ਤੀਹ ਮਈ ਦੋ ਹਜਾਰ ਛੇ ਦੀ ਰਾਤ ਕਦੇ ਨੀਂ ਭੁੱਲਣੀ ਡੈਡੀ....... ਓਸ ਦਿਨ ਤੁਸੀਂ ਸਾਨੂੰ ਅਲਵਿਦਾ ਕਹਿ ਗਏ ਸੀ। ਅਲਵਿਦਾ ਵੀ ਐਸੀ ਕਿ ਮੁੜ ਮਿਲਣਾ ਹੀ ਨਹੀਂ। ਇੱਕ ਪੁੱਤ ਦਿਆਂ ਹੱਥਾਂ 'ਚ ਪਿਓ ਦੀ ਜਾਨ ਨਿੱਕਲਣ ਨੂੰ ਲੋਕ ਓਸ ਪੁੱਤ ਨੂੰ ਕਰਮਾਂ ਵਾਲਾ ਕਹਿੰਦੇ ਹਨ ਕਿਉਂਕਿ ਪਿਓ ਨੇ ਆਖਰੀ ਸਾਹ ਜੋ ਪੁੱਤ ਦੀਆਂ ਬਾਹਵਾਂ 'ਚ ਲਿਆ ਹੁੰਦੈ। ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਕਹਾਂ ਕਿ ਨਿਕਰਮਾ ਕਿ ਜਿਸ ਰਾਤ ਤੁਸੀਂ ਕਿਹਾ ਸੀ ਕਿ "ਅੱਜ ਨੀਂ ਬਚਦੇ"....... ਓਸ ਦਿਨ ਤਾਂ ਮੇਰਾ ਜਨਮਦਿਨ ਸੀ... ਪਰ ਹਰ ਸਾਲ ਮੇਰਾ ਮਨ ਹੀ ਪੁੱਛਿਆ ਜਾਣਦੈ ਪਰ ਡੈਡੀ ਹਰ ਸਾਲ ਮੈਂ ਵੀ ਤੁਹਾਡੇ ਨਾਲ ਇਹੀ ਵਾਅਦਾ ਦੁਹਰਾਉਂਦਾ ਰਹੂੰਗਾ ਕਿ "ਤੁਸੀਂ ਹਰ ਸਾਹ ਮੇਰੇ ਨਾਲ ਹੋ, ਜਿੰਨਾ ਚਿਰ ਮੇਰੇ ਸਾਹ ਚੱਲਣਗੇ... ਤੁਹਾਡੀ ਨੀਵੀਂ ਨਹੀਂ ਪੈਣ ਦਿੰਦਾ... ਜੇ ਆਵਦੇ ਇਰਾਦਿਆਂ ਤੋਂ ਥਿੜਕ ਗਿਆ ਤਾਂ ਲੋਕ ਸਮਝ ਲੈਣਗੇ ਕਿ ਮਨਦੀਪ ਖੁਰਮੀ ਹਿੰਮਤਪੁਰਾ.... ਕੰਡਕਟਰ ਗੁਰਬਚਨ ਖੁਰਮੀ ਹਿੰਮਤਪੁਰਾ ਦਾ ਪੁੱਤ ਨਹੀਂ... ਡੈਡੀ ਤੁਹਾਨੂੰ ਸਲਾਮ...। ਸੱਚੇ ਦਿਲੋਂ।
ਤੁਹਾਡਾ ਪੁੱਤ,
ਮਨਦੀਪ ਖੁਰਮੀ ਹਿੰਮਤਪੁਰਾ