Monday, 25 April 2011

ਪੱਤਰਕਾਰ ਪ੍ਰਗਟ ਜੋਧਪੁਰੀ ਨੂੰ ਪੁੱਤਰੀ ਦੀ ਦਾਤ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਸੱਚੀ ਸੁੱਚੀ ਨਿਰਪੱਖ ਪੱਤਰਕਾਰੀ ਜ਼ਰੀਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ 'ਚ ਨਿਰੰਤਰ ਗਤੀਸ਼ੀਲ ਨੌਜ਼ਵਾਨ ਪੱਤਰਕਾਰ ਪ੍ਰਗਟ ਸਿੰਘ ਜੋਧਪੁਰੀ
ਦੇ ਘਰ ਕੱਲ੍ਹ ਬੀਤੀ ਸ਼ਾਮ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਨਵਜੀਵਨ ਕੌਰ ਦੀ ਕੁੱਖ ਸੁਲੱਖਣੀ ਕਰਦਿਆਂ ਇੱਕ ਪੁੱਤਰੀ ਨੇ ਜਨਮ ਲੈ ਕੇ ਚਰਨ ਪਾਏ ਹਨ। ਮਾਂ ਅਤੇ ਬੇਟੀ ਦੋਵੇਂ ਤੰਦਰੁਸਤ ਹਨ। ਬੇਸ਼ੱਕ ਪਿਛਾਂਹ ਖਿੱਚੂ ਸੋਚ ਦੇ ਮਾਲਕ ਲੋਕ ਕੁੜੀ ਦੇ ਜਨਮ ਲੈਣ ਨੂੰ ਕਿਸੇ ਹੋਰ ਨਜ਼ਰੀਏ ਤੋਂ ਵੇਖਦੇ ਹੋਣ ਪਰ ਅਗਾਹਵਧੂ ਸੋਚ ਵਾਲੇ ਪਿਉ ਮਰਹੂਮ ਕਾਮਰੇਡ ਅਮਰਜੀਤ ਸਿੰਘ ਜੋਧਪੁਰੀ ਦੇ ਪੁੱਤਰ ਪ੍ਰਗਟ ਸਿੰਘ ਜੋਧਪੁਰੀ ਦਾ ਚਾਅ ਨਹੀਂ ਚੱਕਿਆ ਜਾ ਰਿਹਾ। ਉਹਨਾਂ ਆਪਣੀ ਨਵਜਨਮੀ ਬੇਟੀ ਦਾ ਨਾਮਕਰਨ ਕਰਦਿਆਂ ਨਾਂਅ ਗੁਰਫਤਹਿ ਕੌਰ ਰੱਖਿਆ ਹੈ। ਜੋਧਪੁਰੀ ਪਰਿਵਾਰ ਨੂੰ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਇੰਗਲੈਂਡ, ਧਰਮਿੰਦਰ ਸਿੰਘ ਸਿੱਧੂ ਚੱਕ ਬਖਤੂ, ਵਕੀਲ ਕਲੇਰ ਕੈਨੇਡਾ, ਕਵਿੱਤਰੀ ਕੁਲਵੰਤ ਕੌਰ ਢਿੱਲੋਂ, ਸ਼ਾਇਰ ਰਵਿੰਦਰ ਰਵੀ ਨੱਥੋਵਾਲ, ਗੁਰਪ੍ਰੇਮ ਬਰਾੜ ਭਾਗੀਕੇ ਕੈਨੇਡਾ, ਰਾਜੂ ਹਠੂਰੀਆ ਇਟਲੀ, ਉੱਘੀ ਕਹਾਣੀਕਾਰਾ ਭਿੰਦਰ ਜਲਾਲਾਬਾਦੀ, ਅਮਰਜੀਤ ਸਿੰਘ ਲੱਡੂ, ਗੁਰਬਖਸ਼ੀਸ਼ ਸਿੰਘ ਜੈਜੀ, ਸੁਨੀਲ ਕੁਮਾਰ ਹੈਪੀ, ਸੋਮ ਰਾਜ, ਕੁਲਵੀਰ ਸਿੰਘ ਨਡਾਲੋਂ, ਗੁਰਤੇਜ ਸਿੰਘ ਸੰਧੂ, ਜਗਦੀਸ਼ ਸਿੰਘ ਜੀਤ ਆਦਿ ਸਮੇਤ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਇਸ ਮੁਬਾਰਕ ਮੌਕੇ 'ਤੇ ਵਧਾਈ ਪੇਸ਼ ਕੀਤੀ ਹੈ।