Thursday, 1 September 2011

ਅਜੈਬ ਸਿੰਘ ਗਰਚਾ ਅਥਲੈਟਿਕ ਫੁੱਟਬਾਲ ਕਲੱਬ ਸਮੈਦਿਕ ਦੇ ਚੇਅਰਮੈਨ ਨਿਯੁਕਤ।

ਲੰਡਨ,(ਮਨਦੀਪ ਖੁਰਮੀ ਹਿੰਮਤਪੁਰਾ) ਸਮਾਜ ਸੇਵੀ ਹਲਕਿਆਂ ਵਿੱਚ ਜਾਣੀ ਪਛਾਣੀ ਸਖ਼ਸ਼ੀਅਤ ਅਤੇ ਉੱਘੇ ਵਪਾਰੀ ਸ੍ਰ: ਅਜੈਬ ਸਿੰਘ ਗਰਚਾ ਨੂੰ ਅਥਲੈਟਿਕ
ਫੁੱਟਬਾਲ ਕਲੱਬ ਸਮੈਦਿਕ ਵੱਲੋਂ ਦੂਸਰੀ ਵਾਰ ਚੇਅਰਮੈਨ ਵਜੋਂ ਕਾਰਜ ਭਾਰ ਸੰਭਾਲਣ ਲਈ ਨਿਯੁਕਤ ਕੀਤਾ ਗਿਆ ਹੈ। ਕਲੱਬ ਦੇ ਸਕੱਤਰ ਸਲੀਮ ਰਸ਼ੀਦ ਅਤੇ ਜੀਵਨ ਮੈਂਬਰ ਰੋਨੀ ਪਰਮਾਰ ਵੱਲੋਂ ਸ੍ਰੀ ਗਰਚਾ ਨੂੰ ਨਿਯੁਕਤੀ ਪੱਤਰ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਗਰਚਾ ਸਮਾਜ ਭਲਾਈ ਦੇ ਨਾਲ ਨਾਲ ਖੇਡਾਂ ਦੀ ਪ੍ਰਫੁੱਲਤਾ ਲਈ ਵੀ ਹਰ ਸਮੇਂ ਤਤਪਰ ਰਹਿੰਦੇ ਹਨ। ਉਹਨਾਂ ਦੀਆਂ ਕਲੱਬ ਲਈ ਨਿਭਾਈਆਂ ਪਿਛਲੇ ਸਾਲ ਦੀਆਂ ਆਹਲਾ ਕਿਸਮ ਦੀਆਂ ਜ਼ਿੰਮੇਵਾਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਕਲੱਬ ਮੈਨੇਜਮੈਂਟ ਵੱਲੋਂ ਉਹਨਾਂ ਨੂੰ ਮੁੜ ਚੇਅਰਮੈਨ ਨਿਯੁਕਤ ਕਰਨ ਦਾ ਮਾਣ ਬਖਸ਼ਿਆ ਹੈ। ਇਸ ਨਿਯੁਕਤੀ Ḕਤੇ ਖੁਸ਼ੀ ਪ੍ਰਗਟ ਕਰਦਿਆਂ ਉੱਘੇ ਕਬੱਡੀ ਪ੍ਰਮੋਟਰ ਮਹਿੰਦਰ ਸਿੰਘ ਮੌੜ, ਕੁੰਦਨ ਸਿੰਘ ਖੈੜਾ, ਪ੍ਰਸਿੱਧ ਕਬੱਡੀ ਖਿਡਾਰੀ ਮੋਹਨਾ ਕਾਲਾਸੰਘਿਆਂ, ਬਹਾਦਰ ਸਿੰਘ ਸ਼ੇਰਗਿੱਲ, ਸੁਰਿੰਦਰ ਸਿੰਘ ਅਟਵਾਲ, ਖੇਡ ਲੇਖਕ ਪਰਮਜੀਤ ਸਿੰਘ ਬਾਗੜੀਆ, ਪ੍ਰਸਿੱਧ ਕੁਮੈਂਟੇਟਰ ਅਰਵਿੰਦਰ ਸਿੰਘ ਕੋਛੜ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਜਸਵੰਤ ਸਿੰਘ (ਜੇ ਜੇ ਵਾਈਨ) ਆਦਿ ਵੱਲੋਂ ਮੁਬਾਰਕਬਾਦ ਪੇਸ਼ ਕੀਤੀ ਗਈ ਅਤੇ ਆਸ ਪ੍ਰਗਟਾਈ ਕਿ ਸ੍ਰੀ ਗਰਚਾ ਨੇੜ ਭਵਿੱਖ ਵਿੱਚ ਵੀ ਪਹਿਲਾਂ ਵਾਂਗ ਹੀ ਤਨਦੇਹੀ ਅਤੇ ਵਿਤਕਰਾ ਰਹਿਤ ਸੇਵਾਵਾਂ ਨਿਭਾਉਂਦੇ ਰਹਿਣਗੇ।