Monday, 25 April 2011

ਗੁਰ: ਸ੍ਰੀ ਗੁਰੂ ਸਿੰਘ ਸਭਾ ਹੰਸਲੋ ਵਿਖੇ ਕਵੀ ਦਰਬਾਰ ਦਾ ਆਯੋਜਨ।

ਲੰਡਨ- (ਮਨਦੀਪ ਖੁਰਮੀ ਹਿੰਮਤਪੁਰਾ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੰਸਲੋ ਦੀ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸੇ ਦੇ ਸਾਜ਼ਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਦਾ ਆਯੋਜਨ
ਕੀਤਾ ਗਿਆ। ਜਿਸ ਵਿੱਚ ਕਵੀਆਂ ਵੱਲੋਂ ਸਿੱਖ ਪੰਥ ਦੀ ਸ਼ਾਨਾਮੱਤੀ ਪ੍ਰੰਪਰਾ ਨੂੰ ਅੱਗੇ ਤੋਰਦਿਆਂ ਆਪੋ ਆਪਣੀਆਂ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਉਸਤਾਦ ਕਵੀ ਚਮਨ ਲਾਲ ਚਮਨ, ਡਾ: ਤਾਰਾ ਸਿੰਘ ਆਲਮ, ਸ੍ਰੀਮਤੀ ਕੁਲਵੰਤ ਕੌਰ ਢਿੱਲੋਂ, ਡਾ: ਸਾਥੀ ਲੁਧਿਆਣਵੀ, ਸ੍ਰੀ ਰਾਮ ਸ਼ਰਮਾ ਮੀਤ, ਗੁਰਨਾਮ ਸਿੰਘ ਗੁਲਸ਼ਨ ਖੰਨਾ, ਅਜੀਮ ਸ਼ੇਖਰ, ਮਨਦੀਪ ਖੁਰਮੀ ਹਿੰਮਤਪੁਰਾ, ਸ੍ਰੀਮਤੀ ਕਿਰਨ ਸ਼ਰਮਾ, ਬੀਬੀ ਸਿਮਰ ਆਲਮ ਆਦਿ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਬੋਲਦਿਆਂ ਸ੍ਰੀ ਚਮਨ ਲਾਲ ਚਮਨ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਸਿਪਾਹੀਆਂ ਨੂੰ ਮਾਨ ਸਨਮਾਨ ਦਿੱਤਾ ਹੈ ਤਾਂ ਕਲਮਕਾਰਾਂ ਨੂੰ ਵੀ ਹਿੱਕ ਨਾਲ ਲਾਇਆ ਹੈ। ਗੁਰਦੁਆਰਾ ਕਮੇਟੀ ਵੱਲੋਂ ਸਮੂਹ ਕਵੀਆਂ ਨੂੰ ਸਨਮਾਨ ਦੇਣਾ ਕਲਮਾਂ ਨੂੰ ਪਾਣੀ ਦੇਣ ਵਾਂਗ ਹੈ। ਉਹਨਾਂ ਕਿਹਾ ਕਿ ਕਲਮਕਾਰਾਂ ਦੀ ਹੌਸਲਾ ਅਫਜਾਈ ਕਰਿਆਂ ਹੀ ਉਹਨਾਂ ਤੋਂ ਨਰੋਏ ਸਾਹਿਤ ਦੀ ਤਵੱਕੋਂ ਕੀਤੀ ਜਾ ਸਕਦੀ ਹੈ।