
ਲੰਡਨ (ਮਨਦੀਪ ਖੁਰਮੀ) ਇੰਗਲੈਂਡ ਦੀ ਰਾਜਨੀਤੀ ਵਿੱਚ ਨਵੇਂ ਅਤੇ ਨੌਜ਼ਵਾਨ ਚਿਹਰਿਆਂ ਦੀ ਆਮਦ ਨੂੰ ਇੱਕ ਸ਼ੁਭ ਸ਼ਗਨ ਵਜੋਂ ਲਿਆ ਜਾ ਰਿਹਾ ਹੈ। ਕਿਉਂਕਿ ਅਸਲੀਅਤ ਹੈ ਕਿ ਇੱਕ ਨੌਜ਼ਵਾਨ ਕਿਸੇ ਵੀ ਖੇਤਰ ਵਿੱਚ ਵਧੇਰੇ ਜੋਸ਼ੋ ਖਰੋਸ਼ ਨਾਲ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ। ਇੰਗਲੈਂਡ ਦੀ ਰਾਜਨੀਤੀ ਵਿੱਚ ਕਸਬੇ ਸਲੋਹ ਤੋਂ ਲੇਬਰ ਪਾਰਟੀ ਵੱਲੋਂ ਚੋਣ ਲੜ ਕੇ ਬਾਰੋਅ ਵਿੱਚ ਸਭ ਤੋਂ ਘੱਟ ਉਮਰ ਦੀ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ ਅੰਤਰੀਵ ਕੌਰ ਢਿੱਲੋਂ ਨੂੰ। ਅੰਤਰੀਵ ਢਿੱਲੋਂ ਨੇ ਸਲੋਹ ਦੇ ਬੇਲਿਸ ਐਂਡ ਸਟੋਕ ਵਾਰਡ ਤੋਂ ਸਭ ਤੋਂ ਵੱਧ 1399 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਜਦੋਂਕਿ ਆਜਾਦ ਉਮੀਦਵਾਰ ਪ੍ਰਵੇਜ ਚੌਧਰੀ ਨੇ 426 ਅਤੇ ਯੂ. ਕੇ. ਇੰਡੀਪੈਂਡੈਂਸ ਪਾਰਟੀ ਦੇ ਐਲਨ ਡੈਵਰਿਲ ਨੇ 150 ਵੋਟਾਂ ਪ੍ਰਾਪਤ ਕੀਤੀਆਂ। ਜ਼ਿਕਰਯੋਗ ਹੈ ਕਿ ਅੰਤਰੀਵ ਢਿੱਲੋਂ ਅੰਤਰਰਾਸ਼ਟਰੀ ਸਾਹਿਤਕ ਮੈਗਜ਼ੀਨ ḔਚਰਚਾḔ ਦੇ ਮੁੱਖ ਸੰਪਾਦਕ ਅਤੇ ਸਾਬਕਾ ਕੌਂਸਲਰ ਦਰਸ਼ਨ ਢਿੱਲੋਂ ਮੁਰਾਦਵਾਲਾ ਦੀ ਹੋਣਹਾਰ ਧੀ ਹੈ।