ਪੰਜਾਬੀਉ ਇਹੋ ਜਿਹੇ ਲੋਕਾਂ ਤੇ ਵੈਬਸਾਇਟਾਂ ਦਾ ਬਾਈਕਾਟ ਕਰੋ l
ਲੇਖਕ - ਮਨਮੋਹਣ ਸਿੰਘ ਜਰਮਨੀ ਯੋਰਪ ਦੇ ਸੀਨੀਅਰ ਪੱਤਰਕਾਰ
ਅਜ ਜਿਥੇ ਧਰਮ ਦੇ ਨਾਮ ਹੇਠ ਸਿੱਖੀ ਬਾਣੇ ਵਿਚ ਸਿੱਖੀ ਨੂੰ ਲੁਟਿਆ ਜਾ ਰਿਹਾ ਹੈ ਉਸੇ ਤਰੀਕੇ ਨਾਲ ਪੰਜਾਬੀ ਮਾਂ ਬੋਲੀ ਤੇ ਪਾਠਕਾਂ ਨੂੰ ਗਲਤ ਤਰੀਕੇ ਨਾਲ ਅਪਣੀਆਂ ਵੈਬਸਾਈਟਾਂ ਰਾਂਹੀ ਗੁਮਰਾਹ ਕੀਤਾ
ਜਾ ਰਿਹਾ ਹੈ ਜੋ ਨਾ ਬਰਦਾਸ਼ਤ ਯੋਗ ਕਾਰਵਾਈ ਹੈ। ਕਲ "ਮੀਡੀਆ ਪੰਜਾਬ" ਦੇ ਸੰਪਾਦਕ ਸ:ਕੁਲਬੀਰ ਸਿੰਘ ਸੈਣੀ ਦਾ ਲੇਖ ਪੜਕੇ ਬੜੀ ਹੈਰਾਨੀ ਹੋਈ ਕਿ ਐਨੀ ਨੀਵੀਂ ਸੋਚ ਨਾਲ ਦੂਸਰਿਆਂ ਨੂੰ ਨੀਵਾਂ ਦਸਕੇ ਅਪਣੇ ਆਪ ਨੂੰ ਇਕ ਨੰਬਰ ਦਸਣ ਲਈ ਕਿਸ ਤਰੀਕੇ ਨਾਲ ਪੰਜਾਬੀਅਤ ਨਾਲ ਧੋਖਾ ਕੀਤਾ ਗਿਆ ਹੈ ਜਿਸ ਲੇਖ ਨੂੰ ਪੜਕੇ ਸਾਰੀ ਅਸਲੀਅਤ ਬਾਰੇ ਜਾਣਕਾਰੀ ਮਿਲੀ ਹੈ ਕਿ ਕਿਵੇਂ ਪਾਠਕਾਂ ਨਾਲ ਧੋਖਾ ਕਰਕੇ ਪੰਜਾਬੀ ਮਾਂ ਬੋਲੀ ਨਾਲ ਮਜਾਕ ਕੀਤਾ ਜਾ ਰਿਹਾ ਹੈ। ਇਕ ਪਾਸੇ ਪੰਜਾਬੀ ਮਾਂ ਬੋਲੀ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਪ੍ਰਫੁਲਤ ਕਰਨ ਲਈ ਕਈ ਅਖਬਾਰਾਂ ਅਤੇ ਵੈਬਸਾਈਟਾਂ ਦਿਨ ਰਾਤ ਸਖਤ ਮੇਹਨਤ ਕਰਦੀਆਂ ਆ ਰਹੀਆਂ ਹਨ ਦੂਸਰੇ ਪਾਸੇ ਇਕਦੂਕਾ ਵੈਬਸਾਈਟਾਂ ਅਪਣੇ ਆਪ ਨੂੰ ਨੰਬਰ ਇਕ ਦੀ ਵੈਬਸਾਈਟ ਬਣਾਉਣ ਲਈ ਗਲਤ ਤਰੀਕੇ ਨਾਲ ਰੈਕਿੰਗ ਕਰਕੇ ਸਮੂੱਚੀ ਪੰਜਾਬੀਅਤ ਨੂੰ ਧੋਖਾ ਦੇਣ ਵਾਲੀਆਂ ਕਾਰਵਾਈਆਂ ਕਰ ਰਹੀਆਂ ਹਨ। ਮੈਨੂੰ ਉਸ ਵਕਤ ਵੀ ਬੜੀ ਹੈਰਾਨੀ ਹੋਈ ਸੀ ਕਿ ਪਿਛਲੇ ਲੰਮੇਂ ਸਮੇਂ ਤੋਂ ਪੰਜਾਬੀਆਂ ਦੀ ਹਰਮਨ ਪਿਆਰੀ ਅਖਬਾਰ ਅਜੀਤ ਜਲੰਧਰ ਜੋ ਪਾਠਕਾਂ ਦੇ ਦਿਲ ਅੰਦਰ ਨੰਬਰ ਇਕ ਹੈ ਜੋ ਕਿਸੇ ਕੋਲੋ ਲੁਕੀ ਨਹੀ ਹੈ ਨੂੰ ਕਿਸ ਹਲਾਤ ਤੇ ਤਰੀਕੇ ਨਾਲ ਮੁਹਾਲੀ ਦੀ ਅਖਬਾਰ ਨੂੰ ਦੇਸ਼ ਪੰਜਾਬ ਦੀ ਇਕ ਨੰਬਰ ਅਖਬਾਰ ਦਾ ਖਿਤਾਬ ਮਿਲਿਆ ਹੈ ਕਿਉ ਕਿ ਜਿਸ ਅਖਬਾਰ ਨੇ ਸਦੀਆਂ ਤੋਂ ਪੰਜਾਬੀਅਤ ਦੀ ਸੇਵਾ ਕੀਤੀ ਹੋਵੇ ਉਸ ਨਾਲ ਤਾਂ ਕੀ ਉਸ ਤੋਂ ਅਗੇ ਨਿਕਲ ਜਾਣਾ ਕਿਸੇ ਹਲਾਤ ਵਿਚ ਵੀ ਮੰਨਣਯੋਗ ਗਲ ਨਹੀ ਹੈ ਪਰ ਸਾਰਾ ਸੰਕਾ ਉਸ ਵਕਤ ਨਿਕਲ ਗਿਆ ਜਦੋਂ ਅਜ ਸ:ਕੁਲਬੀਰ ਸਿੰਘ ਸੈਣੀ ਦੇ ਲੇਖ ਵੈਬਸਾਇਟਾਂ ਦੀ ਰੈਕਿੰਗ ਦਾ ਪਰਦਾ ਫਾਸ਼ ਪੜਿਆ ਤਾਂ ਸਚਾਈ ਸਾਹਮਣੇ ਆ ਗਈ ਜਿਸ ਤੋਂ ਬਾਦ ਮਨ ਨੂੰ ਤਸੱਲੀ ਮਿਲ ਗਈ । ਹੁਣ ਹੈਰਾਨੀ ਇਸ ਗਲ ਦੀ ਹੋਈ ਕਿ ਉਸੇ ਮੁਹਾਲੀ ਦੀ ਅਖਬਾਰ ਦੀ ਤਰਜ ਤੇ ਜਿਸ ਤਰੀਕੇ ਉਸ ਨੇ ਧਰਮ ਕੌਮ ਦੇ ਨਾਮ ਹੇਠ ਸਿੱਖ ਕੌਮ ਨੂੰ ਗੁੰਮਰਾਹ ਕੀਤਾ ਅਤੇ ਕਰ ਰਹੀ ਹੈ ਉਸੇ ਤਰੀਕੇ ਇਕ ਯੋਰਪ ਵਿਚ ਵੀ ਇਕ ਵੈਬਸਾਈਟ ਨੇ ਥੋੜੇ ਸਮੇਂ ਵਿਚ ਅਪਣੇ ਆਪ ਨੂੰ ਨੰਬਰ ਇਕ ਐਲਾਨ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਵਧਾਈਆਂ ਹਾਸ਼ਿਲ ਕੀਤੀਆਂ ਉਹਨਾਂ ਬਾਰੇ ਵੀ ਪੜਕੇ ਸਾਰੀ ਸਚਾਈ ਸਾਹਮਣੇ ਆ ਗਈ ਹੈ ਮੇਰੇ ਇਸ ਲੇਖ ਤੋਂ ਬਾਦ ਹੋ ਸਕਦਾ ਉਸ ਵੈਬਸਾਈਟ ਵਾਲਿਆਂ ਨੂੰ ਮਿਰਚਾਂ ਲਗਣ ਤੇ ਉਹ ਮੇਰੇ ਖਿਲਾਫ ਲਿਖਣਗੇ ਤਾਂ ਪਾਠਕਾਂ ਨੂੰ ਉਸ ਵੈਬਸਾਈਟ ਦੇ ਨਾਮ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਇਸੇ ਕਰਕੇ ਮੈਂ ਉਸ ਵੈਬਸਾਈਟ ਦਾ ਨਾਮ ਨਹੀ ਲਿਖਿਆ। ਬਹੁਤ ਵਧੀਆ ਗੱਲ ਹੈ ਕਿ ਮੇਹਨਤ ਨਾਲ ਕੰਮ ਕਰਕੇ ਇਕ ਨੰਬਰ ਦੀ ਅਖਬਾਰ ਜਾਂ ਵੈਬਸਾਈਟ ਬਣਾਈ ਜਾਵੇ ਜਿਸ ਦੇ ਸਹੀ ਹਕਦਾਰ ਪਾਠਕ ਹੁੰਦੇ ਹਨ ਜਿਹੜੇ ਪੜਕੇ ਨੰਬਰ ਇਕ ਬਣਾਉਣ ਵਿਚ ਸਹਿਯੋਗ ਦਿੰਦੇ ਹਨ ਜਿੰਨਾਂ ਦੇ ਦਿਲਾਂ ਅੰਦਰ ਅਖਬਾਰ,ਵੈਬਸਾਈਟ ਨਾਲ ਪਿਆਰ ਸਤਿਕਾਰ ਹੁੰਦਾ ਹੈ ਪਰ ਜੇਕਰ ਇਹਨਾਂ ਹੀ ਪਾਠਕਾਂ ਨੂੰ ਧੋਖਾ ਦੇਕੇ ਗਲਤ ਤਰੀਕੇ ਨਾਲ ਰੈਕਿੰਗ ਕਰਕੇ ਇਕ ਨੰਬਰ ਦੀ ਅਖਬਾਰ ਜਾ ਵੈਬਸਾਈਟ ਬਣਾਉਣਾ ਜਿਥੇ ਪੰਜਾਬੀ ਮਾਂ ਬੋਲੀ ਨਾਲ ਭਦਾ ਮਜਾਕ ਹੈ ਉਥੇ ਅਖਬਾਰਾਂ ਵੈਬਸਾਈਟਾਂ ਦੇ ਮਾਲਕਾਂ ਤੇ ਸੰਪਾਦਕਾਂ ਵਲੋਂ ਅਪਣੀ ਅਖਬਾਰ ਨਾਲ ਜੁੜੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਲੇਖਕਾਂ ਤੇ ਪਾਠਕਾਂ ਨਾਲ ਸਭ ਤੋਂ ਮਾੜਾ ਅਤੇ ਖਤਰਨਾਕ ਧੋਖਾ ਹੈ ਜਿਨਾਂ ਪਾਠਕਾਂ ਦੀ ਆੜ ਹੇਠ ਅਪਣੀ ਵੈਬਸਾਈਟ ਨੂੰ ਵਪਾਰੀਕਰਨ ਕਰਕੇ ਕਮਾਈਆਂ ਕਰਨ ਦਾ ਸਾਧਨ ਲਭਿਆ ਹੈ। ਇਹੋ ਜਿਹੀਆਂ ਅਖਬਾਰਾਂ ਤੇ ਵੈਬਸਾਈਟਾਂ ਜਿਥੇ ਅਪਣੇ ਰਬ ਜਿਹੇ ਲਿਖਾਰੀਆਂ ਤੇ ਪਾਠਕਾਂ ਨੂੰ ਧੋਖਾ ਦੇਣ ਵਿਚ ਗੁਰੇਜ ਨਹੀ ਕਰਦੀਆਂ ਮੈਂ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਪਾਠਕਾਂ ਨੂੰ ਦਸ ਦਿੰਦਾ ਹਾਂ ਕਿ ਯਾਦ ਰਖਿਉ ਇਕ ਦਿਨ ਆਵੇਗਾ ਜਦੋਂ ਇਹੋ ਜਿਹੇ ਮੌਕਾਪ੍ਰਸਤ ਲੋਕ ਅਪਣੀ ਮਾਂ ਬੋਲੀ,ਧਰਮ ਅਤੇ ਵਿਰਸੇ ਨੂੰ ਖਤਮ ਕਰਨ ਵਿਚ ਪਿਛੇ ਨਹੀ ਹੱਟਣਗੇ। ਜਿਹੜੀਆਂ ਲਾਲਚ ਲਈ ਕਿਸੇ ਸਮੇਂ ਵੀ ਅਪਣੇ ਕਾਰੋਬਾਰ ਅਤੇ ਪੈਸੇ ਲਈ ਧਰਮ,ਸਭਿਆਚਾਰ,ਵਿਰਸੇ ਨੂੰ ਪੰਜਾਬੀ ਮਾਂ ਬੋਲੀ ਰਾਂਹੀ ਗਲਤ ਢੰਗ ਨਾਲ ਅਪਣੀਆਂ ਅਖਬਾਰਾਂ ਵੈਬਸਾਈਟਾਂ ਵਿਚ ਲਿਖਕੇ ਖਤਮ ਕਰਨ ਵਿਚ ਦੇਰੀ ਨਹੀ ਲਾਉਣਗੀਆਂ। ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਕਿ ਸੁਰੂ ਸੁਰੂ ਵਿਚ ਧਰਮ,ਕੌਮ ਦੀ ਆੜ ਹੇਠ ਮੁਹਾਲੀ ਦੀ ਅਖਬਾਰ ਨੇ ਲਿਖਿਆ ਸੀ ਕਿ ਇਹ ਸਿੱਖ ਕੌਮ ਦੀ ਅਖਬਾਰ ਹੈ ਜਿਸ ਨੇ ਰੈਕਿੰਗ ਰਾਂਹੀ ਅਪਣੀ ਗਿਣਤੀ ਵਧਾਈ ਅਤੇ ਲੋਕਾਂ ਦੇ ਨਾਲ ਨਾਲ ਸਿੱਖ ਕੌਮ ਨੂੰ ਵੀ ਗੁੰਮਰਾਹ ਕੀਤਾ। ਅਜ ਉਹੋ ਅਖਬਾਰ ਨੇ ਲੋਕਾਂ ਅੰਦਰ ਇਹਨਾਂ ਪੰਜਾਂ ਤਖਤਾਂ ਤੇ ਗੁਰੂ ਸਹਿਬਾਨਾਂ ਬਾਰੇ ਗਲਤ ਅਤੇ ਖਿਲਾਫ ਲਿਖਕੇ ਇਤਿਹਾਸ ਨੂੰ ਮਿਥਿਹਾਸ ਬਣਾ ਦਿਤਾ ਜਿਸ ਨਾਲ ਇਸ ਅਖਬਾਰ ਨੇ ਸਿੱਖ ਕੌਮ ਨੂੰ ਦੋ ਹਿਸਿਆਂ ਵਿਚ ਕਰਕੇ ਰੱਖ ਦਿਤਾ। ਅਜ ਜਿਸ ਤਰੀਕੇ ਅਖਬਾਰਾਂ ਵਿਚ ਪੜਕੇ ਪਤਾ ਲਗਾ ਕਿ ਇਸ ਅਗੰਰੇਜੀ ਦੀ ਵੈਬਸਾਈਟ
http://www.upmyrank.com/ ਜਰੀਏ ਰੈਕਿੰਗ ਕਰਕੇ ਅਪਣੀ ਵੈਬਸਾਈਟ ਨੂੰ ਇਕ ਦਿਨ ਵਿਚ ਹਜਾਰਾਂ ਦੀ ਗਿਣਤੀ ਵਿਚ ਕਰਕੇ ਪਾਠਕਾਂ ਨੂੰ ਗਲਤ ਗਰਦਾਨਿਆ ਗਿਆ ਹੈ ਉਥੇ ਸਿੱਖ ਕੌਮ ਨਾਲ ਵੀ ਗਦਾਰੀ ਕੀਤੀ ਗਈ ਹੈ ਜਿਸ ਲਈ ਸਬੰਧਤ ਅਖਬਾਰਾਂ ਅਤੇ ਵੈਬਸਾਈਟਾਂ ਦੇ ਪ੍ਰਬੰਧਕਾਂ ਅਤੇ ਸੰਪਾਦਕਾਂ ਨੂੰ ਲਿਖਤੀ ਤੌਰ ਤੇ ਪੰਜਾਬੀਆਂ ਅਤੇ ਸਿੱਖ ਕੌਮ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਮਾਫੀ ਨਹੀ ਮੰਗਦੇ ਤਾਂ ਇਹੋ ਜਿਹੇ ਲੋਕਾਂ ਦੀਆਂ ਅਖਬਾਰਾਂ ਤੇ ਵੈਬਸਾਇਟਾਂ ਦਾ ਬਾਈਕਾਟ ਕਰ ਦੇਣਾ ਜਰੂਰੀ ਹੈ ਤਾਂ ਜੋ ਅਗੇ ਤੋਂ ਹੋਰ ਲੋਕ ਇਹੋ ਜਿਹੀਆਂ ਹਰਕਤਾਂ ਕਰਕੇ ਪਾਠਕਾਂ,ਲਿਖਾਰੀਆਂ,ਪੰਜਾਬੀਆਂ ਅਤੇ ਸਿੱਖ ਕੌਮ ਨਾਲ ਧੋਖਾ ਨਾ ਕਰ ਸਕਣ। ਮੈਂ ਅਖੀਰ ਵਿਚ ਸਿੱਖ ਕੌਮ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆ ਨੂੰ ਦੋਨੋਂ ਹੱਥ ਜੋੜ ਬੇਨਤੀ ਕਰਦਾ ਹਾਂ ਕਿ ਅਗੇ ਤੋਂ ਇਹੋ ਜਿਹੇ ਲੋਕਾਂ ਤੋਂ ਸੁਚੇਤ ਰਹੋ ਜੋ ਲੋਕ ਸਿੱਖ ਸੰਘਰਸ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਬਾਰੇ ਲਿਖਕੇ ਤੇ ਸਿਖ ਕੌਮ ਨੂੰ ਮਿੱਠੀਆਂ ਗੋਲੀਆਂ ਦੇ ਰੂਪ ਵਿਚ ਜਹਿਰ ਦੇ ਰਹੇ ਹਨ ਦਰਅਸਲ ਇਹੋ ਜਿਹੇ ਲੋਕ ਸੰਘਰਸੀ ਲੋਕਾਂ ਨੂੰ ਜਜਬਾਤਾਂ ਵਿਚ ਰੱਖਕੇ ਸਿੱਖ ਸੰਘਰਸ ਨੂੰ ਖਤਮ ਕਰਨ ਅਤੇ ਸਿੱਖ ਕੌਮ ਦੀ ਪਿੱਠ ਵਿਚ ਛੁਰਾ ਮਾਰਦੇ ਹਨ। ਸਮਾਂ ਆਉਣ ਤੇ ਦਸ ਦਿਤਾ ਜਾਵੇਗਾ ਕਿ ਇਹੋ ਕਿਹੇ ਲੋਕਾਂ ਦੇ ਸੰਪਰਕ ਉਹਨਾ ਲੋਕਾਂ ਨਾਲ ਹਨ ਜਿਹੜੇ ਵਿਦੇਸ਼ਾ ਵਿਚ ਭੇਜਨ ਤੇ ਆਉਣ ਜਾਣ ਦਾ ਸਾਰਾ ਖਰਚਾ ਅਤੇ ਵੀਜੇ ਦਾ ਇੰਤਜਾਮ ਕਰਦੇ ਹਨ ਤਾਂ ਜੋ ਵਿਦੇਸ਼ਾਂ ਵਿਚੋਂ ਸਾਰਾ ਪਤਾ ਕੀਤਾ ਜਾਵੇ ਕਿ ਕਿਸ ਦੇਸ਼ ਵਿਚ ਕਿਹੜੇ ੨ ਲੋਕ ਸਿੱਖ ਸੰਘਰਸ ਵਿਚ ਤੇਜੀ ਨਾਲ ਕੰਮ ਕਰ ਰਹੇ ਹਨ ਦੀ ਸਾਰੀ ਰਿਪੋਟਰ ਵਾਪਿਸ ਜਾਕੇ ਦਿਤੀ ਜਾਵੇ। ਵਿਦੇਸ਼ਾਂ ਵਿਚ ਵਸਦੇ ਸਿੱਖ ਸੰਘਰਸ ਦੇ ਮੌਢੀ ਵੀ ਉਹਨਾਂ ਲੋਕਾਂ ਨਾਲ ਦਿਲ ਦੀਆਂ ਗੱਲਾਂ ਖੋਲਕੇ ਕਰਦੇ ਹਨ ਜਿਹੜੇ ਲੋਕ ਸਟੇਜਾਂ ਤੇ ਖਾਲਿਸਤਾਨ ਅਤੇ ਸਿੱਖ ਰਾਜ ਦੀਆਂ ਗੱਲਾਂ ਕਰਦੇ ਨਹੀ ਥਕਦੇ ਪਰ ਇਹਨਾਂ ਸਿੱਖਾਂ ਨੂੰ ਇਹ ਜਾਣਕਾਰੀ ਨਹੀ ਹੁੰਦੀ ਜਾ ਉਸ ਵਕਤ ਇਹ ਨਹੀ ਸੋਚਦੇ ਕਿ ਇਕ ਤੁਸੀ ਅਪਣੇ ਵਲ ਧਿਆਨ ਮਾਰੋ ਤੁਸੀ ਕਿਹੜੇ ਪੰਜਾਬ ਦੀ ਧਰਤੀ ਤੇ ਕਤਲ ਕਰਕੇ ਜਾਂ ਡਾਕੇ ਮਾਰਕੇ ਆਏ ਹੋ ਤੁਸੀ ਤਾਂ ਸਿਰਫ ਅਪਣੇ ਹੱਕਾਂ ਦੀ ਗੱਲ ਕਰਦੇ ਹੋ ਅਤੇ ਸਾਂਤਮਈ ਤਰੀਕੇ ਨਾਲ ਮੁਜਾਹਰੇ ਕਰਦੇ ਹੋ ਫਿਰ ਤੁਹਾਨੂੰ ਭਾਰਤ ਸਰਕਾਰ ਨੇ ਕਾਲੀ ਸੂਚੀ ਵਿਚ ਕਿਉ ਪਾਇਆ ਹੋਇਆ ਹੈ। ਦੂਸਰੇ ਪਾਸੇ ਤੁਹਾਡੇ ਤੋਂ ਦਸ ਗੁਣਾਂ ਵਧ ਤਕਰੀਰਾਂ ਤੇ ਭਾਸ਼ਨ ਕਰਨ ਵਾਲਿਆਂ ਨੂੰ ਭਾਰਤ ਵਿਚ ਜੀ ਆਇਆਂ ਨੂੰ ਅਤੇ ਵਿਦੇਸ਼ਾਂ ਵਿਚ ਆਉਣ ਜਾਣ ਦੀ ਖੁਲ ਹੈ ਇਸ ਗੱਲ ਤੋਂ ਥੋੜਾ ਸਮਝ ਜਾਉ ਕਿ ਇਹੋ ਜਿਹੇ ਕੌਣ ਹੈ ਅਤੇ ਇਹੋ ਜਿਹੇ ਲੋਕਾਂ ਤੋਂ ਬਚੋ ਅਤੇ ਕੌਮ ਦੇ ਰਸਤਿਆਂ ਵਿਚ ਆਉਣ ਵਾਲਿਆਂ ਤੋਂ ਸਚੇਤ ਹੋਵੋ। ਜਿਸ ਤਰੀਕੇ ਲੋਕਾਂ ਦੇ ਸਾਹਮਣੇ ਵੈਬਸਾਇਟਾਂ ਦੀ ਰੈਕਿੰਗ ਦਾ ਪਰਦਾ ਫਾਸ਼ ਹੋਇਆ ਹੈ ਉਸੇ ਤਰੀਕੇ ਸਮਾਂ ਆਉਣ ਤੇ ਸਭ ਦੇ ਸਾਹਮਣੇ ਆ ਜਾਵੇਗਾ ਕਿ ਸਚ ਕੀ ਹੈ ਅਤੇ ਇਹੋ ਜਿਹੇ ਲੋਕ ਕੌਣ ਹਨ।
ਨੋਟ - ਕ੍ਰਿਪਾ ਕਰਕੇ ਪਾਠਕ ਮੇਰੇ ਇਸ ਲੇਖ ਬਾਰੇ ਅਪਣੇ ਵਿਚਾਰ ਲਿਖਕੇ ਭੇਜਣ ਤਾਂ ਜੋ ਪਤਾ ਲਗ ਸਕੇ ਕਿ ਇਹ ਜੋ ਰੈਕਿੰਗ ਹੋਈ ਹੈ ਠੀਕ ਗੱਲ ਹਾਂ ਜਾਂ ਗਲਤ