ਇਟਲੀ- ਪੱਤਰਕਾਰ ਦਲਬੀਰ ਕੈਂਥ ਤੇ ਕੀਤਾ ਗਿਆ ਹਮਲਾ ਬਹੁਤ ਘਿਨਾਉਣਾ ਅਤੇ ਘਟੀਆ ਸੋਚ ਵਾਲਾ ਕੰਮ ਹੈ । ਪੱਤਰਕਾਰਾਂ ਨੇ ਹਮੇਸ਼ਾਂ ਹੀ ਸਾਰੇ ਭਾਈਚਾਰੇ ਦੀਆਂ ਗਤੀਵਿਧੀਆਂ ਨੂੰ ਸਮੂਹ ਸੰਸਾਰ ਦੇ ਸਾਹਮਣੇ ਪੇਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਸੱਚ ਤੇ ਪਹਿਰਾ ਦੇਣ ਵਾਲੇ ਹਰ ਇਨਸਾਨ ਤੇ ਹਮੇਸ਼ਾਂ ਹੀ ਮੌਕੇ ਦੇ ਗਲਤ ਅਨਸਰਾਂ ਨੇ ਉਂਗਲ ਉਠਾਈ ਹੈ ਅਤੇ ਕਈ ਵਾਰ ਜਾਨੋ ਮਾਰਨ ਤੱਕ ਵੀ ਗਏ ਹਨ । ਅਜਿਹਾ ਹੀ ਇਟਲੀ ਦੇ ਪੱਤਰਕਾਰ ਦਲਬੀਰ ਕੈਂਥ ਨਾਲ ਹੋਇਆ ਹੈ । ਪਰ ਜਿਵੇਂ ਆਖਦੇ ਹਨ ਕਿ ਸੱਚ ਬੋਲਣ ਵਾਲੇ ਕਦੇ ਡਰਦੇ ਨਹੀਂ ਇਸੇ ਤਰਾਂ ਹੀ ਪੱਤਰਕਾਰ ਦੀ ਕਲਮ ਕਦੇ ਰੁਕਣੀ ਨਹੀਂ ਚਾਹੀਦੀ । ਸੋ ਆਸ ਕਰਦੇ ਹਾਂ ਕਿ ਦਲਬੀਰ ਕੈਂਥ ਆਪਣੇ ਤੇ ਹੋਏ ਇਸ ਹਮਲੇ ਤੋਂ ਉੱਚਾ ਉੱਠ ਕੇ ਪੰਜਾਬੀ ਬੋਲੀ, ਪੰਜਾਬੀ ਭਾਈਚਾਰੇ ਦੀ ਹਰ ਖਬਰ ਨੂੰ ਬੜੇ ਹੌਂਸਲੇ ਅਤੇ ਨਿਡਰਤਾ ਨਾਲ ਲਿਖਦੇ ਹੋਏ ਆਪਣੇ ਪੱਤਰਕਾਰੀ ਦੇ ਸਫ਼ਰ ਨੂੰ ਹੋਰ ਵੀ ਤੇਜੀ ਨਾਲ ਤਹਿ ਕਰਦਾ ਹੋਇਆ ਅੱਗੇ ਵਧੇਗਾ । ਦਲਬੀਰ ਕੈਂਥ ਤੇ ਹੋਏ ਹਮਲੇ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ,
ਬਲਵਿੰਦਰ ਸਿੰਘ ਚਾਹਲ 'ਮਾਧੋ ਝੰਡਾ'।