ਮਨਦੀਪ ਖੁਰਮੀ ਹਿੰਮਤਪੁਰਾ
ਐ ਪੰਜਾਬ, ਤੂੰ ਆਪਣਿਆਂ ਤੋਂ ਹੀ ਰਹੀਂ ਬਚਕੇ.....
ਤੈਨੂੰ ਜਲਾਉਣ ਲਈ ਬੜੇ ਤਿਆਰ ਫਿਰਦੇ।
ਜਿਹਨਾਂ ਨੂੰ ਤੂੰ ਸਮਝੇਂ ਸਕੇ ਪੁੱਤ ਆਪਣੇ,
ਓਹੀ ਦਾੜ੍ਹੀ ਕਰਨ ਲਈ ਤਾਰ-ਤਾਰ ਫਿਰਦੇ।
ਸ਼ਾਂਤੀ ਸ਼ਾਇਦ ਹੈ ਨਹੀਂ ਨਸੀਬ ਤੈਨੂੰ,
ਸਭ ਕਰਦੇ ਨੇ ਹਾਹਾਕਾਰ ਫਿਰਦੇ।
"ਖੁਰਮੀਆ" ਧਰਮ ਤਾਂ ਨਹੀਂ ਕਹਿੰਦਾ ਕਿ "ਬੰਦੇ ਮਾਰੋ",
ਨਾਂ ਧਰਮ ਦਾ.... ਕਰਦੇ ਮਾਰਾਮਾਰ ਫਿਰਦੇ।