ਈਪਰ / ਫਰੈਕਫੋਰਟ ( ਪ੍ਰਗਟ ਸਿੰਘ ਜੋਧਪੁਰੀ ) ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਦੀ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ ਦਸਬੰਰ ਮਹੀਨੇ ਹੋਈ ਗੋਲਕ ਚੋਰੀ ਦੀਆਂ ਖਬਰਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀ ਸੀ । ਕਿ ਬੁੱਧਵਾਰ ਦੀ ਰਾਤ ਨੂੰ ਨਕਾਬਪੋਸ਼ ਲਟੇਰਿਆਂ ਨੇ ਗੁਰਦੁਆਰਾਂ ਸਾਹਿਬ ਦਾ ਡਰ ਖੌਫ ਤੋਂ ਬਿਨ੍ਹਾਂ ਬਹੁਤ ਹੀ ਦਲੇਰੀ ਨਾਲ ਗੁਰਦੁਆਰਾ ਸਾਹਿਬ ਦੀ ਗੋਲਕ ਭੰਨ ਕੇ ਲੈ ਗਏ ਜਦ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇ ਹੋਈ ਚੋਰੀ ਜਿਸ ਵਿੱਚ ਇੱਕ ਇੰਡੀਅਨ ਤੇ ਦੋ ਔਰਤਾਂ ਇੱਕ ਇਟਾਲੀਆਂ ਤੇ ਦੂਜੀ ਅਫਰੀਕਾਂ ਮੂਲ ਦੀ ਸੀ ਜਿਨ੍ਹਾਂ ਤੋਂ ਪੁਲਿਸ ਨੇ 25 ਤੋਂ ਤੀਹ ਕਿਲੋ ਤੱਕ ਭਾਨ ਤੇ ਪੰਜ ਪੰਜ ਦੇ ਹਜ਼ਾਰ ਤੋਂ ਵੱਧ ਫੜ੍ਹੇ ਨੋਟਾਂ ਦਾ ਵੇਰਵਾ ਜੋ ਵੀਕਲ ਤੋਂ ਪ੍ਰਾਪਤ ਹੋਇਆਂ ਸੀ ਉਸ ਦੀ ਜਾਣਕਾਰੀ ਪਿਛਲੇ ਐਤਵਾਰ ਨੂੰ ਸੰਗਤਾਂ ਨਾਲ ਸਾਂਝੀ ਕੀਤੀ ਸੀ । ਕਿ ਲਟੇਰਿਆਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਭੰਨਣ ਦਾ ਨਵਾਂ ਕਾਰਾਂ ਕਰ ਦਿੱਤਾ । ਜਦ ਕਿ ਗੁਰਦੁਆਰਾ ਸਾਹਿਬ ਜੀ ਦੇ ਹਾਲ ਵਿੱਚ ਡਿਜ਼ੀਟਲ ਕੈਮਰੇ ਤੇ ਗੋਲਕ ਦੇ ਦਰਵਜ਼ੇ ਨਾਲ ਅਲਾਰਮ ਵੀ ਲਗਾਇਆ ਗਿਆ ਸੀ । ਪਰ ਗੋਲਕ ਭੰਨਣ ਵਾਲਿਆਂ ਨੇ ਅਲਾਰਮ ਦੀ ਤਾਰਾਂ ਕੱਟਕੇ ਗੋਲਕ ਦੀ ਚਾਦਰ ਨੂੰ ਭੰਨ ਕੇ ਮਾਇਆਂ ਕੱਢੀ । ਜਦ ਕਿ ਗੋਲਕ ਵਿੱਚ ਇਸ ਵਾਰ ਬਹੁਤੀ ਮਾਇਆਂ ਨਹੀ ਸੀ ਕਿਉਕਿ ਪ੍ਰਬੰਧਕ ਹਫਤੇ ਦੀ ਹਫਤੇ ਗੋਲਕ ਖੋਲਕੇ ਮਾਇਆਂ ਬੈਕ ਵਿੱਚ ਜਮ੍ਹਾਂ ਕਰਾ ਦਿੰਦੇ ਹਨ । ਗੋਲਕ ਭੰਨਣ ਦਾ ਵਾਕਿਆ ਕੈਮਰਿਆਂ ਵਿੱਚ ਸਮਾਂ ਤੜਕੇ ਤਿੰਨ ਵਜੇ ਦਾ ਹੈ । ਗੋਲਕ ਭੰਨਣ ਵਾਲਿਆਂ ਦੀ ਸਾਰੀ ਕਾਰਵਾਈ ਨੂੰ ਕੈਮਰਿਆਂ ਨੇ ਰਿਕਾਰਡ ਕੀਤਾ ਹੈ [ਗੋਲਕ ਭਨਣ ਵਾਲਿਆਂ ਨੇ ਕਾਲੇ ਕਪੜੇ ਤੇ ਮੰਹੂ ਵੀ ਕਾਲੇ ਕਪੜੇ ਨਾਲ ਢਕਿਆਂ ਹੋਇਆਂ ਸੀ ਤੇ ਸਪੋਰਟਸ ਵਾਲੇ ਬੂਟ ਪਾਏ ਹੋਏ ਸੀ । ਇਸ ਸਮੇਂ ਗੁਰਦੁਆਰਾ ਸਾਹਿਬ ਵਿੱਚ ਦੋ ਗ੍ਰੰਥੀ ਸਾਹਿਬਾਨ ਤੇ ਸੱਤ ਅੱਠ ਹੋਰ ਸੇਵਾਦਾਰ ਮਜੌਦ ਸਨ । ਜਿਨ੍ਹਾਂ ਕੋਲੋ ਵੀ ਪੁੱਛ ਗਿੱਛ ਕੀਤੀ ਜਾ ਰਿਹੀ ਹੈ । ਪੁਲਿਸ ਵਾਲੇ ਕੈਮਰਿਆਂ ਵਿਚਲੀ ਰਿਕਾਰਡ ਲੈ ਗਏ ਹਨ । ਜਿੱਥੇ ਉਹਨਾਂ ਨੇ ਆਪਣੀ ਕਾਰਵਾਈ ਅਰੰਭ ਦਿੱਤੀ ਹੈ । ਉਥੇ ਫਰੈਕਫੋਰਟ ਦੀਆਂ ਸੰਗਤਾਂ ਵੀ ਆਪਣੇ ਤੌਰਤੇ ਇਸ ਦੀ ਜਾਚ ਕਰ ਰਿਹੀਆਂ ਹਨ ਤੇ ਇਕ ਜਾਚ ਕਮੇਟੀ ਵੀ ਬਨਾਈ ਗਈ ਹੈ । ਇਸ ਗੋਲਕ ਭੰਨਣ ਦੇ ਪਿੱਛੇ ਭੇਤੀ ਦੇ ਕੰਮ ਨੂੰ ਵੀ ਨਕਾਰਿਆਂ ਨਹੀ ਜਾ ਸਕਦਾ ਤੇ ਇਸ ਵਾਰ ਗੋਲਕ ਵਿੱਚ ਬਹੁਤੀ ਮਾਇਆਂ ਵੀ ਨਹੀ ਸੀ । ਤੇ ਜਿਹੜੀ ਹੈ ਵੀ ਸੀ ਉਹ ਵੀ ਸਾਰੀ ਨਹੀ ਲੈਕੇ ਗਏ । ਇਸ ਕਰਕੇ ਸ਼ੱਕ ਦੀਆਂ ਸੂਈਆਂ ਕਈ ਪਾਸੇ ਜਾਦੀਆਂ ਹਨ । ਕਿ ਲਟੇਰਿਆਂ ਦਾ ਗੋਲਕ ਭੰਨਣ ਦਾ ਕੀ ਮਕਸਦ ਸੀ । ਜਿਸ ਦਾ ਪੂਰਾਂ ਪਤਾ ਜਾਂਚ ਹੋਣ ਤੇ ਹੀ ਲੱਗੇਗਾ । ਫਰੈਕਫੋਰਟ ਦੀਆਂ ਸੰਗਤਾਂ ਇਸ ਕਾਰੇ ਦੀ ਭਰਪੂਰ ਨਿੰਦਾ ਕਰਨ ਦੇ ਨਾਲ ਸਤਿਗੁਰਾਂ ਅੱਗੇ ਅਰਦਾਸ ਬੇਨਤੀਆਂ ਕਰਦੀਆਂ ਹਨ ਕਿ ਚੋਰਾਂ ਦਾ ਪਰਦਾਂ ਛੇਤੀ ਫਾਸ਼ ਹੋਵੇ ਤੇ ਗੁਰੂ ਮਹਰਾਜ ਇਹਨਾਂ ਦੋਸ਼ੀਆਂ ਨੂੰ ਆਪ ਸਜ਼ਾ ਦੇਵੇ ।
ਇਥੇ ਵਰਨਣਯੋਗ ਹੈ ਕਿ ਭਾਵੇਂ ਜਰਮਨ ਭਰ 'ਚ ਬਹੁਤ ਸਾਰੇ ਗੁਰੂਘਰ ਸੁਸ਼ੋਭਤ ਹਨ ਪਰ ਗੁਰਦਵਾਰਾ ਸਾਹਿਬ ਫਰੈਂਕਫੋਰਟ ਜਿਥੇ ਜਰਮਨ ਭਰ ਦੇ ਸਿੱਖਾਂ ਦਾ ਕੇਂਦਰ ਹੈ ਉਥੇ ਪੰਥਕ ਜਥੇਬੰਦੀਆਂ ਦੀਆਂ ਬਹੁਤ ਹੀ ਸੁਚਾਰੂ ਢੰਗ ਨਾਲ ਚਲਾਈਆਂ ਜਾਦੀਆਂ ਗਤੀਵਿਧੀਆਂ ਨੇ ਵੀ ਪੰਥ ਦੋਖੀਆਂ ਦੀਆਂ ਨੀਂਦ ਹਰਾਮ ਕੀਤੀ ਹੋਈ ਹੈ ।