-ਰੋਕੋ ਕੈਂਸਰ ਸੰਸਥਾ ਦੇ ਗਲੋਬਲ ਰਾਜਦੂਤ ਮੁੱਖ ਮਹਿਮਾਨ ਵਜੋਂ ਪਹੁੰਚੇ।
ਲੰਡਨ, (ਮਨਦੀਪ ਖੁਰਮੀ) ਗੁਰੂ ਨਾਨਕ ਯੂਨੀਵਰਸਲ ਸੇਵਾ ਯੂ. ਕੇ. ਵੱਲੋਂ ਕਿੰਗਜ਼ਵੇ ਰੈਸਟੋਰੈਂਟ ਹੰਸਲੋ ਵਿਖੇ ਵਿਸ਼ੇਸ਼ ਮਿਲਣੀ ਸਮਾਗਮ ਦਾ ਆਯੋਜ਼ਨ ਕੀਤਾ ਗਿਆ ਜਿਸ ਵਿੱਚ ਪੰਜਾਬ ਵਿੱਚ ਕੈਂਸਰ ਦੇ ਦਿਨੋਂ ਦਿਨ ਵਧਦੇ ਜਾ ਰਹੇ ਪ੍ਰਕੋਪ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜ਼ੋਂ ਸੰਸਥਾ ਰੋਕੋ ਕੈਂਸਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਹੰਸਲੋ ਮੈਂਬਰ ਪਾਰਲੀਮੈਂਟ ਸੀਮਾ ਮਲਹੋਤਰਾ, ਉੱਘੇ ਸਾਹਿਤਕਾਰ ਡਾ. ਸਾਥੀ ਲੁਧਿਆਣਵੀ, ਉਸਤਾਦ ਸ਼ਾਇਰ ਚਮਨ ਲਾਲ ਚਮਨ, ਸਾਹਿਤਕਾਰ ਡਾ. ਤਾਰਾ ਸਿੰਘ ਆਲਮ, ਸ੍ਰੀ ਮੋਹਨ ਜੁਟਲੇ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਐਡਵੋਕੇਟ ਸੁਰਿੰਦਰ ਸਿੰਘ ਨਰੂਲਾ, ਚੇਅਰਮੈਨ ਜਸਵੀਰ ਸਿੰਘ ਮਠਾੜੂ, ਟੀ.ਵੀ. ਪੇਸ਼ਕਾਰ ਮੇਜਰ ਸੰਧੂ, ਜਸਵਿੰਦਰ ਸਿੰਘ ਦੂਆ ਆਦਿ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਬੁਲਾਰਿਆਂ ਨੇ ਪੰਜਾਬ ਵਿੱਚ ਕੈਂਸਰ ਨਾਲ ਵਧ ਰਹੀ ਮੌਤ ਦਰ ਨੂੰ ਅਗਿਆਨਤਾ ਅਤੇ ਹੁਣ ਤੱਕ ਦੀਆਂ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਮੁਹੱਈਆ ਕਰਨ ਵਿੱਚ ਸੰਜ਼ੀਦਗੀ ਦੀ ਘਾਟ ਦੱਸਿਆ। ਇਸ ਸਮੇਂ ਬੋਲਦਿਆਂ ਸ੍ਰੀ ਕੁਲਵੰਤ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੀ ਰੋਕੋ ਕੈਂਸਰ ਸੰਸਥਾ ਵੱਲੋਂ ਪਿਛਲੇ ਵਰ•ੇ ਦੌਰਾਨ ਹੀ ਇਕੱਲੇ ਪੰਜਾਬ ਵਿੱਚ 1027 ਕੈਂਪ ਲਗਾ ਕੇ 2 ਲੱਖ 17 ਹਜ਼ਾਰ ਔਰਤਾਂ ਦੀ ਕੈਂਸਰ ਸੰਬੰਧੀ ਮੁਫ਼ਤ ਜਾਂਚ ਕੀਤੀ ਜਾ ਚੁੱਕੀ ਹੈ। ਰੋਕੋ ਕੈਂਸਰ ਵੱਲੋਂ 4379 ਛਾਤੀ ਦੇ ਕੈਂਸਰ ਪੀੜਤ ਔਰਤਾਂ ਦੀ ਜ਼ੀਰੋ ਸਟੇਜ਼ Ḕਤੇ ਜਾਂਚ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਜਾਣੋਂ ਬਚਾ ਲਿਆ ਹੈ। ਉਹਨਾਂ ਵੀ ਕੈਂਸਰ ਦੀ ਬੀਮਾਰੀ ਦੇ ਵਾਧੇ ਵਿੱਚ ਅਗਿਆਨਤਾ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਪਿੰਡ ਰੋਕੋ ਕੈਂਸਰ ਜ਼ਰੀਏ ਜਾਂਚ ਕੈਂਪ ਲਗਵਾਉਣ ਤਾਂ ਜੋ ਪੰਜਾਬ ਵਿੱਚੋਂ ਕੈਂਸਰ ਦੀ ਜੜ• ਪੁੱਟੀ ਜਾ ਸਕੇ। ਇਸ ਸਮੇਂ ਉਮਰਾਉ ਅਟਵਾਲ ਵੱਲੋਂ ਆਪਣੇ ਪਿੰਡ ਵਿੱਚ ਕੈਂਪ ਲਗਵਾਉਣ ਲਈ ਸਹਾਇਤਾ ਰਾਸ਼ੀ ਦਾ ਚੈੱਕ ਸ੍ਰੀ ਧਾਲੀਵਾਲ ਨੂੰ ਭੇਂਟ ਕੀਤਾ ਅਤੇ ਹਰ ਸਾਲ ਕੈਂਪ ਲਗਵਾਉਂਦੇ ਰਹਿਣ ਦਾ ਵਾਅਦਾ ਵੀ ਕੀਤਾ। ਡਾਥ ਤਾਰਾ ਸਿੰਘ ਆਲਮ ਦੀ ਧਾਰਮਿਕ ਪੁਸਤਕ Ḕਚਿੱਤ ਨੂੰ ਟਿਕਾਣੇ ਰੱਖੀਏḔ ਦੇ ਅੰਗਰੇਜ਼ੀ ਅਨੁਵਾਦ Ḕਮੈਡੀਟੇਸ਼ਨḔ ਦੀ ਪਹਿਲੀ ਕਾਪੀ ਕੁਲਵੰਤ ਸਿੰਘ ਧਾਲੀਵਾਲ ਨੂੰ ਭੇਂਟ ਕੀਤੀ ਗਈ। ਨਾਟਕਕਾਰ ਚੰਦਰ ਸ਼ੇਖਰ ਮੋਗਾ ਦਾ ਨਾਟ-ਸੰਗ੍ਰਹਿ Ḕਮਿੱਟੀ ਦੀ ਕਹਾਣੀ ਵੀ ਲੋਕ ਅਰਪਿਤ ਕੀਤਾ ਗਿਆ। ਮੰਚ ਸੰਚਾਲਕ ਦੇ ਫ਼ਰਜ਼ ਮਨਦੀਪ ਖੁਰਮੀ ਨੇ ਅਦਾ ਕੀਤੇ।