Friday, 10 June 2011

ਐਸ ਸੀ ਐਫ ਨਾਰਵੇ(ਸਪੋਰਟਸ ਕੱਲਚਰਲ ਫੈਡਰੇਸ਼ਨ) ਵੱਲੇ 18-19 ਜੂਨ ਨੂੰ ਸ਼ਾਨਦਾਰ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ।

Aਸਲੋ(ਰੁਪਿੰਦਰ ਢਿੱਲੋ ਮੋਗਾ)- ਐਸ ਸੀ ਐਫ(ਸਪੋਰਟਸ ਕੱਲਚਰਲ ਫੈਡਰੇਸ਼ਨ) ਨਾਰਵੇ ਦੇ ਮਲਕੀਅਤ ਸਿੰਘ (ਬਿੱਟੂ) ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ 18-19 ਜੂਨ(ਸ਼ਨੀਵਾਰ ਤੇ ਐਤਵਾਰ ਵਾਲੇ ਦਿਨ) ਨੂੰ Aਸਲੋ ਦੀਆ ਇੱਕੀਆ ਨਜ਼ਦੀਕ ਗਰਾਊਡਾ ਚ ਕਰਵਾਏ ਜਾ ਰਹੇ ਟੂਰਨਾਮੈਟ ਸੰਬੱਧੀ ਇੱਕ ਅਹਿਮ ਮੀਟਿੰਗ ਕੀਤੀ ਗਈ ਅਤੇ ਖੇਡ ਮੇਲੇ ਦੀਆਂ ਮੁਕੰੰਮਲ ਤਿਆਰੀਆ ਸੰਬੱਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕੱਲਬ ਦੇ ਮੈਬਰਾਂ ਦੀਆਂ ਹੁਣ ਤੋ ਹੀ ਡਿਊਟੀਆ ਵੰਡ ਦਿੱਤੀਆ ਗਈਆ ਹਨ।ਇਸ ਖੇਡ ਟੂਰਨਾਮੈਟ ਚ ਨਾਰਵੇ ਦੇ ਵੱਖ ਵੱਖ ਕੱਲਬਾ ਤੋ ਇਲਾਵਾ ਸਵੀਡਨ ਅਤੇ ਡੈਨਮਾਰਕ ਤੋ ਕੱਬਡੀ, ਵਾਲੀਬਾਲ ਆਦਿ ਟੀਮਾ ਦੇ ਖਿਡਾਰੀ ਹਿੱਸਾ ਲੈ ਰਹੇ ਹਨ।ਬੱਚੇ, ਬੱਚੀਆ ਆਦਿ ਲਈ ਵੀ ਵੱਖ ਵੱਖ ਖੇਡਾ ਦਾ ਪ੍ਰੰਬੱਧ ਹੈ ਅਤੇ ਕੱਲਬ ਵੱਲੋ ਜੇਤੂ ਟੀਮਾਂ ਦੀ ਹੋਸਲਾ ਅਫਜਾਈ ਲਈ ਆਕਰਸ਼ਿਤ ਇਨਾਮ ਰੱਖੇ ਗਏ ਹਨ। ਕੱਲਬ ਵੱਲੋ ਸੱਭ ਇੱਕ ਦਾ ਹਾਰਦਿਕ ਸਵਾਗਤ ਹੈਕਿ 18_19 ਜੂਨ ਨੂੰ ਟੂਰਨਾਮੈਟ ਦੀ ਰੋਣਕ ਵਧਾਉ ਅਤੇ ਆਪਣੇ ਵਿਰਸੇ ਦੀਆਂ ਖੇਡਾਂ ਅਤੇ ਸਭਿਆਚਾਰ ਦਾ ਆਨੰਦ ਮਾਣੋ। ਵਧੇਰੇ ਜਾਣਕਾਰੀ ਲਈ ਸ੍ਰ: ਜਗਦੀਪ ਸਿੰਘ ਰੇਹਾਲ ਨੂੰ 0047+40042928 ਤੇ ਸੰਪਰਕ ਕੀਤਾ ਜਾ ਸੱਕਦਾ ਹੈ।