'ਹਿੰਮਤਪੁਰਾ ਡੌਟ ਕੌਮ' ਲਈ ਪਾਠਕਾਂ ਵੱਲੋਂ ਭੇਜੇ ਚਿੱਠੀ ਪੱਤਰਾਂ ਨੂੰ ਇਸ ਕਾਲਮ ਰਾਹੀਂ ਤੁਹਾਡੇ ਨਾਲ ਸਾਂਝਾ ਕਰਦੇ ਰਹਾਂਗੇ। ਤੁਹਾਡੇ ਵੱਲੋਂ ਮਿਲਣ ਵਾਲੀ ਹੱਲਾਸ਼ੇਰੀ ਇੱਕ ਬੁਝਦੇ ਦੀਵੇ ਵਿੱਚ ਤੇਲ ਪਾਉਣ ਵਰਗਾ ਕੰਮ ਕਰੇਗੀ। ਆਪਣਾ ਪਿਆਰ ਈ-ਮੇਲ khurmi13deep@yahoo.in 'ਤੇ ਭੇਜੋ:-
{2}ਪਿਆਰੇ ਵੀਰ ਖੁਰਮੀ,
ਸਤਿ ਸ੍ਰੀ ਅਕਾਲ।
ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਵੀ ਹੈ ਤੇ ਮਾਣ ਵੀ ਹੈ ਕਿ ਮੇਰਾ ਵੱਡਾ ਵੀਰ ਵਿਦੇਸ਼ 'ਚ ਰਹਿ ਕੇ ਵੀ ਆਪਣੇ ਪਿੰਡ ਨਾਲ ਪ੍ਰਪੱਕ ਤੌਰ 'ਤੇ ਜੁੜਿਆ ਹੈ। ਨਾਲ ਹੀ ਹੋਰਾਂ ਲਈ ਵੀ ਪ੍ਰੇਰਨਾ ਸ਼੍ਰੋਤ ਹੈ। ਆਓ ਸਾਰੇ ਇਕੱਠੇ ਹੋ ਕੇ ਪਿੰਡ ਦੇ ਵਿਕਾਸ ਵਿੱਚ ਵਧ ਚੜ੍ਹ ਕੇ ਹਿੱਸਾ ਪਾਈਏ।
'ਹਿੰਮਤਪੁਰਾ ਡੌਟ ਕੌਮ' ਦਾ ਦਿਲੋਂ ਸ਼ੁਭਚਿੰਤਕ,
ਰੁਪਿੰਦਰਜੀਤ ਸਿੰਘ ਹਿੰਮਤਪੁਰਾ {ਆਸਟਰੇਲੀਆ}
{1}ਛੋਟੇ ਵੀਰ ਮਨਦੀਪ ਖੁਰਮੀ,
ਸਭ ਤੋਂ ਪਹਿਲਾਂ ਆਪਣੇ ਪਿੰਡ ਦਾ ਨਾਂ ਦਿਲ 'ਚ ਵਸਾ ਕੇ ਸਾਹਿਤ ਸੇਵਾ ਲਈ 'ਹਿੰਮਤਪੁਰਾ ਡੌਟ ਕੌਮ' ਵਰਗਾ ਉਪਰਾਲਾ ਕਰਨ ਲਈ ਮੁਬਾਰਕਬਾਦ।
'ਹਿੰਮਤਪੁਰਾ ਡੌਟ ਕੌਮ'ਦੇਖੀ ਤਾਂ ਮਨ ਨੂੰ ਅਥਾਹ ਖੁਸ਼ੀ ਹੋਈ। ਅਰਦਾਸ ਹੈ..ਦੁਆ ਹੈ, ਉਸ ਵਾਹਿਗੁਰੂ ਪਰਵਰ-ਦਿਗਾਰ ਅੱਗੇ ਕਿ ਹਿੰਮਤਪੁਰੀਆਂ ਨੂੰ ਇਵੇਂ ਹੀ ਹਿੰਮਤ ਬਖਸ਼ੀ ਰੱਖੇ। ਇਹ ਸੱਚ ਹੈ ਕਿ ਜੋ ਖੁਦ ਹਿੰਮਤ ਕਰਦੇ ਨੇ,ਓਹੀ ਅੱਗੇ ਵਧਦੇ ਨੇ। ਸੋ ਇਸ ਖੇਤਰ ਵਿੱਚ ਅੱਗੇ ਵਧਦੇ ਹੋਏ ਪੰਜਾਬੀ ਸਾਹਿਤ, ਪੰਜਾਬੀ ਮਾਂ-ਬੋਲੀ ਦੀ ਸੇਵਾ 'ਚ ਜੁਟੇ ਰਹੋ। ਪ੍ਰਮਾਤਮਾ ਤੁਹਾਨੂੰ ਹੋਰ ਹਿੰਮਤ ਦੇਵੇ।
ਹਮੇਸ਼ਾ ਤੁਹਾਡੇ ਨਾਲ,
ਭਿੰਦਰ ਜਲਾਲਾਬਾਦੀ {ਯੂ.ਕੇ.}