Friday, 18 May 2012

ਪਹਿਲੇ ਪੰਜਾਬੀ ਵਜੋਂ ਲੰਡਨ ਵਿਧਾਨ ਸਭਾ ਦੀਆਂ ਪੌੜੀਆਂ ਚੜਿ•ਆ ਇੱਕ ਸਾਧਾਰਨ ਪਰਿਵਾਰ ਦਾ ਜੰਮਪਲ ਉਂਕਾਰ ਸਹੋਤਾ।


ਲੰਡਨ 6 ਮਈ (ਮਨਦੀਪ ਖੁਰਮੀ) ਇੱਕ ਸਾਧਾਰਨ ਪਰਿਵਾਰ ਦਾ ਮੁੰਡਾ ਲੰਡਨ ਦੀ ਰਾਜਨੀਤੀ ਵਿੱਚ ਇੱਕ ਇਤਿਹਾਸ ਸਿਰਜੇਗਾ, ਸ਼ਾਇਦ ਇਹ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਹਾਂ ਜੀ ਇਹ ਸੱਚ ਹੈ ਕਿ ਪਿੰਡ ਬਾੜੀਆਂ ਜਿਲ•ਾ ਹੁਸ਼ਿਆਰਪੁਰ ਦੇ ਸ੍ਰ. ਪਰਗਟ ਸਿੰਘ ਸਹੋਤਾ ਦਾ ਬੇਟਾ ਉਂਕਾਰ ਸਿੰਘ ਸਹੋਤਾ ਨੇ ਲੰਡਨ ਵਿਧਾਨ ਸਭਾ Ḕਚ ਪ੍ਰਵੇਸ਼ ਪਾ ਕੇ ਪਹਿਲਾ ਪੰਜਾਬੀ ਵਿਧਾਇਕ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਜ਼ਿਕਰਯੋਗ ਹੈ ਕਿ ਉਂਕਾਰ ਸਹੋਤਾ ਛੋਟਾ ਹੁੰਦਾ ਹੀ ਆਪਣੇ ਪਿਤਾ ਜੀ ਨਾਲ ਇੰਗਲੈਂਡ ਆ ਗਿਆ ਸੀ। ਉਂਕਾਰ ਸਹੋਤਾ ਨੇ ਨਾ ਸਿਰਫ ਆਪਣੀ ਜਿੱਤ ਦਰਜ਼ ਕੀਤੀ ਹੈ ਸਗੋਂ ਈਲਿੰਗ ਹਾਰਲਿੰਗਡਨ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਜਿੱਤਦੀ ਆ ਰਹੀ ਕੰਜ਼ਰਵੇਟਿਵ ਪਾਰਟੀ ਦੇ ਜੇਤੂ ਰਥ ਨੂੰ ਵੀ ਬਰੇਕਾਂ ਲਾਈਆਂ ਹਨ।