ਗ੍ਰਹਿ ਪਹੁੰਚੇ ।