Tuesday, 28 June 2011

ਰਾਮਗੜ੍ਹੀਆ ਸਭਾ ਸਾਊਥਾਲ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ।

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਕੁਰਬਾਨੀ ਨੂੰ ਯਾਦ ਕਰਨ ਹਿੱਤ ਰਾਮਗੜ੍ਹੀਆ ਸਭਾ ਸਾਊਥਾਲ ਵੱਲੋਂ ਸ਼ਹੀਦੀ ਦਿਨ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸੰਬੋਧਨ ਕਰਦਿਆਂ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਸ੍ਰੀ ਵਰਿੰਦਰ ਸ਼ਰਮਾ ਅਤੇ ਗ੍ਰੇਟਰ ਲੰਡਨ ਅਸੰਬਲੀ ਦੇ ਉਮੀਦਵਾਰ ਡਾ. ਉਂਕਾਰ ਸਹੋਤਾ ਨੇ ਕਿਹਾ ਕਿ ਸਾਨੂੰ ਗੁਰੂ ਜੀ ਦੀ ਕੁਰਬਾਨੀ ਤੋਂ ਸਿੱਖਿਆ ਲੈ ਕੇ ਹਰ ਜਾਤ, ਹਰ ਧਰਮ, ਹਰ ਫਿਰਕੇ ਦੇ ਲੋਕਾਂ ਨੂੰ ਗਲ ਲਾਉਣਾ ਚਾਹੀਦਾ ਹੈ। ਫਿਰਕੂਪੁਣੇ ਦੀ ਅੱਗ Ḕਚ ਝੁਲਸਣ ਨਾਲੋਂ ਪਿਆਰ ਦੇ ਦੀਪ ਜਗਾਉਣੇ ਚਾਹੀਦੇ ਹਨ। ਇਸ ਉਪਰੰਤ ਆਯੋਜਿਤ ਕੀਤੇ ਕਵੀ ਦਰਬਾਰ ਦੌਰਾਨ ਸਿਮਰ ਕੌਰ ਆਲਮ, ਗੁਰਪ੍ਰੀਤ ਕੌਰ ਆਲਮ, ਸਾਹਿਬ ਮੈਗਜ਼ੀਨ ਦੇ ਸੰਪਾਦਕ ਰਣਜੀਤ ਸਿੰਘ ਰਾਣਾ, ਗੀਤਕਾਰ ਤਰਲੋਚਨ ਚੰਨ ਜੰਡਿਆਲਵੀ, ਡਾ. ਸਾਥੀ ਲੁਧਿਆਣਵੀ, ਸ਼ਾਇਰਾ ਕੁਲਵੰਤ ਢਿੱਲੋਂ, ਡਾ. ਤਾਰਾ ਸਿੰਘ ਆਲਮ, ਗੁਰਦੇਵ ਸਿੰਘ ਮਠਾੜੂ, ਗਿਆਨੀ ਗੁਰਬਚਨ ਸਿੰਘ, ਮਨਦੀਪ ਖੁਰਮੀ ਹਿੰਮਤਪੁਰਾ, ਬਲਵੀਰ ਕੌਰ ਪਦਮ, ਗਾਇਕ ਹਰਵਿੰਦਰ ਥਰੀਕੇ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਸ਼ਰਧਾ ਪੁਸ਼ਪ ਅਰਪਣ ਕੀਤੇ। ਇਸ ਸਮੇਂ ਰਾਮਗੜ੍ਹੀਆ ਸਭਾ ਦੇ ਮੌਜੂਦਾ ਅਤੇ ਸਾਬਕਾ ਕਮੇਟੀ ਮੈਂਬਰਾਂ, ਗੁਰੂ ਨਾਨਕ ਯੂਨੀਵਰਸਲ ਸੇਵਾ ਦੇ ਚੇਅਰਮੈਨ ਜਸਵੀਰ ਸਿੰਘ ਮਠਾੜੂ, ਸਾਬਕਾ ਚੇਅਰਪਰਸਨ ਅਮਰਜੀਤ ਕੌਰ ਆਲਮ, ਡਾ.ਕਰਨੈਲ ਸਿੰਘ ਕਲਸੀ, ਜਸਪਾਲ ਸਿੰਘ ਭੰਮਰਾ, ਤਰਲੋਚਨ ਸਿੰਘ