Friday, 18 May 2012

ਡਾ: ਸਾਥੀ ਲੁਧਿਆਣਵੀ ਦੀ ਪੁਸਤਕ ਲੋਕ ਅਰਪਣ ਕਰਨ ਸਮੇਂ ਕਵੀ ਦਰਬਾਰ ਦਾ ਆਯੋਜ਼ਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਉੱਘੇ ਸਾਹਿਤਕਾਰ ਡਾ: ਸਾਥੀ ਲੁਧਿਆਣਵੀ ਦੇ ਕਾਵਿ-ਸੰਗ੍ਰਹਿ ḔਪੱਥਰḔ ਨੂੰ ਲੋਕ ਅਰਪਿਤ ਕਰਨ ਹਿਤ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਵੱਲੋਂ ਸਾਹਿਤਕ ਸਮਾਗਮ ਦਾ ਆਯੋਜ਼ਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸ਼ਾਇਰਾ ਕੁਲਵੰਤ ਕੌਰ ਢਿੱਲੋਂ, ਅਰਕਮਲ ਕੌਰ, ਸੰਤੋਖ ਸਿੰਘ ਧਾਲੀਵਾਲ, ਵਰਿੰਦਰ ਪਰਿਹਾਰ ਆਦਿ ਨੇ ਕੀਤੀ। ਪੁਸਤਕ ਨੂੰ ਲੋਕ ਅਰਪਿਤ ਕਰਨ ਦੀ ਰਸਮ ਈਲਿੰਗ ਸਾਊਥਾਲ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ, ਲੰਡਨ ਦੇ ਪਹਿਲੇ ਪੰਜਾਬੀ ਵਿਧਾਇਕ ਡਾ: ਉਂਕਾਰ ਸਹੋਤਾ, ਪੰਜਾਬੀ ਸੱਥ ਵੱਲੋਂ ਮੋਤਾ ਸਿੰਘ ਸਰਾਏ, ਨਾਵਲਕਾਰ ਦਰਸ਼ਨ ਸਿੰਘ ਧੀਰ, ਨਾਵਲਕਾਰ ਅਵਤਾਰ ਉੱਪਲ, ਸੰਤੋਖ ਸਿੰਘ ਸੰਤੋਖ ਆਦਿ ਵੱਲੋਂ ਕੀਤੀ ਗਈ। ਪੁਸਤਕ Ḕਤੇ ਹੋਈ ਵਿਚਾਰ ਚਰਚਾ ਦੌਰਾਨ ਕੁਲਵੰਤ ਕੌਰ ਢਿੱਲੋਂ, ਸੰਤੋਖ ਧਾਲੀਵਾਲ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਦੇਰ ਰਾਤ ਤੱਕ ਚੱਲੇ ਇਸ ਸਮਾਗਮ ਦੌਰਾਨ ਵਿਸ਼ਾਲ ਕਵੀ ਦਰਬਾਰ ਵਿੱਚ ਬਰਤਾਨੀਆ ਦੇ ਵੱਖ ਵੱਖ ਹਿੱਸਿਆਂ ਵਿੱਚੋਂ ਕਵੀਜਨਾਂ ਨੇ ਹਿੱਸਾ ਲਿਆ ਜਿਸ ਵਿੱਚ ਸ਼ਾਇਰ ਗੁਰਨਾਮ ਢਿੱਲੋਂ, ਚਮਨ ਲਾਲ ਚਮਨ, ਕਾਮਰੇਡ ਦਰਸ਼ਨ ਖਟਕੜ ਦੀ ਬੇਟੀ ਰੂਪ ਖਟਕੜ, ਰਾਜਿੰਦਰਜੀਤ, ਦਵਿੰਦਰ ਨੌਹਰਾ, ਮਨਦੀਪ ਖੁਰਮੀ ਹਿੰਮਤਪੁਰਾ, ਡਾ: ਕਿਰਨਦੀਪ ਕੌਰ, ਸਿਕੰਦਰ ਬਰਾੜ, ਰਾਜ ਸੇਖੋਂ, ਬਖਤੌਰ ਸਿੰਘ ਬਰਾੜ, ਦਰਸ਼ਨ ਬੁਲੰਦਵੀ, ਸੁਰਿੰਦਰ ਸੀਹਰਾ, ਨਿਰਮਲ ਕੰਧਾਲਵੀ, ਕੁਲਵੰਤ ਕੌਰ ਢਿੱਲੋਂ, ਅਜੀਮ ਸੇਖਰ, ਸੁਰਿੰਦਰਪਾਲ ਕਵੈਂਟਰੀ, ਸੰਤੋਖ ਹੇਅਰ, ਸੁਰਿੰਦਰ ਗਾਖਲ, ਦਲਬੀਰ ਕੌਰ, ਮਨਜੀਤ ਕੌਰ ਪੱਡਾ, ਅਵਤਾਰ ਸਿੰਘ, ਕੇ ਸੀ ਮੋਹਨ, ਅਜੀਤ ਸਿੰਘ ਚੱਘਰ, ਨਵਦੀਪ ਜੌਹਲ, ਮਨਪ੍ਰੀਤ ਸਿੰਘ ਬੱਧਨੀ, ਬਿੱਟੂ ਖੰਘੂੜਾ, ਅਮਨਪ੍ਰੀਤ ਸਿੰਘ ਸਹੋਤਾ ਆਦਿ ਨੇ ਜ਼ਿੰਮੇਵਾਰਾਨਾ ਹਾਜ਼ਰੀ ਭਰੀ।