ਹਰ ਭਾਰਤੀ ਨੂੰ ਇਹ ਜਾਣ ਕੇ ਦੁੱਖ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਟਾਹਰਾਂ ਮਾਰਨ ਵਾਲੀ 'ਬਾਦਲ ਸਰਕਾਰ' ਵੱਲੋਂ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਨੂੰ ਬੇਹੱਦ ਸ਼ਰਮਨਾਕ ਮੋੜਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਇੱਕ ਪਰਿਵਾਰ ਦੀ ਇਸ 'ਕਾਲੀ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਤੇਈ ਮਾਰਚ ਨੂੰ ਪੰਜਾਬ ਦੇ ਠੇਕਿਆਂ ਨੂੰ ਨਿਲਾਮ ਕਰਨ ਦਾ ਫੈਸਲਾ ਲਿਆ ਹੈ। ਉਹ ਤੇਈ ਮਾਰਚ, ਜਿਸ ਨੂੰ ਪੰਜਾਬ ਦੇ ਲੋਕ ਉਹਨਾਂ ਲਈ ਮਰ ਮਿਟਣ ਵਾਲੇ ਜਾਂਬਾਜ ਯੋਧੇ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਸ਼ਹੀਦੀ ਦਿਨ ਵਜੋਂ ਮਨਾਉਂਦੇ ਹਨ, ਉੱਥੇ ਪੰਜਾਬ ਸਰਕਾਰ ਇਸ ਦਿਨ ਨੂੰ ਪੰਜਾਬ ਦੇ ਲੋਕਾਂ ਲਈ ਨਵੀਂ ਆਬਕਾਰੀ ਨੀਤੀ ਤਿਆਰ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਰਾਬ ਦੇ ਪਿਆਕੜ ਬਣਾਉਣ ਦੇ ਆਹਰ 'ਚ ਰੁੱਝੀ ਪਈ ਹੈ। ਇਹ ਗੱਲ ਯਾਦ ਰੱਖਣ ਯੋਗ ਹੈ ਕਿ ਸ਼ਹੀਦ ਹਮੇਸ਼ਾ ਹੀ ਲੋਕਾਂ ਦੇ ਪੁੱਤ, ਲੋਕਾਂ ਲਈ ਹੋਏ ਹਨ ਜਦੋਂਕਿ ਲੀਡਰਾਂ ਦੇ ਪੁੱਤ ਜੰਮਦੇ ਹੀ ਕੁਰਸੀਆਂ ਦਾ ਆਨੰਦ ਮਾਨਣ ਲਈ ਹਨ। ਸਰਕਾਰਾਂ ਨੂੰ ਸ਼ਹੀਦਾਂ ਦੀ ਸੋਚ ਨਾਲ ਕੋਈ ਸਰੋਕਾਰ ਨਹੀਂ.. ਇਸ ਗੱਲ ਦਾ ਅੰਦਾਜਾ ਇਸ ਫੁਰਮਾਨ ਤੋਂ ਲਾਇਆ ਜਾ ਸਕਦਾ ਹੈ। ਆਓ ਆਵਾਜ ਬੁਲੰਦ ਕਰਕੇ ਪੰਜਾਬ ਸਰਕਾਰ ਦੇ ਇਸ ਅਤਿ ਨਿੰਦਣਯੋਗ ਫੈਸਲੇ ਦਾ ਵਿਰੋਧ ਕਰੀਏ... । 'ਬੱਦਲ' ਫਿਰ ਤੋਂ ਸ਼ਹੀਦਾਂ ਦੀ ਸੋਚ ਨੂੰ ਲੈ ਕੇ ਬਲ ਰਹੀ ਸੰਗਰਾਮੀ ਮਸ਼ਾਲ ਉੱਪਰ ਆਪਣਾ ਚਿੱਕੜ ਸੁੱਟਣ ਦਾ ਹੌਸਲਾ ਨਾ ਕਰੇ।