ਪਰਥ- ਕਿਸੇ ਵੇਲੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਹੁੱਲੇ ਹੁਲਾਰੇ' ਵਿੱਚ 'ਲਾਰਾ ਲੱਪਾ' ਗੀਤ ਗਾ

ਕੇ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਡੇਰਾ ਲਾਉਣ ਵਾਲਾ ਗਾਇਕ ਸੁਖਵਿੰਦਰ ਸਿੰਘ ਅੱਜ ਬਾਲੀਵੁੱਡ ਸੰਗੀਤ ਮੰਡੀ ਵਿੱਚ ਚੋਟੀ ਦੇ ਗਾਇਕਾਂ ਵਿੱਚ ਸ਼ੁਮਾਰ ਹੈ। 'ਦਬੰਗ ਸੇਲਜ ਐਂਡ ਮਾਰਕੀਟਿੰਗ' ਵੱਲੋਂ ਆਯੋਜਿਤ ਕੀਤੇ ਜਾ ਰਹੇ 'ਪਰਥ ਸ਼ੋਅ' ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿੰਨੀ ਕੌਸ਼ਲ, ਵਿਸ਼ਾਲ ਕੌਸ਼ਲ, ਹਰਸਿਮਰਨ ਸਿੰਘ ਤੇ ਹਰਕਮਲ ਸਿੰਘ ਨੇ ਦੱਸਿਆ ਕਿ ਸੰਗੀਤ ਪ੍ਰੇਮੀਆਂ ਦੀ ਪੁਰਜ਼ੋਰ ਮੰਗ 'ਤੇ ਸੁਖਵਿੰਦਰ ਸਿੰਘ ਦਾ ਸ਼ੋਅ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਮੰਚ ਸੰਚਾਲਕ ਵਜੋਂ ਜਾਣਿਆ ਪਛਾਣਿਆ ਨਾਂ ਹਰਮੰਦਰ ਕੰਗ ਆਪਣੀ ਕਲਾ ਦਾ ਰੰਗ ਬਿਖੇਰਨਗੇ ਅਤੇ ਗ੍ਰਾਫਿਕ ਡਿਜਾਈਨਰ ਵਜ਼ੋਂ ਸੇਵਾਵਾਂ ਧਰਮਪਾਲ ਭੁੱਲਰ ਅਦਾ ਕਰਨਗੇ।