Sunday, 24 October 2010
ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ ਦਾ ਵਤਨ ਵਾਪਸੀ ਸਮੇਂ ਸਨਮਾਨ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਜਿਲ੍ਹਾ ਮੋਗਾ ਦੇ ਪਿੰਡ ਨੰਗਲ ਦੇ ਜੰਮਪਲ ਖੇਡ ਲੇਖਕ ਜਗਸੀਰ ਧਾਲੀਵਾਲ ਨੰਗਲ ਦੀ ਦੋ ਸਾਲਾਂ ਦੀ ਇੰਗਲੈਂਡ 'ਚ ਠਹਿਰ ਉਪਰੰਤ ਵਤਨ ਵਾਪਸੀ ਤੋਂ ਪਹਿਲਾਂ ਸਨਮਾਨ ਹਿੱਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਸ਼ਵ ਪ੍ਰਸਿੱਧ ਗੀਤਕਾਰ ਤੇ ਖੇਡ ਕੁਮੈਂਟੇਟਰ ਮੱਖਣ ਬਰਾੜ ਮੱਲਕੇ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸਾਹਿਤਕਾਰ ਡਾ: ਤਾਰਾ ਸਿੰਘ ਆਲਮ, ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਕਵੀ ਰਵਿੰਦਰ ਨੱਥੋਵਾਲ, ਨੌਜ਼ਵਾਨ ਲੇਖਕ ਹਰਪ੍ਰੀਤ ਸਿੰਘ ਸੰਗਰੂਰ, ਪ੍ਰਭਦੀਪ ਸਿੱਧੂ ਹਿੰਮਤਪੁਰਾ, ਕਬੱਡੀ ਖਿਡਾਰੀ ਤਰਲੋਚਨ ਤੋਚਾ ਨੱਥੋਵਾਲ, ਬੌਬੀ ਬੌਡੇ, ਸਤਨਾਮ ਸਿੰਘ ਕਲਸੀਆਂ ਆਦਿ ਨੇ ਜਗਸੀਰ ਧਾਲੀਵਾਲ ਨੰਗਲ ਦੀ ਆਪਣੀਆਂ ਰਚਨਾਵਾਂ ਰਾਹੀਂ ਖੇਡ ਜਗਤ ਦੀ ਸੇਵਾ ਕਰਨ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਨਮਾਨ ਚਿੰਨ੍ਹ ਭੇਂਟ ਕੀਤਾ। ਇਸ ਸਮੇਂ ਬੋਲਦਿਆਂ ਸ੍ਰੀ ਜੱਗੀ ਕੁੱਸਾ ਨੇ ਕਿਹਾ ਕਿ ਉਹ ਪੰਜਾਬ 'ਚ ਵਿਚਰਦਿਆਂ ਵੀ ਜਗਸੀਰ ਧਾਲੀਵਾਲ ਤੋਂ ਨਿਰਪੱਖ, ਨਿੱਡਰ ਤੇ ਉਸਾਰੂ ਲੇਖਣੀ ਦੀ ਆਸ ਰੱਖਣਗੇ।