Friday, 10 June 2011
ਸ਼ਾਇਰ ਮਲਕੀਅਤ ਹਠੂਰੀਆ ਦੀ ਕਾਵਿ ਪੁਸਤਕ 'ਬੁੱਤ ਦੀ ਪੁਕਾਰ' ਲੋਕ ਅਰਪਣ
ਬਰੇਸ਼ੀਆ (ਵਿਸ਼ਾਲ) ਇਟਲੀ ਨਿਵਾਸੀ ਸ਼ਾਇਰ ਮਲਕੀਅਤ ਸਿੰਘ ਹਠੂਰੀਆ ਦੀ ਪਲੇਠੀ ਕਾਵਿ-ਪੁਸਤਕ 'ਬੁੱਤ ਦੀ ਪੁਕਾਰ' ਬੀਤੇ ਦਿਨ ਅਪਨਾ ਮੈਰਿਜ਼ ਵਿਖੇ ਸਾਹਿਤ ਸੁਰ ਸੰਗਮ ਇਟਲੀਦੇ ਸਹਿਯੋਗ ਨਾਲ ਇਕ ਭਰਵੇਂ ਸਮਾਗਮ 'ਚ ਲੋਕ ਅਰਪਣ ਕੀਤੀ ਗਈ । ਪੁਸਤਕ ਦੀ ਘੁੰਢ ਚੁਕਾਈ ਕੈਨੇਡਾ ਤੋਂ ਆਏ ਸ਼ਾਇਰ,ਨਾਟਕਕਾਰ ਹਰਕੰਵਲਜੀਤ ਸਾਹਿਲ ਨੇ ਕੀਤੀ । ਕਿਤਾਬ ਦੀ ਘੁੰਢ ਚੁਕਾਈ ਵੇਲੇ ਸਾਹਿਤ ਸੁਰ ਸੰਗਮ ਦੇ ਸਰਪ੍ਰਸਤ ਸ੍ਰੀ ਰੀਵੇਲ ਸਿੰਘ,ਪ੍ਰਧਾਨ ਪ੍ਰਭਜੀਤ ਨਰਵਾਲ,ਉੱਘੇ ਖੇਡ ਪ੍ਰੇਮੀ ਸ੍ਰੀ ਸਤਵਿੰਦਰ ਸਿੰਘ ਟੀਟਾ,ਕਲਾ ਪ੍ਰੇਮੀ ਜੱਸੀ ਬਨਵੈਤ,ਪ੍ਰੋ ਬਲਵਿੰਦਰ ਸਿੰਘ,, ਉੱਘੇ ਲੋਕ ਗਾਇਕ ਅਵਤਾਰ ਸਿੰਘ ਰੰਧਾਵਾ ਤੇ ਕਿਟਾਬ ਰਚਿਤ ਲੇਖਕ ਸ੍ਰੀ ਮਲਕੀਅਤ ਹਠੂਰੀਆ ਹਾਜ਼ਿਰ ਸਨ ।ਸ੍ਰੀ ਪ੍ਰਭਜੀਤ ਨਰਵਾਲ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ 'ਬੁੱਤ ਦੀ ਪੁਕਾਰ' ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਿਤਾਬ ਵਿਚਲੀ ਸ਼ਾਇਰੀ ਲੋਕ ਹਿੱਤਾ ਦੇ ਪੱਖ 'ਚ ਨਿਰਪੱਖ ਹੋ ਕੇ ਨਿਤਰਦੀ ਹੈ ਤੇ ਅਜੋਕੋ ਸਮੇਂ 'ਚ ਅਜਿਹੀਆਂ ਕਲਮਾਂ ਦੀ ਲੋੜ ਹੈ।ਹਰਕੰਵਲਜੀਤ ਸਾਹਿਲ ਨੇ ਕਿਹਾ ਕਿ ਇਸ ਕਿਤਾਬ ਵਿਚਲੀਆਂ ਕਵਿਤਾਂਵਾ, ਗੀਤ ਬਹੁਤ ਗੰਭੀਰ ਚਰਚਾ ਦੀ ਮੰਗ ਕਰਦੇ ਹਨ ਜਿਥੇ ਸ਼ਾਇਰ ਦੀਆਂ ਕਵਿਤਾਂਵਾ ਲੋਕਾਂ ਨੂੰ ਜਗਾਉਣ ਲਈ ਹਾਂ ਪੱਖੀ ਵਰਤਾਓ ਕਰਦੀਆਂ ਹਨ ਓਥੇ ਇਸ ਸ਼ਾਇਰੀ ਵਿਚਲੀ ਦਰਵੇਸ਼ਗੀ ,ਦਿਆਨਤਦਾਰੀ ਵੀ ਸਾਹਮਣੇ ਆਂਉਦੀ ਹੈ। ਪ੍ਰੋ ਬਲਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਰ ਹਠੂਰੀਆ ਦੀ ਕਵਿਤਾ ਸੰਘਰਸ਼ ਦੀ ਕਵਿਤਾ ਹੈ ਇਹ ਕਵਿਤਾ ਇਕ ਖਾਸ ਮੂਂਮੈਟ ਤੋਂ ਸੁਰੂ ਹੋ ਕਿ ਸਮੇਂ ਦੇ ਸੱਚ ਨੂੰ ਪੇਸ਼ ਕਰਦੀ ਕਹਾਣੀ ਹੈ। ਉਨ੍ਹਾਂ ਵਿਸ਼ਵ ਪੱਧਰ ਦੀਆਂ ਰਚਨਾਂਵਾ ਦੀ ਉਦਾਰਣ ਦਿੰਦਿਆਂ ਕਿਹਾ ਕਿ ਕਲਮ ਵਿਚ ਏਨੀ ਤਾਕਤ ਹੁੰਦੀ ਹੈ ਕਿ ਰਾਜ ਪਲਟੇ ਤੱਕ ਲਿਆ ਸਕਦੀ ਹੈ। ਸ੍ਰੀ ਰੀਵੇਲ ਸਿੰਘ ਨੇ ਕਿਹਾ ਕਿ ਇਹ ਸ਼ਾਇਰੀ ਬਹੁਤ ਹੀ ਗੰਭੀਰ ਸ਼ਾਇਰੀ ਹੈ ਜਿਸ ਦਾ ਮੁਲਾਕਣ ਕਰਦਿਆਂ ਕਈ ਗੱਲਾਂ ਦਾ ਸਾਹਮਣਾ ਕਰਨਾ ਪੈਦਾਂ ਹੈ ਜੋ ਕਵਿਤਾ ਦੇ ਅੰਦਰ ਪਿਆ ਹੈ। ਵਿਸ਼ਾਲ ਨੇ ਕਿਹਾ ਕਿ ਲੇਖਕ ਨੇ ਆਪਣੀ ਸ਼ਾਇਰੀ ਨਾਲ ਬਹੁਤ ਹੀ ਇਮਾਨਦਾਰੀ ਵਾਲਾ ਰਿਸ਼ਤਾ ਨਿਭਾਇਆ ਹੈ। ਚੰਗੀਂ ਦੇ ਦਮਦਾਰ ਕਵਿਤਾ ਲੇਖਕ ਦੀ ਸ਼ਖਸੀਅਤ 'ਚੋ ਹੀ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿਚਲੀ ਸ਼ਾਇਰੀ ਕਈ ਚਨੌਤੀਆਂ ਦਾ ਸਾਹਮਣਾ ਕਰਦੀ ਹੈ ਤੇ ਜ਼ਜਬਾਤ ਨਾਲ ਭਰੀ ਇਹ ਕਵਿਤਾ ਹਾਕਮ ਜਮਾਤ ਨਾਲ ਆਡਾ ਲੈਣ ਲਈ ਤਿਆਰ ਹੈ। ਪੱਤਰਕਾਰ ਲੇਖਕ ਸ੍ਰੀ ਬਲਵਿੰਦਰ ਚਾਹਲ ਨੇ ਕਿਹਾ ਕਿ ਕਿਤਾਬ ਵਿਚਲੀਆਂ ਰਚਨਾਂਵਾ ਦਾ ਪਾਠ ਕਰਦਿਆਂ ਇਹ ਮਹਿਸੂਸ ਹੁੰਦਾਂ ਹੈ ਕਿ ਸੱਚ ਤੇ ਸ਼ੰਘਰਸ ਚੋਂ ਹੀ ਅਜਿਹੀ ਸ਼ਾਇਰੀ ਦੇ ਦਰਸ਼ਨ ਹੁੰਦੇ ਹਨ । ਸ੍ਰੀ ਸਤਵਿੰਦਰ ਟੀਟਾ,ਪ੍ਰੋ ਬਲਦੇਵ ਸਿੰਘ ਬੋਲਾ,ਮਲਕੀਤ ਸਿੰਘ ਮੱਲ੍ਹੀ, ਪੱਤਰਕਾਰ ਬਲਦੇਵ ਸਿੰਘ ਬੂਰੇ ਜੱਟਾ, ਜੱਸੀ ਬਨਵੈਤ ਤੇ ਲੋਕ ਗਾਇਕ ਸ੍ਰੀ ਅਵਤਾਰ ਸਿੰਘ ਰੰਧਾਵਾ ਨੇ ਸ਼ਾਇਰ ਦੀ ਨਵ-ਪ੍ਰਕਾਸ਼ਿਤ ਪੁਸਤਕ ਨੂੰ ਖੁਸ਼ਆਮਦੀਦ ਕਹਿੰਦਿਆਂ ਕਿਹਾ ਕਿ ਲੇਖਕ ਨੇ ਕਈ ਕਿਸਮ ਦੀਆਂ ਚਨੌਤੀਆਂ ਦਾ ਸਾਹਮਣਾ ਕਰਨਾ ਹੁੰਦਾਂ ਹੈ ਜਿਸ ਲਈ ਕਲਮਕਾਰ ਨੂੰ ਕਈ ਮੁਸ਼ਕਿਲਾ 'ਚੋਂ ਵੀ ਲੰਘਣਾ ਪੈਦਾਂ ਹੈ ਤੇ ਅਸੀਂ ਇਸ ਪੁਸਤਕ ਨੂੰ ਜੀਅ ਆਂਇਆ ਕਹਿੰਦੇ ਹਾਂ। ਉਪਰੰਤ ਪ੍ਰਭਜੀਤ ਨਰਵਾਲ, ਅਵਤਾਰ ਰੰਧਾਵਾ,ਤੇ ਬਿੱਲਾ ਬੈਰਗਾਮੋਂ ਨੇ ਬਹੁਤ ਹੀ ਖੂਬਸੂਰਤ ਗੀਤਾਂ ਰਾਹੀ ਸਰੋਤਿਆਂ ਨੂੰ ਕੀਲਿਆ ।ਕਵੀ ਦਰਬਾਰ 'ਚ ਕਾਮਰੇਡ ਪਵਣ ਕੁਮਾਰ ਹੈਪੀ, ਰਾਣਾ ਅਠੌਲਾ,ਦਿਲਬਾਗ ਖਹਿਰਾ,ਬਲਵਿੰਦਰ ਚਾਹਲ,ਲਾਲ ਜੰਡਾਲੀ, ਰੀਵੇਲ ਸਿੰਘ ਤੇ ਰਾਜੂ ਹਠੂਰੀਆ ਨੇ ਆਪਣੀਆਂ-ਆਪਣੀਆਂ ਕਵਿਤਾਂਵਾ ਸੁਣਾਈਆ । ਇਸ ਪ੍ਰੋਗ੍ਰਾਮ 'ਚ ਹੋਰਨਾਂ ਤੋਂ ਇਲਾਵਾ ਲਾਲ ਸਿੰਘ ਸੁਰਤਾਪੁਰ,ਫਹਿਤ ਸਿੰਘ, ਰਣਜੀਤ ਸਿੰਘ, ਜੱਗੀ ਹਠੂਰ,ਬਿੰਦੂ ਹਠੂਰ,ਬਿਕਰਮਜੀਤ ਲਾਲੀ, ਪਰਮਿੰਦਰ ਗਰੇਵਾਲ,ਜਸਬੀਰ ਖਾਨ ਚੈੜੀਆਂ,ਕੁਲਦੀਪ ਸਿੰਘ ਸੈਣੀ ਤੇ ਸੁੱਖ ਸੰਧੂ ਨੇ ਇਸ ਪ੍ਰੋਗ੍ਰਾਮ 'ਚ ਹਾਜ਼ਰੀ ਲਵਾਈ ।