{3} ਪਿਆਰੇ ਵੀਰ ਮਨਦੀਪ ਖੁਰਮੀ,ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਨਾਂਅ ਨੂੰ ਦੁਨੀਆਂ ਦੇ ਕੋਨੇ ਕੋਨੇ 'ਚ ਵਸੇ ਪੰਜਾਬੀਆਂ ਨਾਲ ਸਾਂਝਾ ਕਰਨ ਦੇ ਇਸ ਉਪਰਾਲੇ ਲਈ ਵਧਾਈ ਦੇ ਹੱਕਦਾਰ ਹੋ। ਵਿਦੇਸ਼ ਦੀ ਰੁਝੇਵਿਆਂ ਭਰੀ ਜਿੰਦਗੀ 'ਚ ਬੰਦਾ ਆਪਣੇ ਬਾਲ-ਬੱਚਿਆਂ ਨੂੰ ਵੀ ਸਮਾਂ ਨਹੀਂ ਦੇ ਸਕਦਾ ਪਰ ਤੁਸੀਂ ਆਪਣੇ ਪਿੰਡ 'ਹਿੰਮਤਪੁਰੇ' ਦੇ ਹਰ ਪਹਿਲੂ ਨੂੰ ਇਕੱਤਰ ਕਰਨ ਲਈ ਸਮਾਂ ਦੇ ਰਹੇ ਹੋ। ਆਪਣੀਆਂ ਹੀ ਸਤਰਾਂ ਨਾਲ ਹੱਲਾਸ਼ੇਰੀ ਦੇਵਾਂਗਾ ਕਿ...
"ਜੰਮਣ ਭੋਇੰ ਨੂੰ ਛੱਡ ਕੇ ਆਉਣਾ,
ਸੌਖਾ ਨਹੀਂ ਹੁੰਦਾ।
ਓਪਰੀ ਧਰਤੀ 'ਤੇ ਚਿੱਤ ਲਾਉਣਾ,
ਸੌਖਾ ਨਹੀਂ ਹੁੰਦਾ।
ਰਹਿਣਾ ਵਿੱਚ ਪ੍ਰਦੇਸਾਂ,
ਸੁਪਨੇ ਲੈਣੇ ਵਤਨਾਂ ਦੇ,
ਟੁਕੜਿਆਂ ਵਿੱਚ ਵੰਡ ਹੋ ਕੇ ਜਿਉਣਾ,
ਸੌਖਾ ਨਹੀਂ ਹੁੰਦਾ।"
ਵਜੂਦ ਇੰਗਲੈਂਡ 'ਚ ਹੋਣ ਦੇ ਬਾਵਜੂਦ ਵੀ ਆਪਣੇ ਪਿੰਡ ਯਾਦਾਂ ਰਾਹੀਂ ਗੇੜਾ ਮਾਰਦੇ ਰਹਿਣ ਦੀ ਜੁਗਤ ਸਚਮੁੱਚ ਹੀ ਵੱਖਰੀ ਹੈ ਤੁਹਾਡੀ..। ਆਪਣੇ ਪਿੰਡ ਵਾਸੀਆਂ ਨੂੰ ਸਾਹਿਤ ਨਾਲ ਜੋੜਨ ਲਈ ਵਧਾਈ ਦੇ ਪਾਤਰ ਹੋ ਕਿਉਂਕਿ ਇੰਟਰਨੈਟ ਦਾ ਸੂੰਹਾ ਆਦਮੀ ਆਪਣੇ ਪਿੰਡ ਦਾ ਨਾਂ ਲਿਖ ਕੇ ਜਰੂਰ ਲੱਭਦਾ ਹੈ...ਜਦੋਂ ਵੀ 'ਹਿੰਮਤਪੁਰੀਏ ਆਪਣੇ ਪਿੰਡ ਦਾ ਨਾਂਅ ਲਿਖ ਕੇ 'ਸਰਚ' ਕਰਨਗੇ ਤਾਂ ਸੁਭਾਵਿਕ ਹੈ ਕਿ 'ਹਿੰਮਤਪੁਰਾ ਡੌਟ ਕੌਮ' ਉਹਨਾਂ ਸਾਹਮੇਂ ਹੋਵੇਗਾ। ਹਰ ਕਿਸੇ ਨੂੰ ਅਰਜੋਈ ਹੈ ਕਿ ਜਿੰਦਗੀ ਦੇ ਅਸਲ ਮਾਅਨੇ ਸਿੱਖਣ ਲਈ ਕੁਝ ਨਾ ਕੁਝ ਜਰੂਰ ਪੜ੍ਹੋ.. ਕਿਤਾਬਾਂ ਜਾਂ ਸਾਹਿਤ ਨਾਲ ਯਾਰੀ ਜਰੂਰ ਪਾਓ.. ਇਹ ਮਨੁੱਖਾਂ ਵਾਂਗ ਦਗਾ ਨਹੀਂ ਦਿੰਦੀਆਂ.।
ਫਿਰ ਮਿਲਾਂਗੇ..
ਤੁਹਾਡਾ
ਦੇਬੀ ਮਖਸੂਸਪੁਰੀ