Sunday, 21 August 2011

ਬੱਬੂ ਮਾਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ 'ਤੇ....

ਐਡੀਲੇਡ (ਰਿਸ਼ੀ ਗੁਲਾਟੀ) ਨੌਜਵਾਨ ਦਿਲਾਂ ਦੀ ਧੜਕਣ ਤੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ 2 ਸਿਤੰਬਰ ਤੋਂ 25 ਸਿਤੰਬਰ ਤੱਕ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਦੌਰੇ 'ਤੇ ਆ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਸਟ੍ਰੇਲੀਅਨ ਐਡੀਲੇਡ ਇੰਟਰਨੈਸ਼ਨਲ ਕਾਲਜ ਦੇ ਡਾਇਰੈਕਟਰ ਤੇ ਇਸ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਪ੍ਰਿਤਪਾਲ ਸਿੰਘ ਗਿੱਲ (ਬੌਬੀ ਗਿੱਲ) ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸ਼ੋਅ ਦਾ ਆਯੋਜਨ ਨੌਜਵਾਨ ਵਿਦਿਆਰਥੀਆਂ ਤੇ ਬਾਕੀ ਪੰਜਾਬੀ ਭਾਈਚਾਰੇ ਦੀ ਪੁਰਜ਼ੋਰ ਮੰਗ ਨੂੰ ਮੁੱਖ ਰੱਖਦਿਆਂ ਕਰਨ ਦਾ ਫੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਬੱਬੂ ਮਾਨ ਐਡੀਲੇਡ, ਬ੍ਰਿਸਬੇਨ, ਪਰਥ, ਕੈਨਬਰਾ, ਸਿਡਨੀ, ਮੈਲਬੌਰਨ ਤੇ ਆਕਲੈਂਡ ਵਿਖੇ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਇਨ੍ਹਾਂ ਸ਼ੋਆਂ ਦੌਰਾਨ ਹੀ ਬੱਬੂ ਮਾਨ ਆਪਣੀ ਨਵੀਂ ਆ ਰਹੀ ਪੰਜਾਬੀ ਫਿਲਮ "ਹੀਰੋ ਹਿਟਲਰ ਇਨ ਲਵ" ਦੇ ਨਵੇਂ ਗਾਣੇ ਸੁਣਾਉਣਗੇ ਤੇ ਫਿਲਮ ਦੇ ਸੀਨ ਵੀ ਦਰਸ਼ਕਾਂ ਦੇ ਸਨਮੁੱਖ ਪੇਸ਼ ਕੀਤੇ ਜਾਣਗੇ |