ਸਾਹਿਤਿਕ ਹਲ਼ਕਿਆ ਚ ਇਹ ਖ਼ਬਰ ਬੜੇ ਸੋਗ ਨਾਲ ਪੜ੍ਹੀ ਜਾਵੇਗੀ ਕਿ ਉੱਘੇ ਨੌਜਵਾਨ ਪੰਜਾਬੀ ਲੇਖਕ, ਆਸਟ੍ਰੇਲੀਆ ਦੀ ਪਹਿਲੀ ਸਾਹਿਤਿਕ ਸਾਈਟ ਸ਼ਬਦ ਸਾਂਝ ਦੇ ਚੀਫ਼ ਐਡੀਟਰ ਅਤੇ ਪੰਜਾਬੀ ਕਲਚਰ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਦੇ ਮੀਡੀਆ ਇੰਚਾਰਜ ਰਿਸ਼ੀ ਗੁਲਾਟੀ ਨੂੰ ਅਜ ਉਸ ਵਕਤ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਛੋਟੇ ਭਰਾ ਪ੍ਰੇਮ ਕੁਮਾਰ ਗੁਲਾਟੀ ਅਚਾਨਕ ਭਰ ਜਵਾਨੀ ਵਿੱਚ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਉਮਰ ਹਾਲੇ ਮਹਿਜ ੩੦ ਕੁ ਸਾਲ ਸੀ। ਇਸ ਖ਼ਬਰ ਨਾਲ ਜਿਥੇ ਗੁਲਾਟੀ ਪਰਵਾਰ ਨੂੰ ਬਹੁਤ ਬੜਾ ਸਦਮਾ ਦਿਤਾ ਹੈ, ਓਥੇ ਰਿਸ਼ੀ ਦੇ ਚਾਹੁਣ ਵਾਲਿਆਂ ਅਤੇ ਦੋਸਤਾਂ ਮਿੱਤਰਾਂ ਨੂੰ ਗਹਿਰਾ ਧੱਕਾ ਲੱਗਿਆ। ਇਸ ਮੌਕੇ ਸ਼ੋਕ ਸੰਦੇਸ਼ ਭੇਜਣ ਵਾਲੀਆ ਵਿੱਚ ਇੰਗਲੈਂਡ ਤੋਂ ਸ਼ਿਵਚਰਨ ਜੱਗੀ ਕੁੱਸਾ, ਮਨਦੀਪ ਖੁਰਮੀ, ਸਿਡਨੀ ਤੋਂ ਅਮਨਦੀਪ ਸਿੱਧੂ, ਬਲਜੀਤ ਖੇਲਾ, ਮਲਵਿੰਦਰ ਪੰਧੇਰ, ਹਰਮੰਦਰ ਕੰਗ, ਹਰਿੰਦਰ ਜੌਹਲ, ਅਮਰਜੀਤ ਟਾਂਡਾ ਮੈਲਬਾਰਨ ਤੋਂ ਤੇਜਸਦੀਪ ਸਿੰਘ ਅਜਨੌਦਾ, ਤਸਵਿੰਦਰ ਸਿੰਘ, ਚਰਨਜੀਤ ਸਿੰਘ, ਬ੍ਰਿਸਬੇਨ ਤੋਂ ਮਨਜੀਤ ਸਿੰਘ ਬੋਪਾਰਾਏ, ਅਮਨਦੀਪ ਭੰਗੂ, ਦਲਵੀਰ ਸੁਮਨ, ਐਡੀਲੇਡ ਤੋਂ ਮਿੰਟੂ ਬਰਾੜ, ਹਰਵਿੰਦਰ ਗਰਚਾ, ਸ਼ਮੀ ਜਲੰਧਰੀ, ਜੌਹਰ ਗਰਗ, ਬਖਸ਼ਿੰਦਰ ਸਿੰਘ, ਸੁਮਿਤ ਟੰਡਨ, ਮੋਹਨ ਨਾਗਰਾ, ਸੁੱਲਖਣ ਸਿੰਘ ਸੋਹੋਤਾ, ਬਿੱਕਰ ਸਿੰਘ ਬਰਾੜ, ਨਵਤੇਜ ਸਿੰਘ ਬੱਲ, ਪ੍ਰਿਤਪਾਲ ਸਿੰਘ, ਪਰਥ ਤੋਂ ਜਗਤਾਰ ਸਿੰਘ ਨਾਗਰੀ, ਗੁਰਪ੍ਰੀਤ ਸਿੰਘ ਬੁੱਟਰ, ਪੰਜਾਬ ਤੋਂ ਸੁਖਨੈਬ ਸਿੱਧੂ, ਬਰਿੰਦਰ ਢਿੱਲੋਂ, ਗੁਰਨਾਮ ਸਿੰਘ ਆਕੀਦਾ, ਰਣਜੀਤ ਸਿੰਘ ਸਰਾਂ, ਡਾਕਟਰ ਪਰਮਿੰਦਰ ਤੱਗੜ, ਅਮਰਜੀਤ ਸਿੰਘ ਢਿੱਲੋਂ ਦਬੜੀ ਖਾਣਾ ਆਦਿ ਦੇ ਨਾਂ ਜਿਕਰ ਯੋਗ ਹਨ।
ਪੰਜਾਬੀ ਕਲਚਰ ਐਸੋਸੀਏਸ਼ਨ ਸਾਊਥ ਆਸਟ੍ਰੇਲੀਆ ਨੇ ਅਜ ਇਕ ਸ਼ੋਕ ਮਤਾ ਪਾਸ ਕਰਕੇ ਵਿੱਛੜੀ ਰੂਹ ਨੂੰ ਸਰਧਾਂਜਲੀ ਭੇਂਟ ਕੀਤੀ।